ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਨੇ ਮੰਨਿਆ – ਧਾਰਾ 370 ਹਟਣ ਪਿੱਛੋਂ ਵੀ ਖ਼ਤਮ ਨਹੀਂ ਹੋਈ ਅੱਤਵਾਦੀ ਘੁਸਪੈਠ

ਕੇਂਦਰ ਨੇ ਮੰਨਿਆ – ਧਾਰਾ 370 ਹਟਣ ਪਿੱਛੋਂ ਵੀ ਖ਼ਤਮ ਨਹੀਂ ਹੋਈ ਅੱਤਵਾਦੀ ਘੁਸਪੈਠ

ਕੇਂਦਰ ਸਰਕਾਰ ਨੇ ਇਹ ਮੰਨਿਆ ਹੈ ਕਿ ਧਾਰਾ–370 ਹਟਣ ਤੋਂ ਬਾਅਦ ਵੀ ਸਰਹੱਦ ਪਾਰ ਤੋਂ ਅੱਤਵਾਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਗਸਤ 2019 ’ਚ ਧਾਰਾ–370 ਹਟਣ ਦੇ ਬਾਅਦ ਤੋਂ ਹੁਣ ਤੱਕ ਘੁਸਪੈਠ ਦੇ 84 ਜਤਨ ਹੋਏ ਹਨ। ਇਸ ਦੌਰਾਨ 59 ਅੱਤਵਾਦੀਆਂ ਦੇ ਭਾਰਤੀ ਸਰਹੱਦ ਅੰਦਰ ਘੁਸ ਜਾਣ ਦੀ ਖ਼ਬਰ ਹੈ। ਇਹ ਜਾਣਕਾਰੀ ਲੋਕ ਸਭਾ ’ਚ ਪੁੱਛੇ ਗਏ ਇੱਕ ਸੁਆਲ ਦੇ ਜੁਆਬ ’ਚ ਗ੍ਰਹਿ ਮੰਤਰਾਲੇ ਨੇ ਦਿੱਤੀ।

 

 

ਦਰਅਸਲ, ਆਂਧਰਾ ਪ੍ਰਦੇਸ਼ ਦੀ ਇਲੁਰੂ ਸੀਟ ਤੋਂ YSR ਕਾਂਗਰਸ ਦੇ ਸੰਸਦ ਮੈਂਬਰ ਸ਼੍ਰੀਧਰ ਕੋਟਾਗਿਰੀ ਨੇ ਪੁੱਛਿਆ ਸੀ ਕਿ ਧਾਰਾ–370 ਹਟਣ ਤੋਂ ਬਾਅਦ ਕੰਟਰੋਲ ਰੇਖਾ ਪਾਰ ਕਰ ਕੇ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦੀ ਕਿੰਨੀ ਗਿਣਤੀ ਹੈ। ਉਨ੍ਹਾਂ ਇਹ ਵੀ ਪੁੱਛਿਆ ਸੀ ਕਿ ਭਾਰਤੀ ਸੁਰੱਖਿਆ ਬਲਾਂ ਵੱਲੋਂ ਮਾਰੇ ਗਏ ਤੇ ਫੜੇ ਗਏ ਅੱਤਵਾਦੀਆਂ ਦੀ ਗਿਣਤੀ ਕਿੰਨੀ ਹੈ?

 

 

ਲਿਖਤੀ ਜਵਾਬ ਵਿੱਚ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਸਾਲ 1990 ਤੋਂ ਲੈ ਕੇ ਇੱਕ ਦਸੰਬਰ, 2019 ਤੱਕ ਸੁਰੱਖਿਆ ਬਲਾਂ ਨੇ ਅੱਤਵਾਦੀ ਹਿੰਸਾ ਦੀਆਂ ਘਟਨਾਵਾਂ ਵਿੱਚ ਸ਼ਾਮਲ 22,527 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਸੁਰੱਖਿਆ ਬਲਾਂ ਦੀ ਪ੍ਰਭਾਵੀ ਨਿਗਰਾਨੀ ਕਾਰਨ ਸਾਲ 2005 ਤੋਂ ਲੈ ਕੇ 31 ਅਕਤੂਬਰ, 2019 ਤੱਕ ਸਰਹੱਦ ਪਾਰ ਤੋਂ ਘੁਸਪੈਠ ਦੇ ਜਤਨਾਂ ਦੌਰਾਨ 1,011 ਅੱਤਵਾਦੀ ਮਾਰੇ ਗਏ।

 

 

ਇਸ ਦੇ ਨਾਲ ਹੀ 42 ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ, ਜਦ ਕਿ 2,253 ਅੱਤਵਾਦੀਆਂ ਨੂੰ ਸਰਹੱਦ ਪਾਰ ਭਜਾ ਦਿੱਤਾ ਗਿਆ।

 

 

ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਘੁਸਪੈਠ ਦੇ ਜਤਨਾਂ ਨੂੰ ਨਾਕਾਮ ਬਣਾਉਣ ਲਈ ਲਗਾਤਾਰ ਡੌਮੀਨੇਸ਼ਨ ਆਪਰੇਸ਼ਨ (ਲਗਾਤਾਰ ਪ੍ਰਭੂਸੱਤਾ) ਕਾਇਮ ਰੱਖਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸਰਹੱਦ ’ਤੇ ਘੁਸਪੈਠ ਰੋਕਣ ਲਈ ਮਜ਼ਬੂਤ ਗ੍ਰਿੱਡ ਵੀ ਉਪਲਬਧ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre admitted that infiltration of terrorists did not stop even after abrogation of Article 370