ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

20 ਅਪ੍ਰੈਲ ਤੋਂ ਕੁਝ ਛੋਟਾਂ ਦੇਣ ਬਾਰੇ ਕੇਂਦਰ ਤੇ ਰਾਜਾਂ ਵਿਚਾਲੇ ਵਿਚਾਰ–ਵਟਾਂਦਰੇ

ਜਲੰਧਰ ਦੀ ਨਵੀਂ ਅਨਾਜ ਮੰਡੀ 'ਚ ਕਣਕ ਦੀ ਖ਼ਰੀਦ ਦਾ ਕੰਮ ਜ਼ੋਰਾਂ 'ਤੇ: ਤਸਵੀਰ: ਪ੍ਰਦੀਪ ਪੰਡਿਤ, ਹਿੰਦੁਸਤਾਨ ਟਾਈਮਜ਼

ਤਸਵੀਰ: ਪ੍ਰਦੀਪ ਪੰਡਿਤ, ਹਿੰਦੁਸਤਾਨ ਟਾਈਮਜ਼

 

ਦਿਹਾਤੀ ਵਿਕਾਸ, ਪੰਚਾਇਤੀ ਰਾਜ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ 20 ਅਪ੍ਰੈਲ 2020 ਤੋਂ ਨਾੱਨ–ਕੰਟੇਨਮੈਂਟ ਇਲਾਕਿਆਂ ’ਚ ਛੋਟ ਦਿੱਤੇ ਜਾਣ ਅਤੇ ‘ਮਹਾਤਮਾ ਗਾਂਧੀ ਰੂਰਲ ਇੰਪਲਾਇਮੈਂਟ ਗਰੰਟੀ ਸਕੀਮ’ (ਮਗਨਰੇਗਜ਼ - MGNREGS), ‘ਪ੍ਰਧਾਨ ਮੰਤਰੀ ਆਵਾਸ ਯੋਜਨਾ – ਗ੍ਰਾਮੀਣ’ (ਪੀਐੱਮਏਵੀ–ਜੀ – PMAY-G), ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਇ – PMGSY) ਅਤੇ ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ (ਐੱਨਆਰਐੱਲਐੱਮ – NRLM) ਅਧੀਨ ਅਜਿਹੇ ਕੰਟੇਨਮੈਂਟ ਇਲਾਕਿਆਂ ਵਿੱਚ ਕੰਮਾਂ ਦੀ ਸ਼ੁਰੂਆਤ ਦੇ ਮੱਦੇਨਜ਼ਰ ਅੱਜ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦਿਹਾਤੀ ਵਿਕਾਸ ਮੰਤਰੀਆਂ ਤੇ ਸਬੰਧਤ ਅਧਿਕਾਰੀਆਂ ਨਾਲ ਦੋ ਘੰਟਿਆਂ ਤੱਕ ਵਿਡੀਓ ਕਾਨਫ਼ਰੰਸ ਕੀਤੀ।

 

 

ਸ੍ਰੀ ਨਰੇਂਦਰ ਸਿੰਘ ਤੋਮਰ ਨੇ ਆਪਣੀ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਵੇਂ ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਦੀ ਚੁਣੌਤੀ ਬਹੁਤ ਗੰਭੀਰ ਹੈ ਪਰ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਚੁਣੌਤੀ ਨੂੰ ਜ਼ਰੂਰ ਹੀ ਦਿਹਾਤੀ ਬੁਨਿਆਦੀ ਢਾਂਚਾ ਵਿਕਸਤ ਤੇ ਮਜ਼ਬੂਤ ਕਰਨ, ਦਿਹਾਤੀ ਇਲਾਕਿਆਂ ’ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਦਿਹਾਤੀ ਉਪਜੀਵਕਾਵਾਂ ਦੀ ਵਿਭਿੰਨਤਾ ਦੀ ਸੁਵਿਧਾ ਮੁਹੱਈਆ ਕਰਵਾਉਣ ਦੇ ਇੱਕ ਮੌਕੇ ਵਜੋਂ ਵੇਖਣਾ ਚਾਹੀਦਾ ਹੈ।

 

 

ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ‘ਮਗਨਰੇਗਜ਼’ (MGNREGS) ਅਧੀਨ ਜਲ ਸ਼ਕਤੀ ਮੰਤਰਾਲੇ ਅਤੇ ਭੂ ਵਸੀਲਿਆਂ ਬਾਰੇ ਵਿਭਾਗ ਦੀਆਂ ਯੋਜਨਾਵਾਂ ਨਾਲ ਮਿਲ ਕੇ ਪਾਣੀ ਦੀ ਸੰਭਾਲ, ਪਾਣੀ ਰੀਚਾਰਜ ਤੇ ਸਿੰਜਾਈ ਦੇ ਕੰਮਾਂ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।

 

 

ਮੰਤਰੀ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਐੰਨਆਰਐੱਲਐੱਮ ਅਧੀਨ ਮਹਿਲਾ ਸਵੈ–ਸਹਾਇਤਾ ਸਮੂਹ ਸੁਰੱਖਿਆਤਮਕ ਫ਼ੇਸ ਕਵਰ, ਸੈਨੀਟਾਈਜ਼ਰਜ਼, ਸਾਬਣ ਬਣਾ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਲੰਗਰ ਚਲਾ ਰਹੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਵੱਡੀ ਗਿਣਤੀ ’ਚ ਸਵੈ–ਸਹਾਇਤਾ ਸਮੂਹ ਅਤੇ ਉਨ੍ਹਾਂ ਦੇ ਉਤਪਾਦ ਸਰਕਾਰ ਦੀ ਈ–ਮਾਰਕਿਟ (ਜੀਈਐੱਮ – GeM) ਪੋਰਟਲ ਉੱਤੇ ਦਰਜ ਹੋਣੇ ਚਾਹੀਦੇ ਹਨ ਅਤੇ ਸਵੈ–ਸਹਾਇਤਾ ਸਮੂਹ ਉੱਦਮਾਂ ਦਾ ਜ਼ਰੂਰ ਹੀ ਪਾਸਾਰ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।

 

 

ਪੀਐੱਮਏਵਾਇ (ਜੀ) (PMAY (G)) ਅਧੀਨ ਤਰਜੀਹ ਉਨ੍ਹਾਂ ਮਕਾਨਾਂ ਦੀਆਂ 48 ਲੱਖ ਇਕਾਈਆਂ ਮੁਕੰਮਲ ਕਰਨ ਨੂੰ ਦੇਣੀ ਚਾਹੀਦੀ ਹੈ, ਜਿੱਥੇ ਲਾਭਪਾਤਰੀਆਂ ਨੂੰ ਤੀਜੀ ਅਤੇ ਚੌਥੀ ਕਿਸ਼ਤ ਦਿੱਤੀ ਜਾ ਚੁੱਕੀ ਹੈ। ਪੀਐੱਮਜੀਐੱਸਵਾਇ (PMGSY) ਅਧੀਨ ਪ੍ਰਵਾਨਿਤ ਸੜਕ ਪ੍ਰੋਜੈਕਟਾਂ ਲਈ ਟੈਂਡਰ ਤੁਰੰਤ ਪਾਸ ਕੀਤੇ ਜਾਂਦੇ ਹਨ ਅਤੇ ਮੁਲਤਵੀ ਪਏ ਸੜਕ ਪ੍ਰੋਜੈਕਟ ਸ਼ੁਰੂ ਕਰਨ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

 

 

ਉਨ੍ਹਾਂ ਕਿਹਾ ਕਿ ਪੀਐੱਮਏਵਾਇ(ਜੀ), ਪੀਐੱਮਜੀਐੱਸਵਾਇ, ਐੰਨਆਰਐੱਲਐੱਮ ਅਤੇ ਮਗਨਰੇਗਜ਼ ਅਧੀਨ ਕੀਤੇ ਜਾਣ ਵਾਲੇ ਕੰਮ ਲਈ ਸਾਰੀਆਂ ਸੁਰੱਖਿਆ ਸਾਵਧਾਨੀਆਂ ਦਾ ਧਿਆਨ ਰੱਖਣ ਲਈ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਐਡਵਾਈਜ਼ਰੀਜ਼ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਹਨ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਵਰਣਿਤ ਐਡਵਾਈਜ਼ਰੀਜ਼ ਅਨੁਸਾਰ ਕਰਮਚਾਰੀਆਂ ਦੀ ਸੁਰੱਖਿਆ ਤੇ ਸਲਾਮਤੀ ਨੂੰ ਯਕੀਨੀ ਬਣਾਉਣ ਲਈ ਕੰਮ ਕਰਨ ਵਾਲੇ ਸਾਰੇ ਸਥਾਨਾਂ ’ਤੇ ਲੋੜੀਂਦੀਆਂ ਸਾਵਧਾਨੀਆਂ ਜ਼ਰੂਰ ਰੱਖਣੀਆਂ ਹੋਣਗੀਆਂ। ਉਨ੍ਹਾਂ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਭਰੋਸਾ ਦਿਵਾਇਆ ਕਿ ਉਨ੍ਹਾਂ ਲਈ ਉਚਿਤ ਵਿੱਤੀ ਵਸੀਲੇ ਉਪਲਬਧ ਕਰਵਾਏ ਜਾਣਗੇ।

 

 

ਸਾਰੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼; ਕੇਂਦਰੀ ਦਿਹਾਤੀ ਵਿਕਾਸ, ਪੰਚਾਇਤੀ ਰਾਜ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਦੇ ਸੁਝਾਵਾਂ ਤੋਂ ਪੂਰੀ ਤਰ੍ਹਾਂ ਸਹਿਮਤ ਸਨ। ਬਿਹਾਰ, ਕਰਨਾਟਕ, ਹਰਿਆਣਾ ਤੇ ਓੜੀਸ਼ਾ ਨੇ ਖਾਸ ਕਰਕੇ ਮਗਨਰੇਗਜ਼ (MGNREGS) ਅਧੀਨ ਮੁਲਤਵੀ ਪਈਆਂ ਤਨਖਾਹਾਂ ਤੇ ਸਮੱਗਰੀ ਬਕਾਏ 100 ਫ਼ੀ ਸਦੀ ਜਾਰੀ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਬਿਹਾਰ, ਉੱਤਰ ਪ੍ਰਦੇਸ਼ ਤੇ ਹਰਿਆਣਾ ਨੇ ਪੀਐੱਮਏਵਾਇ(ਜੀ) ਅਧੀਨ ਹੋਰ ਟੀਚਿਆਂ ਲਈ ਬੇਨਤੀ ਕੀਤੀ। ਓੜੀਸ਼ਾ ਨੇ ਐੱਨਆਰਐੱਲਐੱਮ ਅਧੀਨ ਵਿਆਪਕ ਪੈਮਾਨੇ ’ਤੇ ਖੇਤੀ ਤੇ ਗ਼ੈਰ–ਖੇਤੀ ਉੱਦਮਾ ਦੀ ਪ੍ਰੋਮੋਸ਼ਨ ਦੀ ਲੋੜ ਉੱਤੇ ਜ਼ੋਰ ਦਿੱਤਾ।

 

 

ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਭਰੋਸਾ ਦਿਵਾਇਆ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਦਿਹਾਤੀ ਵਿਕਾਸ ਮੰਤਰਾਲੇ ਵੱਲੋਂ ਜਾਰੀ ਦਿਸ਼ਾ–ਨਿਰਦੇਸ਼ਾਂ ਅਨੁਸਾਰ ਦਿਹਾਤੀ ਵਿਕਾਸ ਯੋਜਨਾਵਾਂ ਪ੍ਰਭਾਵਸ਼ਾਲੀ ਤੇ ਕਾਰਜਕੁਸ਼ਲ ਤਰੀਕੇ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਉਣ ਲਈ ਦਿਹਾਤੀ ਵਿਕਾਸ ਫ਼ੀਲਡ ਸਟਾਫ਼, ਪੰਚਾਇਤੀ ਰਾਜ ਸੰਸਥਾਨਾਂ ਦੇ ਕਾਰਕੁੰਨ ਤੇ ਹੋਰ ਸਮਾਜਕ ਪੱਧਰ ’ਤੇ ਹੋਰ ਕਾਮਿਆਂ ਨੂੰ ਗਤੀਸ਼ੀਲ ਕਰ ਰਹੇ ਹਨ। [PIB]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre and States discuss over relaxations from 20th April