ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਵੱਲੋਂ ਕਿਸਾਨਾਂ ਲਈ 3,000 ਰੁਪਏ ਮਾਸਿਕ ਪੈਨਸ਼ਨ ਯੋਜਨਾ ਦਾ ਐਲਾਨ

ਕੇਂਦਰ ਵੱਲੋਂ ਕਿਸਾਨਾਂ ਲਈ 3,000 ਰੁਪਏ ਮਾਸਿਕ ਪੈਨਸ਼ਨ ਯੋਜਨਾ ਦਾ ਐਲਾਨ

ਕੇਂਦਰ ਸਰਕਾਰ ਨੇ ਅੱਜ ਪ੍ਰਧਾਨ ਮੰਤਰੀ ਕਿਸਾਨ ਪੈਨਸ਼ਨ ਯੋਜਨਾ ਦੇ ਨਿਯਮਾਂ ਦਾ ਐਲਾਨ ਕਰ ਦਿੱਤਾ ਹੈ। ਇਸ ਪੈਨਸ਼ਨ ਯੋਜਨਾ ਦਾ ਲਾਹਾ ਲੈਣ ਲਈ ਕਿਸਾਨਾਂ ਨੂੰ ਹਰ ਮਹੀਨੇ ਔਸਤ 100 ਰੁਪਏ ਦੇਣੇ ਹੋਣਗੇ।

 

 

ਸਰਕਾਰ ਦੀ ਇਸ ਯੋਜਨਾ ਨੂੰ ਲੈਣ ਵਾਲੇ ਕਿਸਾਨਾਂ ਨੂੰ 60 ਸਾਲ ਦੀ ਉਮਰ ਮੁਕੰਮਲ ਹੋਣ ਤੱਕ 3,000 ਰੁਪਏ ਮਾਸਿਕ ਪੈਨਸ਼ਨ ਮਿਲੇਗੀ।

 

 

ਇਸ ਯੋਜਨਾ ਅਧੀਨ ਸਰਕਾਰ ਕਿਸਾਨਾਂ ਦੇ ਪੈਨਸ਼ਨ ਫ਼ੰਡ ਵਿੱਚ ਬਰਾਬਰ ਦਾ ਅੰਸ਼ਦਾਨ ਕਰੇਗੀ। ਇਸ ਫ਼ੰਡ ਨੂੰ ਭਾਰਤੀ ਜੀਵਨ ਬੀਮਾ ਨਿਗਮ (LIC Corp.) ਮੈਨੇਜ ਕਰੇਗਾ।

 

 

ਕੇਂਦਰੀ ਖੇਤੀਬਾੜੀ ਮੰਤਰੀ ਨਰੇ਼ਦਰ ਸਿੰਘ ਤੋਮਰ ਨੇ ਸੂਬਿਆਂ ਨੂੰ 18 ਤੋਂ 40 ਸਾਲ ਤੱਕ ਦੀ ਉਮਰ ਦੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਆਖਿਆ ਹੈ। ਇਸ ਯੋਜਨਾ ਅਧੀਨ ਜੇ ਕੋਈ ਵਿਅਕਤੀ 29 ਸਾਲ ਦੀ ਉਮਰ ਵਿੱਚ ਜੁੜਦਾ ਹੈ, ਤਾਂ ਉਸ ਨੂੰ 100 ਰੁਪਏ ਮਹੀਨੇ ਦਾ ਯੋਗਦਾਨ ਦੇਣਾ ਹੋਵੇਗਾ।

 

 

ਕੇਂਦਰ ਸਰਕਾਰ ਇਸ ਪੈਨਸ਼ਨ ਯੋਜਨਾ ਦੇ ਘੇਰੇ ਵਿੱਚ 5 ਕਰੋੜ ਕਿਸਾਨਾਂ ਨੂੰ ਲਿਆਉਣਾ ਚਾਹੁੰਦੀ ਹੈ। ਇਸ ਨਾਲ ਸਰਕਾਰੀ ਖ਼ਜ਼ਾਨੇ ਉੱਤੇ 10,774.5 ਕਰੋੜ ਰੁਪਏ ਦਾ ਸਾਲਾਨਾ ਬੋਝ ਪਵੇਗਾ।

 

 

ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਘੇਰਾ ਵਧਾਉਂਦਿਆਂ ਕਿਸਾਨਾਂ ਨੂੰ 6,000 ਰੁਪਏ ਸਾਲਾਨਾ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre announces Rs 3000 monthly pension scheme for farmers