ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਨੇ SC ਤੋਂ ਐਨਆਰਸੀ ਸਮਾਂ ਸੀਮਾ ਵਧਾਉਣ ਦੀ ਕੀਤੀ ਮੰਗ

ਕੇਂਦਰ ਨੇ SC ਤੋਂ ਐਨਆਰਸੀ ਸਮਾਂ ਸੀਮਾ ਵਧਾਉਣ ਦੀ ਕੀਤੀ ਮੰਗ

ਕੇਂਦਰ ਤੇ ਅਸਮ ਸਰਕਾਰ ਨੇ ਅਸਮ ਐਨਆਰਸੀ ਦੇ ਅੰਤਿਮ ਰੂਪ ਲਈ ਸੁਪਰੀਮ ਕੋਰਟ ਤੋਂ 31 ਜੁਲਾਈ ਤੱਕ ਦੀ ਸਮਾਂ ਸੀਮਾ ਵਧਾਉਣ ਦੀ ਮੰਗ ਕੀਤੀ। ਅਸਮ ਐਨਆਰਸੀ ਦੇ ਮੁੱਦੇ ਉਤੇ ਕੇਂਦਰ ਅਤੇ ਅਸਮ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਸਾਨੂੰ ਐਨਆਰਸੀ ਵਿਚ ਸ਼ਾਮਲ ਹੋਣ ਲਈ ਨਮੂਨਾ ਸਤਿਆਪਨ ਦੀ ਪ੍ਰਕਿਰਿਆ ਉਤੇ ਫਿਰ ਤੋਂ ਵਿਚਾਰ ਕਰਨ ਦੀ ਲੋੜ ਹੈ।

 

ਕੇਂਦਰ ਨੇ ਕਿਹਾ ਕਿ ਅਸਮ ਵਿਚ ਐਨਆਰਸੀ ਵਿਚ ਗਲਤ ਤਰੀਕੇ ਨਾਲ ਕੁਝ ਲੋਕਾਂ ਨੂੰ ਸ਼ਾਮਲ ਕੀਤੇ ਜਾਣ ਅਤੇ ਕੁਝ ਲੋਕਾਂ ਨੂੰ ਉਸ ਤੋਂ ਬਾਹਰ ਰੱਖੇ ਜਾਣ ਦਾ ਪਤਾ ਲਗਾਉਣ ਲਈ 20 ਫੀਸਦੀ ਨਮੂਨਾ ਸਰਵੇਖਣ ਦੇ ਤਸ਼ਦੀਕ ਕਰਨ ਦੀ ਆਗਿਆ ਦਿੱਤੀ ਜਾਵੇ।  ਸਰਕਾਰ ਨੇ ਇਸ ਗੱਲ ਉਤੇ ਜੋਰ ਦਿੰਦੇ ਹੋਏ ਲਿਸਟ ਵਿਚ ਕੁਝ ਸੁਧਾਰ ਅਤੇ ਕੁਝ ਨਾਮਾਂ ਨੂੰ ਜੋੜੇ ਜਾਣ ਦੀ ਜ਼ਰੂਰਤ ਹੈ। ਕੇਂਦਰ ਨੇ ਅਦਾਲਤ ਨੂੰ ਦੱਸਿਆ ਕਿ ਭਾਰਤ ਦੁਨੀਆ ਦੀ ਸ਼ਰਣਾਰਥੀ ਰਾਜਧਾਨੀ ਨਹੀਂ ਬਣ ਸਕਦਾ।

 

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਬੰਗਲਾਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਸਕਾਨਕ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਲੱਖਾਂ ਲੋਕਾਂ ਨੂੰ ਗਲਤ ਤਰੀਕੇ ਨਾਲ ਅਸਮ ਐਨਆਰਸੀ ਵਿਚ ਸ਼ਾਮਲ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre asks SC to extend Assam citizens list deadline says Cannot be world refugee capital