ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ ਵੇਲੇ 3 ਦਿਨ ਸੁੱਤਾ ਰਿਹਾ ਕੇਂਦਰ, ਅਮਿਤ ਸ਼ਾਹ ਅਸਤੀਫ਼ਾ ਦੇਣ: ਕਾਂਗਰਸ

ਦਿੱਲੀ ਹਿੰਸਾ ਵੇਲੇ 3 ਦਿਨ ਸੁੱਤਾ ਰਿਹਾ ਕੇਂਦਰ, ਅਮਿਤ ਸ਼ਾਹ ਅਸਤੀਫ਼ਾ ਦੇਣ: ਕਾਂਗਰਸ

ਸੰਸਦ ’ਚ ਬਜਟ ਸੈਸ਼ਨ ਦੇ ਦੂਜੇ ਗੇੜ ਦੀ ਸ਼ੁਰੂਆਤ ਅੱਜ ਸੋਮਵਾਰ ਨੂੰ ਹੋਈ। ਦਿੱਲੀ ਹਿੰਸਾ ਨੂੰ ਲੈ ਕੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਸੰਸਦ ਭਵਨ ਅੰਦਰ ਵਿਰੋਧ–ਪ੍ਰਦਰਸ਼ਨ ਕੀਤਾ। ਰਾਜ ਸਭਾ ’ਚ ਕਾਂਗਰਸੀ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਸਰਕਾਰ ’ਤੇ ਹਿੰਸਾ ਦੌਰਾਨ ਤਿੰਨ ਦਿਨਾਂ ਤੱਕ ਸੁੱਤੇ ਰਹਿਣ ਦਾ ਦੋਸ਼ ਲਾਇਆ ਤੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੋਂ ਅਸਤੀਫ਼ਾ ਵੀ ਮੰਗਿਆ।

 

 

ਸ੍ਰੀ ਆਜ਼ਾਦ ਨੇ ਕਿਹਾ ਕਿ ਜੇ ਤਿੰਨ ਦਿਨਾਂ ਤੱਕ ਕੇਂਦਰ ਸਰਕਾਰ ਸੁੱਤੀ ਨਾ ਰਹਿੰਦੀ, ਤਾਂ ਹਿੰਸਾ ਨਾ ਹੁੰਦੀ। ਇਸ ਤੋਂ ਇਲਾਵਾ ਸੰਸਦ ਭਵਨ ’ਚ ਕਾਂਗਰਸੀ ਆਗੂ ਰਾਹੁਲ ਗਾਂਧੀ, ਅਧੀਰ ਰੰਜਨ ਚੌਧਰੀ ਸਮੇਤ ਕਈ ਕਾਂਗਰਸੀ ਆਗੂਆਂ ਨੇ ਦਿੱਲੀ ਹਿੰਸਾ ਦੇ ਮੁੱਦੇ ਉੱਤੇ ਵਿਰੋਧ–ਪ੍ਰਦਰਸ਼ਨ ਕਰਦਿਆਂ ਸ੍ਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕੀਤੀ।

 

 

ਬਜਟ ਸੈਸ਼ਨ ਦੇ ਦੂਜੇ ਗੇੜ ਦੌਰਾਨ ਸਰਕਾਰ ਕਈ ਅਹਿਮ ਬਿਲ ਪੇਸ਼ ਕਰੇਗੀ। ਇਨ੍ਹਾਂ ਵਿ਼ੱਚ ਸਹਾਇਕ ਪ੍ਰਜਣਨ ਤਕਨੀਕ ਰੈਗੂਲੇਟਰੀ ਬਿਲ, ਮੈਡੀਕਲ ਟਰਮੀਨੇਸ਼ਨ ਆੱਫ਼ ਪ੍ਰੈਗਨੈਂਸੀ ਬਿੱਲ ਅਤੇ ਸਰੋਗੇਸੀ ਰੈਗੂਲੇਟਰੀ ਬਿਲ 2020 ਬਿੱਲ ਸ਼ਾਮਲ ਹਨ।

 

 

ਸਰੋਗੇਸੀ ਬਿਲ–2020 ਪੇਸ਼ ਕਰਨ ਲਈ ਸਰਕਾਰ ਸੰਸਦ ਵਿੱਚ ਮੁਲਤਵੀ ਪਏ ਸਰੋਗੇਸੀ ਬਿੱਲ 2019 ਨੂੰ ਵਾਪਸ ਲਵੇਗੀ। ਇਸ ਦੇ ਨਾਲ ਹੀ ਸਰਕਾਰ ਬਜਟ ਸੈਸ਼ਨ ਦੇ ਪਹਿਲੇ ਗੇੜ ’ਚ ਪੇਸ਼ ਕੀਤੇ ਗਏ ਇੱਕ ਦਰਜਨ ਤੋਂ ਵੱਧ ਬਿੱਲਾਂ ਨੂੰ ਪਾਸ ਕਰਵਾਉਣ ਦੀ ਕੋਸ਼ਿਸ਼ ਕਰੇਗੀ। ਉਸ ਦਾ ਆਮ ਬਜਟ ਉੱਤੇ ਵੱਧ ਤੋਂ ਵੱਧ ਮੰਤਰਾਲਿਆਂ ਉੱਤੇ ਚਰਚਾ ਕਰਵਾਉਣ ਦਾ ਜਤਨ ਰਹੇਗਾ।

 

 

ਦਿੱਲੀ ਹਿੰਸਾ ਨੂੰ ਲੈ ਕੇ ਰਾਜ ਸਭਾ ’ਚ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਇਸ ਦੇ ਚੱਲਦਿਆਂ ਰਾਜ ਸਭਾ ਦੁਪਹਿਰ ਦੋ ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

 

 

ਇਸ ਤੋਂ ਪਹਿਲਾਂ ਦਿੱਲੀ ਹਿੰਸਾ ਦੇ ਮੁੱਦੇ ਉੱਤੇ ਰਾਜ ਸਭਾ ’ਚ ਹੰਗਾਮਾ ਹੋਇਆ। ਵੈਂਕਈਆ ਨਾਇਡੂ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਅਸੀਂ ਸਾਰੇ ਲੋਕ ਇੱਕ ਸੁਰ ’ਚ ਇਹੋ ਬੋਲੀਏ ਕਿ ਹਾਲਾਤ ਸੁਖਾਵੇਂ ਹੋਣ। ਇਸ ’ਤੇ ਸ੍ਰੀ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਤਿੰਨ ਦਿਨ ਤੇ ਤਿੰਨ ਰਾਤਾਂ ਤੱਕ ਕੇਂਦਰ ਸਰਕਾਰ ਜੇ ਸੁੱਤੀ ਨਾ ਰਹਿੰਦੀ, ਤਾਂ ਅਜਿਹਾ ਨਾ ਹੁੰਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre asleep three days during Delhi violence Amit Shah should resign says Congress