ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਨੇ ਕਸ਼ਮੀਰ ਦੀ ਜਨਤਾ ਨਾਲ ਕੀਤਾ ਧੋਖਾ: ਵਿਰੋਧੀ ਧਿਰ

ਗ਼ੁਲਾਮ ਨਬੀ ਆਜ਼ਾਦ ਰਾਜ ਸਭਾ ਨੂੰ ਸੰਬੋਧਨ ਕਰਦੇ ਹੋਏ

ਜੰਮੂ–ਕਸ਼ਮੀਰ ’ਚੋਂ ਧਾਰਾ 370 ਦੇ ਕੁਝ ਹਿੱਸੇ ਖ਼ਤਮ ਕੀਤੇ ਜਾਣ ਤੇ ਇਸ ਸੂਬੇ ਦੇ ਦੋ ਟੋਟੇ ਕਰ ਕੇ ਉਸ ਨੂੰ ਦੋ ਵੱਖਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ–ਕਸ਼ਮੀਰ ਤੇ ਲੱਦਾਖ ਵਿੱਚ ਵੰਡਣ ਦੇ ਕੇਂਦਰ ਸਰਕਾਰ ਦੇ ਪ੍ਰਸਤਾਵ ਦਾ ਸਮੁੱਚੀ ਇੱਕਜੁਟ ਵਿਰੋਧੀ ਧਿਰ ਨੇ ਜ਼ੋਰਦਾਰ ਵਿਰੋਧ ਕੀਤਾ ਹੈ।

 

 

ਵਿਰੋਧੀ ਧਿਰ ’ਚੋਂ ਪ੍ਰਮੁੱਖ ਧਿਰ ਕਾਂਗਰਸ ਪਾਰਟੀ ਦੇ ਰਾਜ ਸਭਾ ’ਚ ਆਗੂ ਸ੍ਰੀ ਗ਼ੁਲਾਮ ਨਬੀ ਆਜ਼ਾਦ ਨੇ ਇਸ ਨੂੰ ਸੰਵਿਧਾਨ ਦਾ ਕਤਲ ਦੱਸਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਐਲਾਨ ਤੋਂ ਬਾਅਦ ਉਨ੍ਹਾਂ ਰਾਜ ਸਭਾ ’ਚ ਕਿਹਾ ਕਿ ਸਮੁੱਚੀ ਕਸ਼ਮੀਰ ਵਾਦੀ ਇਸ ਵੇਲੇ ਕਰਫ਼ਿਊ ਹੇਠ ਹੈ। ਉੱਥੋਂ ਦੇ ਤਿੰਨ ਸਾਬਕਾ ਮੁੱਖ ਮੰਤਰੀਆਂ ਸਮੇਤ ਸਾਰੇ ਪ੍ਰਮੁੱਖ ਸਿਆਸੀ ਆਗੂ ਇਸ ਵੇਲੇ ਹਿਰਾਸਤ ਵਿੱਚ ਜਾਂ ਆਪੋ–ਆਪਣੇ ਘਰਾਂ ਅੰਦਰ ਨਜ਼ਰਬੰਦ ਹਨ।

 

 

ਸ੍ਰੀ ਆਜ਼ਾਦ ਨੇ ਸਦਨ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ ਜੰਮੂ–ਕਸ਼ਮੀਰ ਵਿੱਚ ਹਾਲਾਤ ਬਿਲਕੁਲ ਜੰਗ ਵਰਗੇ ਹੋ ਚੁੱਕੇ ਹਨ ਤੇ ਉਸ ਪਾਸੇ ਸਭ ਤੋਂ ਪਹਿਲਾਂ ਧਿਆਨ ਦੇਣ ਦੀ ਲੋੜ ਹੈ।

 

 

ਐੱਮਡੀਐੱਮਕੇ ਆਗੂ ਸ੍ਰੀ ਵਾਇਕੋ ਨੇ ਰਾਜ ਸਭਾ ’ਚ ਕਿਹਾ ਕਿ ਕੇਂਦਰ ਸਰਕਾਰ ਨੇ ਕਸ਼ਮੀਰੀ ਅਵਾਮ ਦੇ ਜਜ਼ਬਾਤ ਨਾਲ ਖੇਡਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਕਸ਼ਮੀਰ ਵਾਦੀ ਵਿੱਚ ਵਾਧੂ ਫ਼ੌਜੀ ਬਲ ਤਾਇਨਾਤ ਕੀਤੇ ਜਾ ਰਹੇ ਸਨ; ਤਦ ਉਨ੍ਹਾਂ ਨੂੰ ਬਹੁਤ ਚਿੰਤਾ ਲੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਕਸ਼ਮੀਰ ਨੂੰ ਕੋਸੋਵੋ, ਪੂਰਬੀ ਤਿਮੋਰ ਅਤੇ ਦੱਖਣੀ ਸੂਡਾਨ ਨਹੀਂ ਬਣਾਉਣਾ ਚਾਹੀਦਾ।

ਐੱਮਡੀਐੱਮਕੇ ਆਗੂ ਵਾਇਕੋ ਰਾਜ ਸਭਾ ਨੂੰ ਸੰਬੋਧਨ ਕਰਦੇ ਹੋਏ

 

ਇਸ ਦੌਰਾਨ ਸਾਬਕਾ ਅਟਾਰਨੀ ਜਨਰਲ ਸੋਲੀ ਸੋਰਾਬਜੀ ਨੇ ਅੱਜ ਰਾਜ ਸਭਾ ਵਿੱਚ ਪੇਸ਼ ਕੀਤੇ ਧਾਰਾ 370 ਦੇ ਕੁਝ ਹਿੱਸੇ ਖ਼ਤਮ ਕਰਨ ਦੇ ਐਲਾਨ ਉੱਤੇ ਆਪਣਾ ਪ੍ਰਤੀਕਰਮ ਪ੍ਰਗਟਾਉ਼ਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਵਿੱਚ ਕੁਝ ਵੀ ਕ੍ਰਾਂਤੀਕਾਰੀ ਜਾਂ ਇਨਕਲਾਬੀ ਨਹੀਂ ਹੈ ਤੇ ਇਹ ਕੋਈ ਸਿਆਣਾ ਫ਼ੈਸਲਾ ਵੀ ਨਹੀਂ ਹੈ।

ਸਾਬਕਾ ਅਟਾਰਨੀ ਜਨਰਲ ਸੋਲੀ ਸੋਰਾਬਜੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre deceived Kashmiri people says opposition