ਸੂਖਮ, ਲਘੂ ਤੇ ਦਰਮਿਆਨੇ ਉੱਦਮ ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਸਟਾਰਟ ਅਪ ਈਕੋ ਸਿਸਟਮ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ’ਤੇ ਕੋਵਿਡ-19 ਦੇ ਪ੍ਰਭਾਵ ’ਤੇ ਫਰੈਗਰੈਂਸ ਐਂਡ ਫਲੇਵਰਸ ਐਸੋਸੀਏਸ਼ਨ ਆਵ੍ ਇੰਡੀਆ ਦੇ ਮੈਂਬਰਾਂ ਨਾਲ ਵੀਡਿਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ।
ਇਸ ਗੱਲਬਾਤ ਦੌਰਾਨ ਮੈਂਬਰਾਂ ਨੇ ਕੁਝ ਸੁਝਾਵਾਂ ਨਾਲ ਕੋਵਿਡ-19 ਮਹਾਮਾਰੀ ਦੌਰਾਨ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਵੱਲੋਂ ਸਾਹਮਣਾ ਕੀਤੀਆਂ ਜਾ ਰਹੀਆਂ ਵਿਭਿੰਨ ਚੁਣੌਤੀਆਂ ਬਾਰੇ ਚਿੰਤਾ ਪ੍ਰਗਟ ਕੀਤੀ ਅਤੇ ਸਰਕਾਰ ਨੂੰ ਇਸ ਖੇਤਰ ਨੂੰ ਬਣਾਏ ਰੱਖਣ ਲਈ ਮਦਦ ਕਰਨ ਦੀ ਬੇਨਤੀ ਕੀਤੀ।
ਸ਼੍ਰੀ ਗਡਕਰੀ ਨੇ ਸੁਗੰਧਿਤ ਅਤੇ ਸੁਆਦ ਉਦਯੋਗ ਨੂੰ ਆਯਾਤ ਉਤਪਾਦਾਂ ਦਾ ਉਪਯੋਗ ਕਰਨ ਦੀ ਬਜਾਏ ਘਰੇਲੂ ਉਤਪਾਦਾਂ ਦੇ ਉਤਪਾਦਨ ’ਤੇ ਧਿਆਨ ਦੇਣ ਦਾ ਸੁਝਾਅ ਦਿੱਤਾ ਅਤੇ ਬਾਂਸ ਦੇ ਘਰੇਲੂ ਉਤਪਾਦਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਦਯੋਗ ਨੂੰ ਆਲਮੀ ਬਜ਼ਾਰ ਵਿੱਚ ਪ੍ਰਤੀਯੋਗੀ ਬਣਨ ਲਈ ਨਵੀਨਤਾ, ਟੈਕਨੋਲੋਜੀ ਅਤੇ ਖੋਜ ਕੁਸ਼ਲ ’ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।
ਕੁਝ ਹੋਰ ਪ੍ਰਮੁੱਖ ਮੁੱਦਿਆਂ ’ਤੇ ਵੀ ਪ੍ਰਕਾਸ਼ ਪਾਇਆ ਗਿਆ ਅਤੇ ਦਿੱਤੇ ਗਏ ਸੁਝਾਵਾਂ ਵਿੱਚ ਸ਼ਾਮਲ ਹੈ : ਕੱਚੇ ਮਾਲ ’ਤੇ ਉੱਚ ਆਯਾਤ ਫੀਸ ਅਤੇ ਤਿਆਰ ਵਸਤਾਂ ’ਤੇ ਘੱਟ ਆਯਾਤ ਫੀਸ, ਉੱਤਰ ਪੂਰਬ ਖੇਤਰ ਵਿੱਚ ਬਿਜਲੀ ਅਤੇ ਆਵਾਜਾਈ ਦੇ ਮੁੱਦੇ, ਮਜ਼ਦੂਰਾਂ ਨੂੰ ਵੇਤਨ ਦਾ ਭੁਗਤਾਨ, ਵਿੱਤੀ ਪਹੁੰਚ ਨੂੰ ਮਜ਼ਬੂਤ ਕਰਨਾ, ਕਾਰਜਸ਼ੀਲ ਪੂੰਜੀ ਮੁੱਦਾ, ਤਰਲਤਾ ਪ੍ਰਦਾਨ ਕਰਨ ਲਈ ਫਾਸਟ ਫਰੈਕ ਆਮਦਨ ਟੈਕਸ ਰਿਫ਼ੰਡ।
ਸ਼੍ਰੀ ਗਡਕਰੀ ਨੇ ਪ੍ਰਤੀਨਿਧੀਆਂ ਦੇ ਸੁਆਲਾਂ ਦੇ ਜਵਾਬ ਦਿੱਤੇ ਅਤੇ ਸਰਕਾਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਹ ਸਬੰਧਿਤ ਵਿਭਾਗਾਂ ਨਾਲ ਇਨ੍ਹਾਂ ਮੁੱਦਿਆਂ ਨੂੰ ਚੁੱਕਣਗੇ।