ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਸਰਕਾਰ ਨੇ ਪੰਜ ਸਾਲ ਲਈ ਲਿੱਟੇ ਉਤੇ ਪਾਬੰਦੀ ਵਧਾਈ : ਗ੍ਰਹਿ ਮੰਤਰਾਲਾ

ਕੇਂਦਰ ਸਰਕਾਰ ਨੇ ਪੰਜ ਸਾਲ ਲਈ ਲਿੱਟੇ ਉਤੇ ਪਾਬੰਦੀ ਵਧਾਈ : ਗ੍ਰਹਿ ਮੰਤਰਾਲਾ

ਗ੍ਰਹਿ ਮੰਤਰਾਲੇ ਨੇ ਪਾਬੰਦੀਸ਼ੁਦਾ ਲਿਬਰੇਸ਼ਨ ਆਫ ਟਾਈਗਰਜ਼ ਆਫ ਤਮਿਲਇਲਮ (ਲਿਟੇ) ਉਤੇ ਲੱਗੀ ਪਾਬੰਦੀ ਪੰਜ ਸਾਲ ਲਈ ਹੋਰ ਵਧਾ ਦਿੱਤੀ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਅਧਿਨਿਯਮ, 1967 ਦੇ ਤਹਿਤ ਇਹ ਪਾਬੰਦੀ ਵਧਾਈ ਗਈ ਹੈ। ਅਧਿਸੂਚਨਾ ਵਿਚ ਕਿਹਾ ਗਿਆ ਹੈ ਕਿ ਲਿਟੇ ਵੱਲੋਂ ਜਾਰੀ ਹਿੰਸਾ ਤੇ ਜਾਰੀ ਗਤੀਵਿਧੀਆਂ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਹਾਨੀਕਾਰਕ ਹੈ।

 

ਮੰਤਰਾਲੇ ਵੱਲੋਂ ਜਾਰੀ ਅਧਿਸੂਚਨਾ ਵਿਚ ਕਿਹਾ ਗਿਆ ਕਿ ਕੇਂਦਰ ਸਰਕਾਰ ਨੇ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਅਧਿਨਿਯਮ 1967 ਦੇ ਤਹਿਤ ਲਿਟੇ ਨੂੰ ਗੈਰਕਾਨੂੰਨੀ ਸੰਗਠਨ ਕਰਾਰ ਦਿੱਤਾ ਹੈ ਅਤੇ ਲਿਟੇ ਉਤੇ ਪਾਬੰਦੀ ਪੰਜ ਸਾਲ ਲਈ ਵਧਾ ਦਿੱਤੀ ਗਈ ਹੈ, ਜੋ 14 ਮਈ 2019 ਤੋਂ ਲਾਗੂ ਹੋਵੇਗੀ।

 

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਲਿਟੇ ਇਕ ਗੈਰਕਾਨੂੰਨੀ ਸੰਗਠਨ ਹੈ ਅਤੇ ਸਾਰੀਆਂ ਸੰਭਾਵਿਤ ਉਪਾਅ ਦੇ ਤਹਿਤ ਅਜਿਹੀ ਅਲੱਗਵਾਦੀ ਗਤੀਵਿਧੀਆਂ ਉਤੇ ਕੰਟਰੋਲ ਕੀਤਾ ਜਾਣਾ ਜ਼ਰੂਰੀ ਹੈ। ਅਧਿਸੂਚਨਾ ਵਿਚ ਇਹ ਵੀ ਕਿਹਾ ਗਿਆ ਕਿ ਲਿੱਟੇ ਦੀ ਨਿਰੰਤਰ ਹਿੰਸਕ ਅਤੇ ਵਿਘਨ ਵਾਲੀਆਂ ਗਤੀਵਿਧੀਆਂ ਦੇਸ਼ ਦੀ ਅਖੰਡਤਾ ਅਤੇ ਸਪ੍ਰਭੁਸਤਾ ਤੋਂ ਇਲਾਵਾ ਨਾਗਰਿਕਾਂ ਦੀ ਸੁਰੱਖਿਆ ਲਈ ਵੀ ਗੰਭੀਰ ਖਤਰਾ ਬਣੀ ਹੋਈ ਹੈ।

ਜ਼ਿਕਰਯੋਗ ਹੈ ਕਿ 1991 ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਤਤਕਾਲ ਬਾਅਦ ਦੇਸ਼ ਵਿਚ ਲਿਟੇ ਉਤੇ ਪਾਬੰਦੀ ਲਗਾ ਦਿੱਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre extends ban on LTTE declares it unlawful association