ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBI ਤੋਂ ਕੇਂਦਰ ਨੂੰ ਮਿਲੇ 1.76 ਲੱਖ ਕਰੋੜ ਰੁਪਏ, ਵਿਰੋਧੀਆਂ ਵੱਲੋਂ ਤਿੱਖੀ ਆਲੋਚਨਾ

RBI ਤੋਂ ਕੇਂਦਰ ਨੂੰ ਮਿਲੇ 1.76 ਲੱਖ ਕਰੋੜ ਰੁਪਏ, ਵਿਰੋਧੀਆਂ ਵੱਲੋਂ ਤਿੱਖੀ ਆਲੋਚਨਾ

ਭਾਰਤੀ ਰਿਜ਼ਰਵ ਬੈਂਕ (RBI) ਆਪਣੇ ਸਰਪਲੱਸ ਰਿਜ਼ਰਵ ਵਿੱਚੋਂ 1.76 ਲੱਖ ਕਰੋੜ ਰੁਪਏ ਕੇਂਦਰ ਸਰਕਾਰ ਨੂੰ ਦੇਵੇਗਾ। RBI ਦੇ 84 ਸਾਲਾਂ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਹੁਣ ਇਸੇ ਖ਼ਬਰ ਦੇ ਬਾਅਦ ਤੋਂ ਵਿਰੋਧੀ ਧਿਰ ਲਗਾਤਾਰ ਸਰਕਾਰ ਉੱਤੇ ਨਿਸ਼ਾਨਾ ਲਾ ਰਹੀ ਹੈ।

 

 

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਟਵੀਟ ਕਰਦਿਆਂ ਸਰਕਾਰ ਉੱਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ – ‘ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਇਸ ਗੱਲ ਨੂੰ ਲੈ ਕੇ ਬੇਖ਼ਬਰ ਹਨ ਕਿ ਉਨ੍ਹਾਂ ਵੱਲੋਂ ਖ਼ੁਦ ਪੈਦਾ ਕੀਤੇ ਗਏ ਆਰਥਿਕ ਦੁਖਾਂਤ ਨੂੰ ਕਿਵੇਂ ਦੂਰ ਕੀਤਾ ਜਾਵੇ।’

 

 

ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਆਰਬੀਆਈ ਤੋਂ ਧਨ ਚੋਰੀ ਕਰ ਕੇ ਕੰਮ ਨਹੀਂ ਚੱਲਣਾ। ‘ਇਹ ਤਾਂ ਬਿਲਕੁਲ ਉਵੇਂ ਹੈ ਕਿ ਕਿਸੇ ਨੂੰ ਗੋਲੀ ਲੱਗ ਗਈ ਹੈ ਤੇ ਉਸ ਲਈ ਕਿਸੇ ਦਵਾਖਾਨੇ ਚੋਂ ਬੈਂਡ–ਏਡ ਚੋਰੀ ਕਰ ਕੇ ਉਸ ਦੇ ਜ਼ਖ਼ਮ ਦਾ ਇਲਾਜ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ।’’

 

 

ਇਸ ਤੋਂ ਪਹਿਲਾਂ ਕਾਂਗਰਸ ਨੇ ਨਰਿੰਦਰ ਮੋਦੀ ਸਰਕਾਰ ਉੱਤੇ ਨਿਸ਼ਾਨਾ ਲਾਇਆ ਤੇ ਸੁਆਲ ਕੀਤਾ ਕਿ ਕੀ ਇਸ ਪੈਸੇ ਦੀ ਵਰਤੋਂ ਭਾਜਪਾ ਦੇ ਪੂੰਜੀਪਤੀ ਦੋਸਤਾਂ ਨੂੰ ਬਚਾਉਣ ਲਈ ਹੋਵੇਗੀ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਪੁੱਛਿਆ ਕਿ ਕੀ ਇਹ ਮਹਿਜ਼ ਇਤਫ਼ਾਕ ਹੈ ਕਿ ਭਾਰਤੀ ਰਿਜ਼ਰਵ ਬੈਂਕ ਤੋਂ ਲਈ ਜਾ ਰਹੀ 1.76 ਲੱਖ ਕਰੋੜ ਰੁਪਏ ਦੀ ਰਕਮ ਬਜਟ ਅਨੁਮਾਨ ਵਿੱਚ ‘ਗ਼ਾਇਬ’ ਰਕਮ ਦੇ ਬਰਾਬਰ ਹੈ।

 

 

ਉਨ੍ਹਾਂ ਟਵੀਟ ਕਰ ਕੇ ਕਿਹਾ,‘ਕੀ ਇਹ ਵਿੱਤੀ ਸਮਝਦਾਰੀ ਹੈ ਜਾਂ ਫਿਰ ਵਿੱਤੀ ਖ਼ੁਦਕੁਸ਼ੀ?’ ਇਸ ਤੋਂ ਪਹਿਲਾਂ ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਦੋਸ਼ ਲਾਇਆ ਕਿ RBI ਤੋਂ ‘ਪ੍ਰੋਤਸਾਹਨ ਪੈਕੇਜ’ ਲੈਣਾ ਇਸ ਗੱਲ ਦਾ ਸਬੂਤ ਹੈ ਕਿ ਅਰਥ–ਵਿਵਸਥਾ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਇਸ ਪੈਸੇ ਦੀ ਵਰਤੋਂ ਕਿੱਥੇ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre gets Rs 1 point 76 lakh Crore from RBI Opposition slams