ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਨੇ ਮਨਰੇਗਾ ਲਈ ਦਿੱਤੇ 40,000 ਕਰੋੜ, PM ਈ–ਵਿਦਿਆ ਦੀ ਸ਼ੁਰੂਆਤ

ਕੇਂਦਰ ਨੇ ਮਨਰੇਗਾ ਲਈ ਦਿੱਤੇ 40,000 ਕਰੋੜ, PM ਈ–ਵਿਦਿਆ ਦੀ ਸ਼ੁਰੂਆਤ

ਕੋਰੋਨਾ ਸੰਕਟ ਅਤੇ ਲੌਕਡਾਊਨ ਕਾਰਨ ਸੁਸਤ ਪੈਂਦੀ ਅਰਥ–ਵਿਵਸਥਾ ਨੂੰ ਰਫ਼ਤਾਰ ਦੇਣ ਲਈ ਆਤਮ–ਨਿਰਭਰ ਭਾਰਤ ਪੈਕੇਜ ਦੀ 5ਵੀਂ ਕਿਸ਼ਤ ਦਾ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਮਨਰੇਗਾ, ਸਿਹਤ, ਕੋਵਿਡ ਵਿੱਚ ਬਿਜ਼ਨੇਸ, ਕੰਪਨੀ ਐਕਟ ਨੂੰ ਗ਼ੈਰ–ਅਪਰਾਧਕ ਬਣਾਉਣਾ, ਈਜ਼ ਆਫ਼ ਡੂਇੰਗ ਬਿਜ਼ਨੇਸ, ਪਬਲਿਕ ਇੰਟਰਪ੍ਰਾਈਜ਼, ਰਾਜ ਸਰਕਾਰ ਤੇ ਉਨ੍ਹਾਂ ਦੇ ਵਸੀਲਿਆਂ ਨਾਲ ਜੁੜੇ ਐਲਾਨ ਕੀਤੇ ਜਾ ਰਹੇ ਹਨ।

 

 

ਅੱਜ ਮਨਰੇਗਾ ਲਈ 40,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇਣ ਦਾ ਐਲਾਨ ਕੀਤਾ ਗਿਆ। ਅਜਿਹਾ ਐਲਾਨ ਇਸ ਲਈ ਕੀਤਾ ਗਿਆ ਹੈ ਕਿ ਤਾਂ ਜੋ ਆਪਣੇ ਪਿੰਡਾਂ ਨੂੰ ਪਰਤ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਮਿਲ ਸਕੇ। ਦਿਹਾਤੀ ਖੇਤਰਾਂ ਵਿੱਚ ਕੰਮ ਦੀ ਕਮੀ ਨਾ ਆਵੇ ਤੇ ਆਮਦਨ ਦਾ ਸਾਧਨ ਮਿਲੇ, ਇਸ ਲਈ 40,000 ਕਰੋੜ ਰੁਪਏ ਤੋਂ ਵੱਧ ਦਿੱਤੇ ਜਾ ਰਹੇ ਹਨ। ਇਸ ਨਾਲ 300 ਕਰੋੜ ਕਾਰਜ–ਦਿਵਸ ਪੈਦਾ ਹੋਣਗੇ।

 

 

ਜਨ–ਸਿਹਤ ਖੇਤਰ ਵਿੱਚ ਨਿਵੇਸ਼ ਵਧਾਇਆ ਜਾਵੇਗਾ। ਇਸ ਲਈ ਸੁਧਾਰ ਕੀਤੇ ਜਾਣਗੇ। ਦਿਹਾਤੀ ਪੱਧਰ ਉੱਤੇ ਅਜਿਹੀਆਂ ਸਹੂਲਤਾਂ ਦੇਣ ਦੀ ਜ਼ਰੂਰਤ ਹੈ, ਜੋ ਮਹਾਮਾਰੀ ਦੀ ਹਾਲਤ ਵਿੱਚ ਲੜਨ ਦੀ ਸਮਰੱਥਾ ਵਧਾ ਸਕਣ। ਇਸ ਲਈ ਸਿਹਤ ਦੇ ਖੇਤਰ ਵਿੱਚ ਨਿਵੇਸ਼ ਵਧਾਇਆ ਜਾਵੇਗਾ।

 

 

ਦਿਹਾਤੀ ਤੇ ਸ਼ਹਿਰੀ ਖੇਤਰ ਵਿੱਚ ਵੈੱਲਨੈੱਸ ਸੈਂਟਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸਾਰੇ ਜ਼ਿਲ੍ਹਾ ਪੱਧਰ ਦੇ ਹਸਪਤਾਲਾਂ ਵਿੱਚ ਲਾਗ ਦੇ ਰੋਗਾਂ ਨਾਲ ਲੜਨ ਦੇ ਇੰਤਜ਼ਾਮ ਕੀਤੇ ਜਾਣਗੇ।

 

 

ਲੈਬ ਨੈੱਟਵਰਕ ਮਜ਼ਬੂਤ ਹੋਣਗੇ। ਸਾਰੇ ਜ਼ਿਲ੍ਹਿਆਂ ਵਿੱਚ ਡਿਵੀਜ਼ਨ / ਬਲਾਕ ਪੱਧਰ ਉੱਤੇ ਏਕੀਕ੍ਰਿਤ ਲੈਬ ਬਣਾਏ ਜਾਣਗੇ।

 

 

ਮਲਟੀਮੋਡ ਅਕਸੈੱਸ ਡਿਜੀਟਲ / ਆਨਲਾਈ ਰਾਹੀਂ ਪੜ੍ਹਾਈ ਵਾਸਤੇ ਪੀਐੱਮ ਈ–ਵਿਦਿਆ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ। ਦੀਕਸ਼ਾ – ਸਕੂਲ ਸਿੱਖਿਆ ਲਈ ਈ–ਕੰਟੈਸਟ ਅਤੇ ਕਿਯੂ ਆਰ ਕੋਡ ਨਾਲ ਜੁੜੀਆਂ ਕਿਤਾਬਾਂ ਉਪਲਬਧ ਕਰਵਾਈਆਂ ਜਾਣਗੀਆਂ। ਇਸ ਦਾ ਨਾਂਅ ਹੋਵੇਗਾ – ਵਨ ਨੇਸ਼ਨ ਵਨ ਡਿਜੀਟਲ ਪਲੇਟਫਾਰਮ।

 

 

ਹਰ ਕਲਾਸ ਦੇ ਬੱਚਿਆਂ ਦੀ ਪੜ੍ਹਾਈ ਲਈ ਵੱਖਰਾ ਟੀਵੀ ਚੈਨਲ ਹੋਵੇਗਾ, ਵਨ ਕਲਾਸ ਵਨ ਚੈਨਲ ਯੋਜਨਾ ਰਾਹੀਂ ਰੇਡੀਓ, ਕਮਿਊਨਿਟੀ ਰੇਡੀਓ ਅਤੇ ਪੌਡਕਾਸਟ ਦੀ ਵਰਤੋਂ ਵਧਾਈ ਜਾਵੇਗੀ। ਦਿਵਯਾਂਗਾਂ ਲਈ ਵੀ ਸਮੱਗਰੀ ਤਿਆਰ ਕੀਤੀ ਜਾਵੇਗੀ, ਤਾਂ ਜੋ ਉਹ ਵੀ ਆਨਲਾਈਨ ਪੜ੍ਹਾਈ ਕਰ ਸਕਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre gives 40000 Crore for MNREGA PM EVidya launched