ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਗਾਂਧੀ ਪਰਿਵਾਰ ’ਤੇ ਨਜ਼ਰ ਰੱਖਣ ਲਈ ਕੇਂਦਰ ਨੇ ਬਦਲਿਆ SPG ਨਿਯਮ’

‘ਗਾਂਧੀ ਪਰਿਵਾਰ ’ਤੇ ਨਜ਼ਰ ਰੱਖਣ ਲਈ ਕੇਂਦਰ ਨੇ ਬਦਲਿਆ SPG ਨਿਯਮ’

ਕਾਂਗਰਸ ਦੇ ਸਭ ਤੋਂ ਨਜ਼ਦੀਕੀ ਸਹਿਯੋਗੀਆਂ ਵਿੱਚੋਂ ਇੱਕ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਨੇ ਕੇਂਦਰ ਸਰਕਾਰ ਵੱਲੋਂ ਗਾਂਧੀ ਪਰਿਵਾਰ ਦੇ ਮੈਂਬਰਾਂ ਲਈ ‘ਵਿਸ਼ੇਸ਼ ਸੁਰੱਖਿਆ ਸਮੂਹ’ (SPG) ਕਵਰ ਦੀਆਂ ਸ਼ਰਤਾਂ ਬਦਲਣ ਲਈ ਚੁੱਕੇ ਗਏ ਕਥਿਤ ਕਦਮ ਨੂੰ ‘ਨਿਜੀ ਭੇਤਦਾਰੀ ਦੀ ਉਲੰਘਣਾ’ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਇਹ ਫ਼ੈਸਲਾ ਉਨ੍ਹਾਂ ਉੱਤੇ ‘ਨਿਗਰਾਨੀ ਰੱਖਣ’ ਦਾ ਜਤਨ ਹੈ।

 

 

ਕੇਂਦਰ ਸਰਕਾਰ ਨੇ ਸੋਮਵਾਰ ਨੂੰ ਉਸ ਰਿਪੋਰਟ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਜਿਸ ਵਿੱਚ SPG ਦੀ ਸੁਰੱਖਿਆ ਲੈਣ ਵਾਲੇ ਲੋਕਾਂ ਲਈ ਨਵਾਂ ਦਿਸ਼ਾ–ਨਿਰਦੇਸ਼ ਜਾਰੀ ਕੀਤਾ ਹੈ। ਅਜਿਹੀ ਸੁਰੱਖਿਆ ਹਾਸਲ ਕਰਨ ਵਾਲਿਆਂ ਵਿੱਚ ਸੋਨੀਆ ਗਾਂਧੀ, ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਸ਼ਾਮਲ ਹਨ।

 

 

ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ SPG ਸੁਰੱਖਿਆ–ਪ੍ਰਾਪਤ ਲੋਕ ਜਦੋਂ ਵੀ ਵਿਦੇਸ਼ ਯਾਤਰਾ ਕਰਨਗੇ, ਤਦ ਉਨ੍ਹਾਂ ਨਾਲ SPG ਦੇ ਸੁਰੱਖਿਆ ਮੁਲਾਜ਼ਮ ਮੌਜੂਦ ਰਹਿਣਗੇ।

 

 

ਕਈ ਆਗੂਆਂ ਵੱਲੋਂ ਵਿਦੇਸ਼ ਜਾਣ ਦੌਰਾਨ SPG ਸੁਰੱਖਿਆ ਗਾਰਡ ਨਾਲ ਨਾ ਲਿਜਾਣ ਦਾ ਫ਼ੈਸਲਾ ਕੀਤਾ ਗਿਆ ਸੀ। ਪਰ ਹੁਣ ਕੇਂਦਰ ਸਰਕਾਰ ਵੱਲੋਂ ਜਾਰੀ ਨਵੇਂ ਦਿਸ਼ਾ–ਨਿਰਦੇਸ਼ਾਂ ਵਿੱਚ ‘ਸਪੈਸ਼ਲ ਪ੍ਰੋਟੈਕਸ਼ਨ ਗਰੁੱਪ’ (SPG) ਦੀ ਸੁਰੱਖਿਆ ਹਾਸਲ ਕਰਨ ਵਾਲੇ ਆਗੂਆਂ ਤੇ ਸ਼ਖ਼ਸੀਅਤਾਂ ਨੂੰ ਇਨ੍ਹਾਂ ਸਰਕਾਰੀ ਹਦਾਇਤਾਂ ਲਾਜ਼ਮੀ ਤੌਰ ’ਤੇ ਪਾਲਣਾ ਕਰਨੀ ਹੋਵੇਗੀ।

 

 

SPG ਸੁਰੱਖਿਆ ਮੁਲਾਜ਼ਮ ਸਦਾ ਆਪਣੇ VIP ਨਾਲ ਰਹਿੰਦੇ ਹਨ। ਹੁਣ ਜੇ ਕੋਈ VIP ਆਪਣੇ ਨਾਲ SPG ਦੇ ਜਵਾਨ ਨਾ ਲਿਜਾਣ ਲਈ ਆਖੇਗਾ, ਤਦ ਉਸ ਦੀ ਵਿਦੇਸ਼ ਯਾਤਰਾ ਵੀ ਸੁਰੱਖਿਆ ਕਾਰਨਾਂ ਕਰ ਕੇ ਰੱਦ ਕਰ ਦਿੱਤੀ ਜਾਵੇਗੀ।

 

 

ਕਾਂਗਰਸ ਦੇ ਬੁਲਾਰੇ ਪ੍ਰਣਵ ਝਾਅ ਨੇ ਸੰਕੇਤ ਦਿੱਤਾ ਕਿ ਗਾਂਧੀ ਪਰਿਵਾਰ ਨੂੰ ਇਸ ਬਾਰੇ ਕੋਈ ਵੀ ਅਧਿਕਾਰਤ ਸੁਨੇਹਾ ਨਹੀਂ ਮਿਲਿਆ ਹੈ। ਇਹ ਕਿਉਂਕਿ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ, ਇਸ ਲਈ ਅਸੀਂ ਕਿਸੇ ਅਖ਼ਬਾਰੀ ਜਾਂ ਮੀਡੀਆ ਰਿਪੋਰਟ ਦੇ ਆਧਾਰ ਉੱਤੇ ਕੋਈ ਟਿੱਪਣੀ ਨਹੀਂ ਕਰਾਂਗੇ।

 

 

ਮਹਾਰਾਸ਼ਟਰ ’ਚ ਕਾਂਗਰਸ ਦੀ ਸਹਿਯੋਗ ਪਾਰਟੀ ਐੱਨਸੀਪੀ ਦੇ ਆਗੂ ਮਜੀਦ ਮੈਮਨ ਨੇ ਕਿਹਾ ਕਿ ਅਜਿਹੇ ਕਦਮ ਨਾਲ ਵਿਅਕਤੀਗਤ ਭੇਤਦਾਰੀ ਭੰਗ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਗਾਂਧੀ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਇਰਾਦੇ ਨਾਲ ਕੀਤਾ ਗਿਆ ਹੈ। ਇਹ ਉਨ੍ਹਾਂ ਦੀ ਨਿੱਜਤਾ ਦੀ ਉਲੰਘਣਾ ਵੀ ਹੈ। ਇਸ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre Govt changed SPG rule only to observe Gandhi Family