ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਸਰਕਾਰ ਲੱਭ ਰਹੀ ਕਿਸਾਨ ਦੀ ਆਮਦਨ ਦਾ ਹਿਸਾਬ ਲਾਉਣ ਦੇ ਤਰੀਕੇ

ਕੇਂਦਰ ਸਰਕਾਰ ਲੱਭ ਰਹੀ ਕਿਸਾਨ ਦੀ ਆਮਦਨ ਦਾ ਹਿਸਾਬ ਲਾਉਣ ਦੇ ਤਰੀਕੇ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਹੁਣ ਕਿਸਾਨ ਦੀ ਆਮਦਨ ਦਾ ਪੂਰਾ ਹਿਸਾਬ–ਕਿਤਾਬ ਰੱਖਣ ਦੇ ਤਰੀਕੇ ਤਲਾਸ਼ ਕਰ ਰਹੀ ਹੈ। ਆਸ ਹੈ ਕਿ ਸਾਲ 2022–23 ਤੱਕ ਇਹ ਨਵਾਂ ਢੰਗ ਲੱਭ ਲਿਆ ਜਾਵੇਗਾ। ਇਹ ਉਹੀ ਸਾਲ ਹੈ, ਜਦੋਂ ਤੱਕ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਹੋਇਆ ਹੈ।

 

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਸਾਲ 2016 ਦੌਰਾਨ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਪਹਿਲੀ ਵਾਰ ਐਲਾਨ ਕੀਤਾ ਸੀ ਕਿ ਉਹ ਸਾਲ 2022–23 ਤੱਕ ਭਾਵ ਛੇ ਸਾਲਾਂ ਅੰਦਰ ਕਿਸਾਨਾਂ ਦੀ ਆਮਦਨ ਵਿੱਚ 100 ਫ਼ੀ ਸਦੀ ਵਾਧਾ ਕਰ ਦੇਣਗੇ। ਇਹ ਸਿਆਸੀ ਤੌਰ ਉੱਤੇ ਬਹੁਤ ਅਹਿਮ ਫ਼ੈਸਲਾ ਸੀ।

 

 

ਅਰਥ ਸ਼ਾਸਤਰੀ ਵੀ ਤਦ ਕਾਫ਼ੀ ਹੈਰਾਨ ਹੋਏ ਸਨ ਕਿਉਂਕਿ ਜੇ ਖੇਤੀਬਾੜੀ ਦਾ ਕੁੱਲ ਘਰੇਲੂ ਉਤਪਾਦਨ ਦੁੱਗਣਾ ਹੋ ਜਾਂਦਾ ਹੈ, ਤਾਂ ਇਸ ਨਾਲ ਖੇਤੀਬਾੜੀ ਦਾ ਵਿਕਾਸ ਵੀ ਅਥਾਹ ਹੀ ਹੋਵੇਗਾ।

 

 

ਉਸ ਵਰ੍ਹੇ ਦੇ ਬਜਟ ਵਿੱਚ ਵੀ ਉਦੋਂ ਦੇ ਵਿੱਤ ਮੰਤਰੀ ਸ੍ਰੀ ਅਰੁਣ ਜੇਟਲੀ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ। ਤਦ ਆਖਿਆ ਗਿਆ ਸੀ ਕਿ ਖੇਤੀ ਤੇ ਗ਼ੈਰ–ਖੇਤੀ ਖੇਤਰਾਂ ਵਿੱਚ ਦਖ਼ਲ ਦਿੱਤੇ ਜਾਣਗੇ, ਤਦ ਹੀ ਇਹ ਟੀਚਾ ਹਾਸਲ ਹੋਵੇਗਾ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

ਪਰ ਪਿਛਲੇ ਚਾਰ ਸਾਲਾਂ ਦੌਰਾਨ ਖੇਤੀਬਾੜੀ ਆਮਦਨਾਂ ਘਟੀਆਂ ਹਨ ਤੇ ਖੇਤੀ ਖੇਤਰ ਦਾ ਵਿਕਾਸ ਵੀ ਬਹੁਤ ਹੌਲੀ ਰਫ਼ਤਾਰ ਨਾਲ ਹੋ ਰਿਹਾ ਹੈ। ਹੁਣ ਜਦੋਂ ਸਾਲ 2022 ਆਉਣ ਵਿੱਚ ਸਿਰਫ਼ ਤਿੰਨ ਸਾਲ ਬਾਕੀ ਰਹਿ ਗਏ ਹਨ। ਇਸੇ ਲਈ ਹੁਣ ਸਰਕਾਰ ਨੇ ਨੀਤੀਗਤ ਕਦਮ ਚੁੱਕਣੇ ਸ਼ੁਰੂ ਕੀਤੇ ਹਨ ਤੇ ਕਿਸਾਨਾਂ ਦੀ ਆਮਦਨ ਦਾ ਮੁਲਾਂਕਣ ਕਰਨ ਦੇ ਤਰੀਕੇ ਪਤਾ ਲਾਉਣੇ ਸ਼ੁਰੂ ਹੋ ਗਏ ਹਨ।

 

 

ਸਰਕਾਰ ਇੱਕ ਕਿਸਾਨ ਪਰਿਵਾਰ ਦੀ ਆਮਦਨ ਦਾ ਹਿਸਾਬ ਸਾਲ 2016–17 ਨੂੰ ਆਧਾਰ–ਵਰ੍ਹਾ ਬਣਾ ਕੇ ਲਾਵੇਗੀ। PM-Kisan ਯੋਨਾ ਅਧੀਨ ਕੁਝ ਕਿਸਾਨ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ 6,000 ਰੁਪਏ ਸਾਲਾਨਾ ਨੂੰ ਵੀ ਉਨ੍ਹਾਂ ਦੀ ਆਮਦਨ ਵਿੱਚ ਜੋੜਿਆ ਜਾਵੇਗਾ। ਇਸ ਦੇ ਨਾਲ ਹੀ ਖੇਤੀ ਉਤਪਾਦਕਤਾ ਵਿੱਚ ਵੀ ਨਿੱਗਰ ਵਾਧੇ ਦੀ ਜ਼ਰੂਰਤ ਹੋਵੇਗੀ; ਤਦ ਜਾ ਕੇ ਕਿਤੇ ਅੰਕੜੇ ਥੋੜ੍ਹਾ–ਬਹੁਤ ਹਿੱਲਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre Govt is finding ways to measure Farmers income