ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਸਰਕਾਰ ਨਹਿਰੂ ਦੀ ਵਿਰਾਸਤ ਨੂੰ ਅੱਗੇ ਲਿਜਾਣ ਦੇ ਯੋਗ ਨਹੀਂ: ਸੋਨੀਆ ਗਾਂਧੀ

ਕੇਂਦਰ ਸਰਕਾਰ ਨਹਿਰੂ ਦੀ ਵਿਰਾਸਤ ਨੂੰ ਅੱਗੇ ਲਿਜਾਣ ਦੇ ਯੋਗ ਨਹੀਂ: ਸੋਨੀਆ ਗਾਂਧੀ

ਕਾਂਗਰਸ ਦੇ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕਰਦਿਆਂ ਉਸ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਮੇਂ ’ਚ ਸੱਤਾ ਵਿੱਚ ਬੈਠੇ ਲੋਕਾਂ ਦੀ ਭਾਸ਼ਾ ਵੇਖਣ ਨੁੰ ਆਧੁਨਿਕ ਲੱਗਦੀ ਹੈ ਪਰ ਉਹ ਭਾਰਤ ਨੁੰ ਪਿਛਾਂਹ ਲਿਜਾਣ ਦੇ ਹੀ ਜਤਨਾਂ ’ਚ ਹਨ।

 

 

ਸ੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਕਿ ਇਸ ਸਰਕਾਰ ਦੇ ਪਖੰਡ ਨੂੰ ਬੇਨਕਾਬ ਕਰਨਾ ਹੋਵੇਗਾ ਤੇ ਵਿਭਿੰਨਤਾ ’ਚ ਏਕਤਾ ਵਾਲੇ ਭਾਰਤ ਲਈ ਸਭ ਨੂੰ ਮਿਲ ਕੇ ਲੜਨਾ ਹੋਵੇਗਾ। ਉਹ ਜਵਾਹਰਲਾਲ ਨਹਿਰੂ ਯਾਦਗਾਰੀ ਭਾਸ਼ਣ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਪੰਡਤ ਨਹਿਰੂ ਦੇ ਯੋਗਦਾਨ ਨੂੰ ਨਕਾਰਨਾ ਅੱਜ ਫ਼ੈਸ਼ਨ ਬਣ ਗਿਆ ਹੈ।

 

 

ਸ੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਕਿ ਅਜਿਹੇ ਮਾਹੌਲ ’ਚ ਨਹਿਰੂ ਜੀ ਦੇ ਵਿਚਾਰ ਵਾਲੇ ਭਾਰਤ ਉੱਤੇ ਜ਼ੋਰ ਦੇਣਾ ਵਧੇਰੇ ਅਹਿਮ ਹੈ; ਜਿਸ ਲਈ ਪੰਡਤ ਨਹਿਰੂ ਨੇ ਆਪਣਾ ਜੀਵਨ ਸਮਰਪਿਤ ਕੀਤਾ। ਅੱਜ ਜਦੋਂ ਲੋਕਤੰਤਰ ਤੇ ਬਹੁਲਤਾਵਾਦੀ ਸਮਾਜਕ ਤਾਣੇ–ਬਾਣੇ ਨੂੰ ਕੁਝ ਸਮਝਿਆ ਹੀ ਨਹੀਂ ਜਾ ਰਿਹਾ, ਤਦ ਨਹਿਰੂ ਤੇ ਉਨ੍ਹਾਂ ਦੇ ਸਮੇਂ ਦੀਆਂ ਦੂਜੀਆਂ ਵੱਡੀਆਂ ਹਸਤੀਆਂ ਦੇ ਵੱਡੇ ਯੋਗਦਾਨ ਨੂੰ ਭੁਲਾਉਣਾ ਸੁਖਾਲ਼ਾ ਹੋ ਗਿਆ ਹੈ।

 

 

ਸ੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਕਿ ਨਹਿਰੂ ਜੁੱਗ ਵੇਲੇ ਦੇ ਲੋਕਾਂ ਨੇ ਜਿਹੜੀਆਂ ਚੁਣੌਤੀਆਂ ਤੇ ਸਖ਼ਤ ਸੁਆਲਾਂ ਦਾ ਸਾਹਮਣਾ ਕੀਤਾ ਸੀ ਤੇ ਰਾਸ਼ਟਰ ਨਿਰਮਾਣ ਲਈ ਜਿਸ ਪ੍ਰੋਜੈਕਟ ਨੂੰ ਉਨ੍ਹਾਂ ਅਮਲੀ ਰੂਪ ਦਿੱਤਾ ਸੀ; ਉਸ ਨੂੰ ਭੁਲਾਉਣਾ ਸੌਖਾ ਨਹੀਂ ਹੈ। ਇਹ ਉਨ੍ਹਾਂ ਦੀ ਅਣਥੱਕ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਭਾਰਤ ਇਸ ਮੁਕਾਮ ਤੱਕ ਪੁੱਜਾ ਹੈ।

 

 

ਸ੍ਰੀਮਤੀ ਸੋਨੀਆ ਗਾਂਧੀ ਨੇ ਕਿ ਮੌਜੂਦਾ ਕੇਂਦਰ ਸਰਕਾਰ ਪੰਡਤ ਨਹਿਰੂ ਦੀ ਵਿਰਾਸਤ ਨੂੰ ਅਗਾਂਹ ਲਿਜਾਣ ਦੇ ਸਮਰੱਥ ਹੀ ਨਹੀਂ ਹੈ। ਪੰਡਤ ਨਹਿਰੂ ਨੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲੱਗਿਆਂ ਆਪਣੀ ਅਜਿਹੀ ਛਾਪ ਛੱਡੀ, ਜੋ ਅਮਿੱਟ ਹੈ ਤੇ ਸਾਨੂੰ ਸਭ ਨੂੰ ਉਸ ਉੱਤੇ ਮਾਣ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre Govt not capable of going ahead with Nehru s legacy Sonia Gandhi