ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਨਾਵ ਬਲਾਤਕਾਰ ਕਾਂਡ: ਕੇਂਦਰ ਨੇ CBI ਨੂੰ ਸੌਂਪੀ ਪੀੜਤਾ ਦੇ ਨਾਲ ਹਾਦਸੇ ਦੀ ਜਾਂਚ

ਕੇਂਦਰ ਸਰਕਾਰ ਨੇ ਰਾਏਬਰੇਲੀ ਚ ਉੱਨਾਵ ਬਲਾਤਕਾਰ ਪੀੜਤਾ ਦੇ ਨਾਲ ਹੋਏ ਸੜਕ ਹਾਦਸੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਸੂਬਾ ਸਰਕਾਰ ਦੀ ਸਿਫਾਰਿਸ਼ ਮੰਨ ਲਈ ਹੈ। ਕੇਂਦਰ ਸਰਕਾਰ ਦੇ ਕੇਂਦਰੀ ਨਿਯੁਕਤੀ ਤੇ ਸਿਖਲਾਈ ਮੰਤਰਾਲਾ ਨੇ ਇਸ ਸਬੰਧੀ ਚ ਅਧਿਸੂਚਨਾ ਜਾਰੀ ਕਰ ਦਿੱਤੀ ਹੈ।

 

ਮੁੱਖ ਗ੍ਰਹਿ ਸਕੱਤਰ ਅਰਵਿੰਦ ਕੁਮਾਰ ਨੇ ਦਸਿਆ ਕਿ ਰਾਏਬਰੇਲੀ ਦੇ ਗੁਰਬਖ਼ਸ਼ਗੰਜ ਥਾਣੇ ਚ ਦਰਜ ਐਫ਼ਆਈਆਰ 305/2019 ਦੀ ਜਾਂਚ ਹੁਣ ਸੀਬੀਆਈ ਕਰੇਗੀ। ਇਸ ਲਈ ਸੂਬਾ ਸਰਕਾਰ ਨੇ ਸੋਮਵਾਰ ਨੂੰ ਕੇਂਦਰ ਨੂੰ ਸਿਫਾਰਿਸ਼ ਭੇਜੀ ਸੀ।

 

ਗੁਰੂਬਖ਼ਸ਼ਗੰਜ ਥਾਣੇ ਚ ਉੱਨਾਵ ਬਲਾਤਕਾਰ ਕਾਂਡ ਦੀ ਪੀੜਤਾ ਦੇ ਚਾਚਾ ਵਲੋਂ ਵਿਧਾਇਕ ਕੁਲਦੀਪ ਸਿੰਘ ਸਿੰਗਰ ਸਮੇਤ 10 ਲੋਕਾਂ ਖਿਲਾਫ ਨਾਮਜ਼ਦ ਅਤੇ 15-20 ਹੋਰਨਾਂ ਖਿਲਾਫ ਆਈਪੀਸੀ ਦੀ ਧਾਰਾ 302, 307, 506 ਅਤੇ 120 ਬੀ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਸੀ। ਸੀਬੀਆਈ ਇਸ ਮਾਮਲੇ ਚ ਸਾਰੇ ਪਹਿਲੂਆਂ ਦੀ ਜਾਂਚ ਕਰੇਗੀ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre hands over Unnao rape survivors accident probe to CBI