ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਤੰਬਰ ਤੱਕ ਤਿਆਰ ਹੋ ਜਾਵੇਗਾ ਰਾਸ਼ਟਰੀ ਜਨਸੰਖਿਆ ਰਜਿਸਟਰ : ਕੇਂਦਰ ਸਰਕਾਰ

ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਇਸ ਸਾਲ ਅਪ੍ਰੈਲ ਤੋਂ ਸਤੰਬਰ ਵਿਚਕਾਰ ਰਾਸ਼ਟਰੀ ਜਨਸੰਖਿਆ ਰਜਿਸਟਰ ਯਾਨੀ ਐਨਪੀਆਰ ਤਿਆਰ ਕਰਕੇ ਅਪਡੇਟ ਕੀਤਾ ਜਾਵੇਗਾ। ਆਸਾਮ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਘਰਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਸੂਚੀਬੱਧ ਕੀਤੇ ਜਾਣਗੇ। 

 

ਉਨ੍ਹਾਂ ਨੇ ਐਨਪੀਆਰ ਦੀ ਤਿਆਰੀ ਦੌਰਾਨ ਆਧਾਰ ਨੰਬਰ ਦੀ ਜਾਣਕਾਰੀ ਮੰਗਦਿਆਂ ਸਥਿਤੀ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਲੋਕਾਂ ਦੀ ਇੱਛਾ 'ਤੇ ਨਿਰਭਰ ਕਰੇਗਾ।

 

 

ਇਸ ਤੋਂ ਪਹਿਲਾਂ ਸੰਸਦ ਦੇ ਸੈਸ਼ਨ ਦੇ ਚੌਥੇ ਦਿਨ ਲੋਕ ਸਭਾ ਵਿੱਚ ਇੱਕ ਸਵਾਲ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਜਵਾਬ ਦਿੱਤਾ ਕਿ ਸਰਕਾਰ ਨੇ ਐਨਆਰਸੀ ਬਾਰੇ ਹੁਣ ਤੱਕ ਕੋਈ ਫ਼ੈਸਲਾ ਨਹੀਂ ਲਿਆ ਹੈ। ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਆਰ ਕੇ ਸਿਨਹਾ ਨੇ ਨਾਗਰਿਕਤਾ ਸੋਧ ਐਕਟ ਯਾਨੀ ਸੀਏਏ ਬਾਰੇ ਭਾਰਤ ਵਿਰੁੱਧ ਫੈਲਾਏ ਜਾ ਰਹੇ ਪ੍ਰਚਾਰ ਬਾਰੇ ਜ਼ੀਰੋ ਟਾਈਮ ਬਹਿਸ ਦੇ ਰਾਜ ਸਭਾ ਵਿੱਚ ਨੋਟਿਸ ਦਿੱਤਾ।


ਇਸ ਤੋਂ ਪਹਿਲਾਂ ਸੰਸਦ ਦੇ ਸੈਸ਼ਨ ਦੇ ਤੀਜੇ ਦਿਨ ਸੋਮਵਾਰ ਨੂੰ ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਕਾਫੀ ਹੰਗਾਮਾ ਹੋਇਆ ਸੀ। ਵਿਰੋਧੀ ਪਾਰਟੀਆਂ ਨੇ ਸੀਏਏ ਨੂੰ ਲੈ ਕੇ ਕਾਫ਼ੀ ਹੰਗਾਮਾ ਖੜਾ ਕਰ ਦਿੱਤਾ।

 

ਰਾਸ਼ਟਰੀ ਜਨਸੰਖਿਆ ਰਜਿਸਟਰ (ਐਨਪੀਆਰ) ਅਤੇ ਸੋਧੇ ਹੋਏ ਸਿਟੀਜ਼ਨਸ਼ਿਪ ਐਕਟ (ਸੀਏਏ) ਦਾ ਮੁੱਦੇ ਨਿਯਮ 267 ਤਹਿਤ ਉਠਾਉਣ ਉੱਤੇ ਅੜੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਵਿੱਚ ਸੋਮਵਾਰ ਨੂੰ ਰਾਸ਼ਟਰਪਤੀ ਸੰਬੋਧਨ ਦੇ ਧੰਨਵਾਦ ਪ੍ਰਸਤਾਵ ‘ਤੇ ਚਰਚਾ ਨਹੀਂ ਹੋ ਸਕੀ ਅਤੇ ਤਿੰਨ ਵਾਰ ਰੱਦ ਹੋਣ ਤੋਂ ਬਾਅਦ ਸਦਨ ਦੀ ਬੈਠਕ ਦੁਪਹਿਰ ਤਿੰਨ ਵਜ ਕੇ ਕਰੀਬ ਦਸ ਮਿੰਟ ਪੂਰੇ ਦਿਨ ਲਈ ਰੱਦ ਕਰ ਦਿਤੀ ਗਈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre has decided to prepare and update national population register during April to Sep