ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2020 ’ਚ ਲਾਂਚ ਕਰ ਦੇਵਾਂਗੇ ਚੰਦਰਯਾਨ–3: ਇਸਰੋ ਮੁਖੀ ਸੀਵਾਨ

2020 ’ਚ ਲਾਂਚ ਕਰ ਦੇਵਾਂਗੇ ਚੰਦਰਯਾਨ–3: ਇਸਰੋ ਮੁਖੀ ਸੀਵਾਨ

ਭਾਰਤੀ ਪੁਲਾੜ ਖੋਜ ਸੰਗਠਨ ਭਾਵ ‘ਇਸਰੋ’ ਦੇ ਮੁਖੀ ਸ੍ਰੀ ਕੇ. ਸੀਵਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਹੁਣ ਚੰਦਰਯਾਨ–3 ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਸ ਉੱਤੇ ਕੰਮ ਚੱਲ ਰਿਹਾ ਹੈ।

 

 

ਸ੍ਰੀ ਸੀਵਾਨ ਨੇ ਦੱਸਿਆ ਕਿ ਪੁਲਾੜ ਨਾਲ ਸਬੰਧਤ ਗਤੀਵਿਧੀਆਂ ਲਈ ਦੂਜੀ ਪੋਰਟ ਦੀ ਸਥਾਪਨਾ ਲਈ ਵੀ ਕੰਮ ਅਰੰਭ ਕਰ ਦਿੱਤਾ ਹੈ। ਇਹ ਦੂਜੀ ਪੋਰਟ ਤਾਮਿਲ ਨਾਡੂ ਦੇ ਠੁਠੂਕੁੜੀ ਵਿਖੇ ਸਥਾਪਤ ਕੀਤੀ ਜਾਵੇਗੀ ਤੇ ਇਸ ਲਈ ਜ਼ਮੀਨ ਅਕਵਾਇਰ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।

 

 

ਇਸਰੋ ਮੁਖੀ ਨੇ ਕਿਹਾ ਕਿ ਚੰਦਰਯਾਨ–2 ਦੇ ਮਾਮਲੇ ’ਚ ਅਸੀਂ ਵਧੀਆ ਪ੍ਰਗਤੀ ਕੀਤੀ ਹੈ; ਭਾਵੇਂ ਅਸੀਂ ਚੰਨ ਉੱਤੇ ਸਫ਼ਲਤਾਪੂਰਬਕ ਲੈਂਡ ਨਹੀਂ ਕਰ ਸਕੇ ਪਰ ਆਰਬਿਟਰ ਸਹੀ ਤਰੀਕੇ ਕੰਮ ਕਰ ਰਿਹਾ ਹੈ। ਇਹ ਅਗਲੇ ਸੱਤ ਸਾਲਾਂ ਤੱਕ ਕੰਮ ਕਰਦਾ ਰਹੇਗਾ ਤੇ ਵਿਗਿਆਨਕ ਅੰਕੜੇ ਭੇਜਦਾ ਰਹੇਗਾ।

 

 

ਇੱਥੇ ਵਰਨਣਯੋਗ ਹੈ ਕਿ ਕੇਂਦਰੀ ਮੰਤਰੀ ਸ੍ਰੀ ਜਿਤੇਂਦਰ ਸਿੰਘ ਨੇ ਦੱਸਿਆ ਸੀ ਕਿ ਭਾਰਤ 2020 ’ਚ ਚੰਦਰਯਾਨ–3 ਲਾਂਚ ਕਰੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਉੱਤੇ ਚੰਦਰਯਾਨ–2 ਤੋਂ ਵੀ ਘੱਟ ਲਾਗਤ ਆਵੇਗੀ। ਪ੍ਰਧਾਨ ਮੰਤਰੀ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਸ੍ਰੀ ਜਿਤੇਂਦਰ ਸਿੰਘ ਨੇ ਆਖਿਆ ਸੀ ਕਿ ਚੰਦਰਯਾਨ–2 ਨੂੰ ਨਿਰਾਸ਼ਾ ਕਰਾਰ ਦੇਣਾ ਗ਼ਲਤ ਹੋਵੇਗਾ।

 

 

ਸ੍ਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਚੰਨ ਦੀ ਸਤ੍ਹਾ ਉੱਤੇ ਉੱਤਰਨ ਦੀ ਭਾਰਤ ਦੀ ਇਹ ਪਹਿਲੀ ਕੋਸ਼ਿਸ਼ ਸੀ ਤੇ ਕੋਈ ਦੇਸ਼ ਪਹਿਲਾਂ ਚੰਨ ਦੇ ਬਿਲਕੁਲ ਹਨੇਰੇ ਦੱਖਣੀ ਧਰੁਵ ਉੱਤੇ ਉੱਤਰਨ ਦੀ ਕੋਸ਼ਿਸ਼਼ ਨਹੀਂ ਕਰ ਸਕਿਆ। ਅਮਰੀਕਾ ਨੇ ਵੀ ਕਈ ਕੋਸ਼ਿਸ਼ਾਂ ਕੀਤੀਆਂ ਸਨ।

 

 

ਉਨ੍ਹਾਂ ਇਹ ਵੀ ਕਿਹਾ ਸੀ ਕਿ ਲੈਂਡਰ ਤੇ ਰੋਵਰ ਮਿਸ਼ਨ ਦੇ 2020 ’ਚ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚੰਦਰਯਾਨ–2 ਮਿਸ਼ਨ ਤੋਂ ਬਹੁਤ ਕੁਝ ਸਿੱਖਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre has given approval to Chandrayan 3 says ISRO Chief