ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਨੇ 3 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਲਾ ਕੇ ਪੈਟਰੋਲ–ਡੀਜ਼ਲ ਕੀਤੇ ਮਹਿੰਗੇ

ਕੇਂਦਰ ਨੇ 3 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਲਾ ਕੇ ਪੈਟਰੋਲ–ਡੀਜ਼ਲ ਕੀਤੇ ਮਹਿੰਗੇ

ਭਾਰਤ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਉੱਤੇ ਤਿੰਨ ਰੁਪਏ ਪ੍ਰਤੀ ਲਿਟਰ ਦੀ ਦਰ ਨਾਲ ਐਕਸਾਈਜ਼ ਡਿਊਟੀ ਵਧਾ ਦਿੱਤੀ ਹੈ। ਕੌਮਾਂਤਰੀ ਪੱਧਰ ’ਤੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਤੋਂ ਲਾਭ ਲੈਣ ਦੇ ਜਤਨਾਂ ਅਧੀਨ ਸਰਕਾਰ ਨੇ ਸਨਿੱਚਰਵਾਰ ਨੂੰ ਇਹ ਕਦਮ ਚੁੱਕਿਆ ਹੈ।

 

 

ਇੱਕ ਅਧਿਕਾਰਤ ਨੋਟੀਫ਼ਿਕੇਸ਼ਨ ’ਚ ਕਿਹਾ ਗਿਆ ਹੈ ਕਿ ਪੈਟਰੋਲ ਉੱਤੇ ਵਿਸ਼ੇਸ਼ ਐਕਸਾਈਜ਼ ਡਿਊਟੀ ਪ੍ਰਤੀ ਲਿਟਰ ਦੋ ਰੁਪਏ ਵਧਾ ਕੇ 8 ਰੁਪਏ ਕਰ ਦਿੱਤੀ ਹੈ ਤੇ ਡੀਜ਼ਲ ਉੱਤੇ ਇਹ ਡਿਊਟੀ ਦੋ ਰੁਪਏ ਵਧ ਕੇ ਹੁਣ ਚਾਰ ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸ ਤੋਂ ਇਲਾਵਾ ਪੈਟਰੋਲ ਤੇ ਡੀਜ਼ਲ ਉੱਤੇ ਲੰਗਣ ਵਾਲਾ ਰੋਡ ਸੈੱਸ (ਸੜਕ ਉੱਪ–ਕਰ) ਵੀ ਇੱਕ–ਇੱਕ ਰੁਪਏ ਪ੍ਰਤੀ ਲਿਟਰ ਵਧਾ ਕੇ 10 ਰੁਪਏ ਕਰ ਦਿੱਤਾ ਗਿਆ ਹੈ।

 

 

ਐਕਸਾਈਜ਼ ਡਿਊਟੀ ’ਚ ਵਾਧੇ ਦਾ ਨਤੀਜਾ ਆਮ ਤੌਰ ’ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਪਰ ਇਹ ਕੌਮਾਂਤਰੀ ਦਰਾਂ ਵਿੱਚ ਗਿਰਾਵਟ ਦੇ ਹਿਸਾਬ ਨਾਲ ਐਡਜਸਟ ਹੋ ਜਾਵੇਗੀ ਤੇ ਕੀਮਤਾਂ ’ਚ ਵਾਧਾ ਨਹੀਂ ਹੋਵੇਗਾ।

 

 

ਇਸ ਤੋਂ ਪਹਿਲਾਂ ਭਾਰਤ ਦੀ ਰਾਜਧਾਨੀ ਦਿੱਲੀ ’ਚ ਪੈਟਰੋਲ ਦੀ ਕੀਮਤ 70 ਰੁਪਏ ਤੋਂ ਹੇਠਾਂ ਆ ਗਈ ਸੀ। ਪੈਟਰੋਲ ਤੇ ਡੀਜ਼ਲ ਅੱਜ ਸਨਿੱਚਰਵਾਰ ਨੂੰ ਲਗਾਤਾਰ ਤੀਜੇ ਦਿਨ ਸਸਤਾ ਹੋ ਗਿਆ ਸੀ। ਤੇਲ ਮਾਰਕਿਟਿੰਗ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਕ੍ਰਮਵਾਰ 27 ਪੈਸੇ ਪ੍ਰਤੀ ਲਿਟਰ ਤੇ 31 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਹੈ।

 

 

ਸਨਿੱਚਰਵਾਰ ਨੂੰ ਦਿੱਲੀ ਤੇ ਚੇਨਈ ’ਚ ਪੈਟਰੋਲ ਦੀਆਂ ਕੀਮਤਾਂ ’ਚ ਕ੍ਰਮਵਾਰ 27 ਪੈਸੇ ਪ੍ਰਤੀ ਲਿਟਰ ਤੇ 14 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ ਸੀ। ਮੁੰਬਈ ਤੇ ਕੋਲਕਾਤਾ ’ਚ ਪੈਟਰੋਲ 13 ਪੈਸੇ ਪ੍ਰਤੀ ਲਿਟਰ ਸਸਤਾ ਹੋਇਆ ਸੀ।

 

 

ਉੱਧਰ ਦਿੱਲੀ ਤੇ ਕੋਲਕਾਤਾ ’ਚ ਡੀਜ਼ਲ ਦੀ ਕੀਮਤ ਵਿੱਚ ਕ੍ਰਮਵਾਰ 31 ਪੈਸੇ ਤੇ 16 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ ਸੀ। ਮੁੰਬਈ ਤੇ ਚੇਨਈ ’ਚ ਡੀਜ਼ਲ 17 ਪੈਸੇ ਪ੍ਰਤੀ ਲਿਟਰ ਸਸਤਾ ਹੋ ਗਿਆ ਸੀ।

 

 

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਅੱਜ ਸਨਿੱਚਰਵਾਰ 14 ਮਾਰਚ, 2020 ਸਵੇਰੇ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ’ਚ ਗਾਹਕਾਂ ਨੂੰ ਪੈਟਰੋਲ ਕ੍ਰਮਵਾਰ 69.87 ਰੁਪਏ, 75.57 ਰੁਪਏ, 72.57 ਰੁਪਏ ਤੇ 72.57 ਰੁਪਏ ਪ੍ਰਤੀ ਲਿਟਰ ਦੀ ਕੀਮਤ ਉੱਤੇ ਮਿਲ ਰਿਹਾ ਸੀ। ਇਨ੍ਹਾਂ ਹੀ ਚਾਰ ਮਹਾਂਨਗਰਾਂ ’ਚ ਡੀਜ਼ਲ ਕ੍ਰਮਵਾਰ 62.58 ਰੁਪਏ, 65.51 ਰੁਪਏ, 64.91 ਰੁਪਏ ਅਤੇ 66.02 ਰੁਪਏ ਪ੍ਰਤੀ ਲਿਟਰ ਦੀ ਕੀਮਤ ’ਤੇ ਮਿਲ ਰਿਹਾ ਸੀ।

 

 

ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤਬਦੀਲੀ ਹੁੰਦੀ ਹੈ ਸਵੇਰੇ ਛੇ ਵਜੇ ਤੋਂ ਨਵੀਂਆਂ ਦਰਾਂ ਲਾਗੂ ਹੋ ਜਾਂਦੀਆਂ ਹਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ

 

 

ਵਿਦੇਸ਼ੀ ਮੁਦਰਾ ਦਰਾਂ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਕੀ ਹੈਇਸ ਆਧਾਰਤੇ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤਬਦੀਲੀ ਹੁੰਦੀ ਹੈ ਇਨਾਂ ਦੀ ਮਿਆਰਾਂ ਦੇ ਆਧਾਰ ਉੱਤੇ ਪੈਟਰੋਲ ਰੇਟ ਤੇ ਡੀਜ਼ਲ ਰੇਟ ਰੋਜ਼ਾਨਾ ਤੈਅ ਕਰਨ ਦਾ ਕੰਮ ਤੇਲ ਕੰਪਨੀਆਂ ਕਰਦੀਆਂ ਹਨ

 

 

ਪ੍ਰਚੂਨ ਵਿਕਣ ਵਾਲੇ ਪੈਟਰੋਲ ਤੇ ਡੀਜ਼ਲ ਲਈ ਜਿੰਨੀ ਰਕਮ ਦਾ ਭੁਗਤਾਨ ਤੁਸੀਂ ਕਰਦੇ ਹੋ, ਉਸ ਵਿੱਚੋਂ 55.5 ਫ਼ੀ ਸਦੀ ਪੈਟਰੋਲ ਲਈ ਤੇ 47.3 ਫ਼ੀ ਸਦੀ ਡੀਜ਼ਲ ਲਈ ਤੁਸੀਂ ਟੈਕਸ ਅਦਾ ਕਰ ਰਹੇ ਹੁੰਦੇ ਹੋ

 

 

ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲਡੀਜ਼ਲ ਦੇ ਰੇਟ ਰੋਜ਼ਾਨਾ SMS ਰਾਹੀਂ ਵੀ ਚੈੱਕ ਕਰ ਸਕਦੇ ਹੋ ਇੰਡੀਅਨ ਆਇਲ ਦੇ ਖਪਤਕਾਰ RSP <ਡੀਲਰ ਕੋਡ> ਲਿਖ ਕੇ 92249 92249 ਨੰਬਰ ਉੱਤੇ ਅਤੇ ਐੱਚਪੀਸੀਐੱਲ (HPCL) ਦੇ ਖਪਤਕਾਰ HPPRICE <ਡੀਲਰ ਕੋਡ> ਲਿਖ ਕੇ 92222 01122 ਨੰਬਰ ਉੱਤੇ ਭੇਜ ਸਕਦੇ ਹਨ ਬੀਪੀਸੀਐੱਲ (BPCL) ਖਪਤਕਾਰ RSP <ਡੀਲਰ ਕੋਡ> ਲਿਖ ਕੇ 92231 12222 ਨੰਬਰ ਉੱਤੇ ਭੇਜ ਸਕਦੇ ਹਨ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre imposes Excise Duty of Rs 3 Petrol and Diesel gone dearer again