ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਵੱਲੋਂ ਕਸ਼ਮੀਰ ਮਸਲੇ ਦੇ ਹੱਲ ਲਈ ਛੇਤੀ ਕੋਈ ਵੱਡਾ ਫ਼ੈਸਲਾ ਲੈਣ ਦੇ ਸੰਕੇਤ

ਕੇਂਦਰ ਵੱਲੋਂ ਕਸ਼ਮੀਰ ਮਸਲੇ ਦੇ ਹੱਲ ਲਈ ਛੇਤੀ ਕੋਈ ਵੱਡਾ ਫ਼ੈਸਲਾ ਲੈਣ ਦੇ ਸੰਕੇਤ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹੁਣ ਕਸ਼ਮੀਰ ਮਸਲੇ ਦੇ ਛੇਤੀ ਹੱਲ ਲਈ ਕੇਂਦਰ ਸਰਕਾਰ ਵੱਲੋਂ ਕੋਈ ਵੱਡਾ ਫ਼ੈਸਲਾ ਲੈਣ ਦੇ ਸੰਕੇਤ ਦਿੱਤੇ ਹਨ। ਕੇਂਦਰ ਸਰਕਾਰ ਇਸ ਲਈ ਕਿਹੜਾ ਕਦਮ ਚੁੱਕਣਾ ਚਾਹ ਰਹੀ ਹੈ, ਇਹ ਉਨ੍ਹਾਂ ਸਪੱਸ਼ਟ ਨਹੀਂ ਕੀਤਾ।

 

 

ਸ੍ਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਸ਼ਮੀਰ ਮੁੱਦਾ ਹੁਣ ਹੱਲ ਹੋ ਜਾਵੇਗਾ ਤੇ ਧਰਤੀ ਦੀ ਕੋਈ ਵੀ ਤਾਕਤ ਇਸ ਨੂੰ ਰੋਕ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਕਸ਼ਮੀਰ ਉਨ੍ਹਾਂ ਦੇ ਦਿਲ ਵਿੱਚ ਹੈ ਤੇ ਸਰਕਾਰ ਚਾਹੁੰਦੀ ਹੈ ਕਿ ਇਹ ਨਾ ਕੇਵਲ ਭਾਰਤ ਦਾ ਸੁਰਗ ਸਗੋਂ ਦੁਨੀਆ ਦੇ ਸੈਲਾਨੀਆਂ ਲਈ ਇੱਕ ਸੁਰਗ ਬਣ ਜਾਵੇ।

 

 

ਸ੍ਰੀ ਰਾਜਨਾਥ ਸਿੰਘ ਨੇ ਇਹ ਪ੍ਰਗਟਾਵਾ ਕੱਲ੍ਹ ਜੰਮੂ–ਕਸ਼ਮੀਰ ਦੇ ਦਰਾਸ ਸੈਕਟਰ ਵਿੱਚ ਕਾਰਗਿਲ ਸ਼ਹੀਦਾਂ ਦੀ ਜੰਗੀ ਯਾਦਗਾਰ ਉੱਤੇ ਸ਼ਰਧਾਂਜਲੀ ਭੇਟ ਕਰਦਿਆਂ ਕੀਤਾ। ਦੇਸ਼ ਇਸ ਵੇਲੇ ਕਾਰਗਿਲ ਜੰਗ ਦੀ ਜਿੱਤ ਦੇ ਜਸ਼ਨ ਮਨਾ ਰਿਹਾ ਹੈ। ਭਾਰਤ ਸਰਕਾਰ ਨੇ ਤਦ ਉਸ ਜਿੱਤ ਨੂੰ ‘ਆਪਰੇਸ਼ਨ ਵਿਜੇ’ ਦਾ ਨਾਂਅ ਦਿੱਤਾ ਸੀ ਤੇ ਐਤਕੀਂ ਉਸ ਦੀ 20ਵੀਂ ਵਰ੍ਹੇਗੰਢ ਹੈ।

 

 

ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਿਸੇ ਵੀ ਖੇਤਰ, ਸੂਬੇ ਜਾਂ ਦੇਸ਼ ਦੇ ਵਿਕਾਸ ਲਈ ਬੁਨਿਆਦੀ ਢਾਂਚੇ ਦੀ ਉਸਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਹਰ ਮੋਰਚੇ ਉੱਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤੇ ਅਗਲੇ ਦਹਾਕੇ ਜਾਂ ਉਸ ਤੋਂ ਬਾਅਦ ਦੇ ਕੁਝ ਸਾਲਾਂ ਵਿੱਚ ਇਹ ਅਮਰੀਕਾ, ਰੂਸ ਜਾਂ ਚੀਨ ਦੇ ਸਥਾਨ ਉੱਤੇ ਪਹਿਲੀਆਂ ਤਿੰਨ ਅਰਥ–ਵਿਵਸਥਾਵਾਂ ਵਿੱਚੋਂ ਇੱਕ ਬਣ ਜਾਵੇਗਾ।

 

 

ਸ੍ਰੀ ਰਾਜਨਾਥ ਸਿੰਘ ਨੇ ਕੱਲ੍ਹ ਹੀ ਕਠੂਆ ਤੇ ਸਾਂਬਾ ਜ਼ਿਲ੍ਹੇ ਵਿੱਚ ਸੀਮਾ ਸੜਕ ਸੰਗਠਨ (BRO) ਵੱਲੋਂ ਬਣਾਏ ਦੋ ਪੁਲ਼ਾਂ ਦਾ ਉਦਘਾਟਨ ਵੀ ਕੀਤਾ।

 

 

ਕਠੂਆ ਵਿਖੇ ਊਜ਼ ਨਦੀ ਉੱਤੇ ਪੁਲ਼ ਉੱਤੇ 50 ਕਰੋੜ ਰੁਪਏ ਦੀ ਲਾਗਤ ਆਈ ਹੈ। ਇਹ ਬੀਆਰਓ ਵੱਲੋਂ ਬਣਾਇਆ ਹੁਣ ਤੱਕ ਦਾ ਸਭ ਤੋਂ ਲੰਮਾ ਪੁਲ਼ ਹੈ।

 

 

ਕਠੂਆ ਵਿਖੇ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਸ਼ਮੀਰ ਮਸਲੇ ਦਾ ਹੱਲ ਜੇ ਗੱਲਬਾਤ ਰਾਹੀਂ ਨਹੀਂ ਨਿੱਕਲ ਸਕਦਾ, ਤਾਂ ਅਸੀਂ ਜਾਣਦੇ ਹਾਂ ਕਿ ਉਹ ਕਿਵੇਂ ਨਿੱਕਲਣਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਗ੍ਰਹਿ ਮੰਤਰੀ ਵਜੋਂ ਕਈ ਵਾਰ ਕੁਝ ਅਖੌਤੀ ਕਸ਼ਮੀਰੀ ਆਗੂਆਂ ਨੂੰ ਅਪੀਲ ਕੀਤੀ ਸੀ ਕਿ ਗੱਲਬਾਤ ਰਾਹੀਂ ਇਹ ਮਸਲਾ ਹੱਲ ਕੀਤਾ ਜਾਵੇ ਪਰ ਅੱਗਿਓਂ ਕੋਈ ਹੁੰਗਾਰਾ ਨਹੀਂ ਮਿਲਿਆ।

 

 

ਇੰਝ ਰੱਖਿਆ ਮੰਤਰੀ ਨੇ ਨੇੜ–ਭਵਿੱਖ ਦੌਰਾਨ ਜੰਮੂ–ਕਸ਼ਮੀਰ ’ਚ ਕਿਸੇ ਵੱਡੀ ਕਾਰਵਾਈ ਦੇ ਸੰਕੇਤ ਦਿੱਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre indicates a big decision to resolve Kashmir issue