ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਨੇ ਸ਼ੁਰੂ ਕੀਤੀ ਧਾਰਾ 370 ਦੇ ਕੁਝ ਹਿੱਸੇ ਖ਼ਤਮ ਕਰਨ ਦੀ ਕਾਨੂੰਨੀ ਪ੍ਰਕਿਰਿਆ

ਕੇਂਦਰ ਨੇ ਸ਼ੁਰੂ ਕੀਤੀ ਧਾਰਾ 370 ਦੇ ਕੁਝ ਹਿੱਸੇ ਖ਼ਤਮ ਕਰਨ ਦੀ ਕਾਨੂੰਨੀ ਪ੍ਰਕਿਰਿਆ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜ ਸਭਾ ’ਚ ਆਖ਼ਰ ਸੰਵਿਧਾਨ ਦੀ ਧਾਰਾ 370 ਦੇ ਕੁਝ ਹਿੱਸੇ ਖ਼ਤਮ ਕਰਨ ਦਾ ਪ੍ਰਸਤਾਵ ਪੇਸ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ’ਚ ਧਾਰਾ 370 ਦੇ ਸਾਰੇ ਭਾਗ ਲਾਗੂ ਨਹੀਂ ਹੋਣਗੇ। ਇੰਝ ਹੁਣ ਇਸ ਵਿਵਾਦਗ੍ਰਸਤ ਧਾਰਾ ਨੂੰ ਖ਼ਤਮ ਕਰਨ ਲਈ ਪ੍ਰਕਿਰਿਆ ਬਾਕਾਇਦਾ ਸ਼ੁਰੂ ਹੋ ਗਈ ਹੈ।

 

 

ਅੱਜ ਸਵੇਰੇ 11:10 ਵਜੇ ਜਿਵੇਂ ਹੀ ਅਮਿਤ ਸ਼ਾਹ ਨੇ ਧਾਰਾ 370 ਬਾਰੇ ਇਹ ਅਹਿਮ ਐਲਾਨ ਕੀਤਾ, ਤਿਵੇਂ ਹੀ ਵਿਰੋਧੀ ਧਿਰ ਦੇ ਇੱਕਜੁਟ ਮੈਂਬਰਾਂ ਨੇ ਸਦਨ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ।

 

 

ਇਹ ਮਤਾ ਪੇਸ਼ ਕਰਨ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਆਗੂ, ਸਮੁੱਚੀ ਵਿਰੋਧੀ ਧਿਰ ਵੱਲੋਂ ਕੀਤੀ ਜਾਣ ਵਾਲੀ ਹਰੇਕ ਬਹਿਸ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਸਾਰੇ ਸੁਆਲਾਂ ਦੇ ਜੁਆਬ ਦੇਣ ਲਈ ਤਿਆਰ ਹਨ।

 

 

ਇੰਝ ਅੱਜ ਇਹ ਸਪੱਸ਼ਟ ਹੋ ਗਿਆ ਕਿ ਆਖ਼ਰ ਕਸ਼ਮੀਰ ਵਾਦੀ ਵਿੱਚ ਕੇਂਦਰ ਸਰਕਾਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਵੱਡੀ ਗਿਣਤੀ ’ਚ ਨੀਮ ਫ਼ੌਜੀ ਬਲਾਂ ਦੀਆਂ ਵਾਧੂ ਬਟਾਲੀਅਨਾਂ ਭੇਜੀਆਂ ਜਾ ਰਹੀਆਂ ਸਨ।

 

 

ਲੋਕਾਂ ਨੂੰ ਬਹੁਤ ਖ਼ਦਸ਼ਾ ਸੀ ਕਿ ਸ਼ਾਇਦ ਅੱਤਵਾਦੀਆਂ ਵਿਰੁੱਧ ਕੋਈ ਕਾਰਵਾਈ ਕੀਤੀ ਜਾਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਕਸ਼ਮੀਰ ਦੀ ਜਨਤਾ ਤੇ ਉੱਥੋਂ ਦੇ ਸਿਆਸੀ ਆਗੂਆਂ ਦਾ ਕੇਂਦਰ ਸਰਕਾਰ ਦੇ ਇਸ ਐਲਾਨ ਉੱਤੇ ਕੀ ਪ੍ਰਤੀਕਰਮ ਹੋਵੇਗਾ।

 

 

ਇਸ ਫ਼ੈਸਲੇ ਤੋਂ ਬਾਅਦ ਕਸ਼ਮੀਰ ਵਿੱਚ ਹਿੰਸਕ ਗੜਬੜੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre initiates legal proceedings to abrogate some parts of Section 370