ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਵੱਲੋਂ ਰਾਜਾਂ ਨੂੰ ਜ਼ਿਲ੍ਹਾ–ਪੱਧਰੀ ਲੌਕਡਾਊਨ–ਹੈਲਪਲਾਈਨਾਂ ਸ਼ੁਰੂ ਕਰਨ ਦੇ ਹੁਕਮ

ਕੇਂਦਰ ਵੱਲੋਂ ਰਾਜਾਂ ਨੂੰ ਜ਼ਿਲ੍ਹਾ–ਪੱਧਰੀ ਲੌਕਡਾਊਨ–ਹੈਲਪਲਾਈਨਾਂ ਸ਼ੁਰੂ ਕਰਨ ਦੇ ਹੁਕਮ

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਾਰੇ ਸੂਬਿਆਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਲੌਕਡਾਊਨ ਨੂੰ ਵੇਖਦਿਆਂ ਇੱਕ ਹੈਲਪਲਾਈਨ ਦਾ ਇੰਤਜ਼ਾਮ ਕੀਤਾ ਜਾਵੇ।

 

 

ਹੈਲਪਲਾਈਨ ਕੇਂਦਰਾਂ ਦੀ ਵਿਵਸਥਾ ਜ਼ਿਲ੍ਹਾ ਪੱਧਰ ਉੱਤੇ ਕੀਤੀ ਜਾਵੇਗੀ। 21 ਦਿਨਾਂ ਦੇ ਇਸ ਲੌਕਡਾਊਨ ਦੌਰਾਨ ਆਮ ਲੋਕਾਂ ਨੂੰ ਜ਼ਰੂਰਤ ਦਾ ਸਾਮਾਨ ਮਿਲਦਾ ਰਹੇ। ਇਸ ਲਈ ਸਰਕਾਰ ਲਗਾਤਾਰ ਨਿਗਰਾਨੀ ਰੱਖੇਗੀ।

 

 

ਗ੍ਰਹਿ ਮੰਤਰਾਲੇ ਵੱਲੋਂ ਇੱਕ ਹਾੱਟਲਾਈਨ ਬਣਾਈ ਗਈ ਹੈ, ਜੋ ਸੂਬਾ ਸਰਕਾਰਾਂ ਦੀ ਮਦਦ ਲਈ ਹੈ। ਇਸ ਤੋਂ ਇਲਾਵਾ ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਵੀ ਦੇਸ਼ ਦੇ 144 ਕੇਂਦਰਾਂ ਉੱਤੇ ਨਜ਼ਰ ਰੱਖੀ ਹੋਈ ਹੈ; ਤਾਂ ਜੋ ਕਿਸੇ ਤਰ੍ਹਾਂ ਦੇ ਜ਼ਰੂਰੀ ਸਾਮਾਨ ਦੀ ਸਪਲਾਈ ਨਾ ਰੁਕੇ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ’ਚ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕੋਈ ਘਰੋਂ ਬਾਹਰ ਨਾ ਨਿੱਕਲੇ ਤੇ ਦੇਸ਼ ਦੇ ਕਿਸੇ ਵੀ ਕੋਣੇ ’ਚ ਜ਼ਰੂਰੀ ਵਸਤਾਂ ਦੀ ਸਪਲਾਈ ਨਾ ਰੁਕੇ।

 

 

ਦੁਨੀਆ ’ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਨਾਲ ਡਟਵੀਂ ਟੱਕਰ ਲੈਣ ਲਈ ਭਾਰਤ ਸਰਕਾਰ ਨੇ ਪੂਰੇ ਦੇਸ਼ ’ਚ ਮੁਕੰਮਲ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਤੇ ਮਹਾਰਾਸ਼ਟਰ ’ਚ ਤਾਂ ਪਹਿਲਾਂ ਹੀ ਕਰਫ਼ਿਊ ਲਾਗੂ ਹੋ ਗਿਆ ਸੀ। ਇਹ ਲੌਕਡਾਊਨ 15 ਅਪ੍ਰੈਲ ਤੱਕ ਜਾਰੀ ਰਹੇਗਾ।

 

 

ਦੇਸ਼ ਭਰ ’ਚ ਲੌਕਡਾਊਨ ਕਾਰਨ ਲੋਕਾਂ ’ਚ ਰਾਸ਼ਨ ਇਕੱਠਾ ਕਰਨ ਦੀ ਜਿਵੇਂ ਇੱਕ ਦੌੜ ਜਿਹੀ ਲੱਗ ਗਈ ਹੈ। ਲੋਕਾਂ ਨੂੰ ਭਾਵੇਂ ਆਪੋ–ਆਪਣੇ ਘਰਾਂ ਅੰਦਰ ਹੀ ਰਹਿਣ ਦੀ ਹਦਾਇਤ ਕੀਤੀ ਗਈ ਹੈ ਪਰ ਲੋਕ ਸਿਰਫ਼ ਰਾਸ਼ਨ ਲੈਣ ਲਈ ਘਰਾਂ ’ਚੋਂ ਬਾਹਰ ਨਿੱਕਲ ਰਹੇ ਹਨ। ਦੁੱਧ, ਸਬਜ਼ੀਆਂ, ਰਾਸ਼ਨ ਅਤੇ ਕੇ ਕੈਮਿਸਟ ਦੀਆਂ ਦੁਕਾਨਾਂ ’ਤੇ ਕਤਾਰਾਂ ਲੱਗੀਆਂ ਸਹਿਜੇ ਹੀ ਵੇਖੀਆਂ ਜਾ ਸਕਦੀਆਂ ਹਨ।

 

 

ਪੰਜਾਬ ਤੇ ਚੰਡੀਗੜ੍ਹ ਸਮੇਤ ਜਿਹੜੇ ਵੀ ਸੂਬਿਆਂ ’ਚ ਕਰਫ਼ਿਊ ਲੱਗਾ ਹੈ; ਉੱਥੇ ਵੀ ਥੋੜ੍ਹੀ ਢਿੱਲ ਮਿਲਦੇ ਸਾਰ ਲੋਕਾਂ ਦੀਆਂ ਲੰਮੀਆਂ ਕਤਾਰਾਂ ਕੈਮਿਸਟ ਜਾਂ ਰਾਸ਼ਨ ਦੀਆਂ ਦੁਕਾਨਾਂ ਉੱਤੇ ਲੱਗਦੀਆਂ ਵੇਖੀਆਂ ਜਾ ਰਹੀਆਂ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre instructs States to establish District level Lockdown-Helplines