ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਵੱਲੋਂ FCI ਦੇ ਇੱਕ ਲੱਖ ਤੋਂ ਵੱਧ ਮੁਲਾਜ਼ਮਾਂ ਦਾ ਜੀਵਨ–ਬੀਮਾ

ਕੇਂਦਰ ਵੱਲੋਂ FCI ਦੇ ਇੱਕ ਲੱਖ ਤੋਂ ਵੱਧ ਮੁਲਾਜ਼ਮਾਂ ਦਾ ਜੀਵਨ–ਬੀਮਾ

ਸਰਕਾਰ ਨੇ ਭਾਰਤੀ ਖੁਰਾਕ ਨਿਗਮ (FCI – ਫ਼ੂਡ ਕਾਰਪੋਰੇਸ਼ਨ ਆਵ੍ ਇੰਡੀਆ) ਦੇ 1,08,714 ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਨਾਲ–ਨਾਲ ਉਨ੍ਹਾਂ 80,000 ਮਜ਼ਦੂਰਾਂ ਦਾ ਜੀਵਨ ਬੀਮਾ ਮਨਜ਼ੂਰ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ, ਜਿਹੜੇ ਕੋਰੋਨਾ–ਵਾਇਰਸ ਦੀ ਵਿਸ਼ਵ–ਪੱਧਰੀ ਮਹਾਮਾਰੀ ਫੈਲੇ ਹੋਣ ਦੌਰਾਨ ਵੀ ਸਮੁੱਚੇ ਦੇਸ਼ ਵਿੱਚ ਅਨਾਜ ਦੀ 24x7 ਸਪਲਾਈ ਲਈ ਕੰਮ ਕਰ ਰਹੇ ਹਨ।

 

 

ਇਸ ਵੇਲੇ, ਐੱਫ਼ਸੀਆਈ ਮੁਲਾਜ਼ਮਾਂ ਦੇ ਪਰਿਵਾਰ ਕਿਸੇ ਦਹਿਸਤਗਰਦ ਹਮਲੇ, ਬੰਬ ਧਮਾਕੇ, ਭੀੜ ਦੇ ਹਮਲੇ ਜਾਂ ਕੁਦਰਤੀ ਆਫ਼ਤ ਕਾਰਨ ਹੋਣ ਵਾਲੀ ਮੌਤ ਦੀ ਹਾਲਤ ਵਿੱਚ ਮੁਆਵਜ਼ਾ ਲੈਣ ਦੇ ਹੱਕਦਾਰ ਹੁੰਦੇ ਹਨ ਪਰ ਐੱਫ਼ਸੀਆਈ ਦੇ ਨਿਯਮਤ ਤੇ ਠੇਕਾ–ਆਧਾਰਤ ਕੰਮ ਕਰਨ ਵਾਲੇ ਮਜ਼ਦੂਰ (ਲੇਬਰ) ਇਨ੍ਹਾਂ ਵਿਵਸਥਾਵਾਂ ਅਧੀਨ ਨਹੀਂ ਆਉਂਦੇ। ਇਸ ਗੱਲ ਨੂੰ ਧਿਆਨ ’ਚ ਰੱਖਦਿਆਂ, ਸਰਕਾਰ ਨੇ ਐੱਫ਼ਸੀਆਈ ਦੇ ਉਨ੍ਹਾਂ ਸਾਰੇ ਮੁਲਾਜ਼ਮਾਂ ਤੇ ਮਜ਼ਦੂਰਾਂ ਨੂੰ ਜੀਵਨ ਬੀਮਾ ਕਵਰ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ, ਜੋ ਕੋਰੋਨਾ–ਵਾਇਰਸ ਕੋਵਿਡ–19 ਕਾਰਨ ਛੂਤ ਦੇ ਖ਼ਤਰੇ ਦੇ ਬਾਵਜੂਦ ਅਣਥੱਕ ਤਰੀਕੇ ਕੰਮ ਕਰ ਰਹੇ ਹਨ।

 

 

ਇਸ ਦੀਆਂ ਵਿਵਸਥਾਵਾਂ ਅਧੀਨ 24 ਮਾਰਚ, 2020 ਤੋਂ ਲੈ ਕੇ 23 ਸਤੰਬਰ, 2020 ਤੱਕ ਦੇ ਛੇ ਮਹੀਨਿਆਂ ਦੌਰਾਨ ਜੇ ਕਿਸੇ ਵਿਅਕਤੀ ਦੀ ਡਿਊਟੀ ’ਤੇ ਕੋਵਿਡ–19 ਦੀ ਛੂਤ ਕਾਰਨ ਮੌਤ ਹੋ ਜਾਂਦੀ ਹੈ, ਤਾਂ ਨਿਯਮਤ ਐੱਫ਼ਸੀਆਈ ਲੇਬਰ ਨੂੰ 15 ਲੱਖ ਰੁਪਏ ਦਾ ਲਾਈਫ਼ ਕਵਰ ਮਿਲੇਗਾ, ਠੇਕਾ–ਆਧਾਰਤ ਲੇਬਰ 10 ਲੱਖ ਰੁਪਏ ਦੇ ਬੀਮੇ ਦੇ ਹੱਕਦਾਰ ਹੋਣਗੇ, ਵਰਗ–1 ਦੇ ਅਧਿਕਾਰੀ 35 ਲੱਖ ਰੁਪਏ, ਵਰਗ–2 ਦੇ 30 ਲੱਖ ਰੁਪਏ, ਵਰਗ–3 ਤੇ 4 ਦੇ ਕਾਮੇ 25 ਲੱਖ ਰੁਪਏ ਦੇ ਬੀਮਾ ਕਵਰ ਦੇ ਹੱਕਦਾਰ ਹੋਣਗੇ।

 

 

ਇਹ ਐਲਾਨ ਕਰਦਿਆਂ ਖਪਤਕਾਰ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਸ੍ਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਸਰਕਾਰ ਸੰਕਟ ਦੇ ਇਸ ਸਮੇਂ ਦੌਰਾਨ ਆਮ ਵਿਅਕਤੀ ਨੂੰ ਜ਼ਰੂਰੀ ਵਸਤਾਂ ਤੇ ਸੇਵਾਵਾਂ ਮੁਹੱਈਆ ਕਰਵਾਉਣ ’ਚ ਲੱਗੇ ਆਪਣੇ ਕੋਰੋਨਾ–ਜੋਧਿਆਂ ਨੂੰ ਹਰ ਸੰਭਵ ਸੁਰੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre insures more than 1 lakh employees of FCI