ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਕੇਂਦਰ ਵੱਲੋਂ ਕੌਮੀ ਕਿਰਾਇਆ ਨੀਤੀ ਐਲਾਨਣ ਦੀਆਂ ਤਿਆਰੀਆਂ’

‘ਕੇਂਦਰ ਵੱਲੋਂ ਕੌਮੀ ਕਿਰਾਇਆ ਨੀਤੀ ਐਲਾਨਣ ਦੀਆਂ ਤਿਆਰੀਆਂ’

ਸਾਲ 2019–2020 ਦੇ ਬਜਟ ਵਿੱਚ PMAY (ਪ੍ਰਧਾਨ ਮੰਤਰੀ ਆਵਾਸ ਯੋਜਨਾ) ਅਤੇ AMRUT (ਸ਼ਹਿਰਾਂ ਨੂੰ ਨਵਾਂ ਰੂਪ ਦੇਣ ਤੇ ਤਬਦੀਲ ਕਰਨ ਬਾਰੇ ਅਟਲ ਮਿਸ਼ਨ) ਲਈ ਪਿਛਲੇ ਸਾਲ ਦੇ ਮੁਕਾਬਲੇ ਵੱਧ ਰਕਮ ਰੱਖੀ ਗਈ ਹੈ। ਇਹ ਜਾਣਕਾਰੀ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਅਤੇ ਸ਼ਹਿਰੀ ਹਵਾਬਾਜ਼ੀ ਬਾਰੇ ਕੇਂਦਰੀ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਦਿੱਤੀ।

 

 

ਸ੍ਰੀ ਪੁਰੀ ਨੇ ਕਿਹਾ ਕਿ ਮੈਟਰੋ ਪ੍ਰੋਜੈਕਟਾਂ ਲਈ ਬਜਟ ਵਿੱਚ 22.77 ਫ਼ੀ ਸਦੀ ਵੱਧ ਰਕਮ ਰੱਖੀ ਗਈ ਹੈ। AMRUT ਲਈ ਰਕਮ 14 ਫ਼ੀ ਸਦੀ ਵਧਾ ਦਿੱਤੀ ਗਈ ਹੈ। 100 ਸਮਾਰਟ–ਸਿਟੀਜ਼ ਦੇ ਮਿਸ਼ਨ ਲਈ ਵੀ ਰਕਮ ਵਿੱਚ 4.55 ਫ਼ੀ ਸਦੀ ਵਾਧਾ ਕੀਤਾ ਗਿਆ ਹੈ।

 

 

ਇੰਝ ਹੀ ਸਵੱਛ–ਭਾਰਤ ਮਿਸ਼ਨ ਲਈ ਰਕਮ 6% ਤੇ ਰਾਸ਼ਟਰੀ ਸ਼ਹਿਰੀ ਰਹਿਣੀ–ਬਹਿਣੀ ਮਿਸ਼ਨ ਲਈ ਰਕਮ 47% ਵਧਾਈ ਗਈ ਹੈ।

 

 

ਸ੍ਰੀ ਪੁਰੀ ਨੇ ਦੱਸਿਆ ਕਿ ਇੱਕ–ਦੋ ਦਿਨਾਂ ’ਚ ਰਾਸ਼ਟਰੀ ਕਿਰਾਇਆ ਨੀਤੀ ਤਿਆਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਫਿਰ ਸਬੰਧਤ ਧਿਰਾਂ ਨਾਲ ਜਨਤਕ ਵਿਚਾਰ–ਵਟਾਂਦਰਾ ਹੋਵੇਗਾ। ਜ਼ਮੀਨ/ਮਕਾਨ–ਮਾਲਕ ਤੇ ਕਿਰਾਏਦਾਰ ਵਿਚਾਲੇ ਹੋਣ ਵਾਲੇ ਇਕਰਾਰਾਂ (ਕੰਟਰੈਕਟਸ) ਉੱਤੇ ਖ਼ਾਸ ਧਿਆਨ ਕੇਂਦ੍ਰਿਤ ਰਹੇਗਾ।

 

 

ਸ੍ਰੀ ਪੁਰੀ ਨੇ ਕਿਹਾ ਕਿ ਦੇਸ਼ ਵਿੱਚ ਆਰਥਿਕ ਤੌਰ ਉੱਤੇ ਪੱਛੜੇ ਹੋਏ, ਘੱਟ ਆਮਦਨ ਵਾਲੇ ਤੇ ਮੱਧ–ਵਰਗ ਨਾਲ ਸਬੰਧਤ ਅਜਿਹੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਕੋਲ ਆਪਣਾ ਕੋਈ ਘਰ ਨਹੀਂ ਹੈ। ਉਸ ਦੇ ਮੁਕਾਬਲੇ ਲੱਖਾਂ ਮਕਾਨ ਅਜਿਹੇ ਪਏ ਹਨ, ਜੋ ਬਿਲਕੁਲ ਖ਼ਾਲੀ ਤਾਂ ਪਏ ਹਨ ਪਰ ਉਨ੍ਹਾਂ ਦੇ ਮਾਲਕ ਡਰਦੇ ਮਾਰੇ ਕੋਈ ਕਿਰਾਏਦਾਰ ਨਹੀਂ ਰੱਖਦੇ ਕਿ ਕਿਤੇ ਕੋਈ ਨਾਜਾਇਜ਼ ਕਬਜ਼ਾ ਨਾ ਕਰ ਲਵੇ ਤੇ ਫਿਰ ਕਿਸੇ ਨੂੰ ਕਿਰਾਏ ਉੱਤੇ ਰੱਖ ਲੈਣ ਨਾਲ ਸੁਰੱਖਿਆ ਦਾ ਵੀ ਖ਼ਤਰਾ ਰਹਿੰਦਾ ਹੈ। ਅਜਿਹੇ ਹਾਲਾਤ ਵਿੱਚ ਕੌਮੀ ਕਿਰਾਇਆ ਨੀਤੀ ਬਹੁਤ ਲਾਹੇਵੰਦ ਰਹੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre is going to announce National Renting Policy