ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BJP ਕਰੇਗੀ ਜੰਮੂ-ਕਸ਼ਮੀਰ 'ਚ ਰਾਜਪਾਲ ਰਾਜ ਲਾਗੂ ਕਰਨ ਬਾਰੇ ਵਿਚਾਰ

ਅਮਿਤ ਸ਼ਾਹ

ਜੰਮੂ-ਕਸ਼ਮੀਰ 'ਚ ਸ਼ੀਜਫਾਇਰ ਲਾਗੂ ਹੋਣ ਦੇ ਬਾਵਜੂਦ ਅੱਤਵਾਦੀ ਹਮਲਿਆਂ 'ਚ ਵਾਧੇ, ਸੀਨੀਅਰ ਪੱਤਰਕਾਰ ਦੀ ਹੱਤਿਆ ਕਾਰਨ ਹਾਲਾਤ ਜਿਆਦਾ ਵਿਗੜ ਗਏ ਹਨ. ਕਸ਼ਮੀਰ 'ਚ ਮੌਜੂਦਾ ਹਾਲਾਤਾਂ ਬਾਰੇ ਕੇਂਦਰ ਸਰਕਾਰ ਬਹੁਤ ਗੰਭੀਰ ਨਜ਼ਰ ਆ ਰਹੀ ਹੈ. ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਜੰਮੂ -ਕਸ਼ਮੀਰ ਦੇ ਸਾਰੇ ਮੰਤਰੀਆਂ 'ਤੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਇਕ ਵੱਡੀ ਮੀਟਿੰਗ ਲਈ ਦਿੱਲੀ ਬੁਲਾਇਆ ਹੈ.

ਰਿਪੋਰਟਾਂ ਦੇ ਅਨੁਸਾਰ ਅਮਿਤ ਸ਼ਾਹ ਅੱਜ ਦੁਪਹਿਰ 12 ਵਜੇ ਪਾਰਟੀ ਦਫਤਰ 'ਚ ਕਸ਼ਮੀਰੀ ਆਗੂਆਂ ਨਾਲ ਮੀਟਿੰਗ ਕਰਨਗੇ. ਅਮਰਨਾਥ ਯਾਤਰਾ ਦੇ ਮੱਦੇਨਜ਼ਰ ਜੰਮੂ-ਕਸ਼ਮੀਰ 'ਚ ਰਾਜਪਾਲ ਰਾਜ ਲਾਗੂ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ. ਗ੍ਰਹਿ ਮੰਤਰਾਲੇ ਨੇ ਪਹਿਲਾਂ ਹੀ ਫੌਜ ਨੂੰ ਅਪਰੇਸ਼ਨ ਆਲ-ਆਊਟ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ.

 

ਘਾਟੀ 'ਚ ਅੱਤਵਾਦੀ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ. ਜੋ ਲੋਕ ਜੰਮੂ-ਕਸ਼ਮੀਰ 'ਚ ਸ਼ਾਂਤੀ ਦੀ ਪਹਿਲਕਦਮੀ ਲਈ ਅੱਗੇ ਆਉਂਦੇ ਹਨ. ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ. ਪੱਤਰਕਾਰ ਸ਼ੁਜਾਤ ਬੁਖਾਰੀ ਨੇ ਸ਼ਾਂਤੀ ਦੀ ਗੱਲ ਕੀਤੀ ਤੇ ਉਹ ਮਾਰੇ ਗਏ. ਹੁਣ ਫੌਜ ਨੇ ਵੀ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ.

ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ;ਚ ਫੌਜੀ ਕਾਰਵਾਈ ਹੋਰ ਤੇਜ਼ ਹੋਵੇਗੀ. ਸੂਤਰਾਂ ਅਨੁਸਾਰ ਅਮਿਤ ਸ਼ਾਹ ਸੂਬੇ 'ਚ ਹਮਲਾਵਰ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਜੰਮੂ-ਕਸ਼ਮੀਰ ਸਰਕਾਰ ਦੇ ਮੰਤਰੀ ਮੰਡਲ 'ਚ ਸ਼ਾਮਿਲ ਪਾਰਟੀ ਦੇ ਮੰਤਰੀਆਂ ਦੀ ਰਾਇ ਲੈਣਾ ਚਾਹੁੰਦੇ ਹਨ.
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre may take big decision on Jammu and Kashmir Amit Shah calls ministers to Delhi