ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਫ਼ਰਵਰੀ, 2020 ਨੂੰ ਆਮ ਬਜਟ ਤੋਂ ਪਹਿਲਾਂ ਕੇਂਦਰ ਦੀ ਬੈਂਕਾਂ ਨਾਲ ਮੀਟਿੰਗ

1 ਫ਼ਰਵਰੀ, 2020 ਨੂੰ ਆਮ ਬਜਟ ਤੋਂ ਪਹਿਲਾਂ ਕੇਂਦਰ ਦੀ ਬੈਂਕਾਂ ਨਾਲ ਮੀਟਿੰਗ

ਭਾਰਤ ਦੇ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਸਰਕਾਰੀ ਬੈਂਕਾਂ ਦੇ ਵਿੱਤੀ ਪ੍ਰਦਰਸ਼ਨ ਤੇ ਉਨ੍ਹਾਂ ਦੇ ਕਾਰੋਬਾਰ ਵਾਧੇ ਦੀ ਸਮੀਖਿਆ ਕਰਨ ਲਈ ਇਨ੍ਹਾਂ ਬੈਂਕਾਂ ਦੇ ਮੈਨੇਜਿੰਗ ਡਾਇਰੈਕਟਰਾਂ ਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਸਨਿੰਚਰਵਾਰ ਨੂੰ ਮੀਟਿੰਗ ਕੀਤੀ।

 

 

ਸੂਤਰਾਂ ਨੇ ਦੱਸਿਆ ਕਿ ਮੰਗ ਤੇ ਖਪਤ ਨੂੰ ਤੇਜ਼ ਕਰਨ ਵਿੱਚ ਬੈਂਕਾਂ ਦੀ ਭੂਮਿਕਾ ਨੂੰ ਵੇਖਦਿਆਂ ਪਹਿਲਾਂ ਸਰਕਾਰੀ ਬੈਂਕਾਂ ਦੇ ਸੀਈਓਜ਼ ਤੇ ਮੈਨੇਜਿੰਗ ਡਾਇਰੇਕਟਰਾਂ ਨਾਲ ਅੱਜ ਖ਼ਾਸ ਮੀਟਿੰਗ ਕੀਤੀ।

 

 

ਇਸੇ ਦੌਰਾਨ ਸੂਤਰਾਂ ਨੇ ਇਹ ਵੀ ਦੱਸਿਆ ਕਿ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ 1 ਫ਼ਰਵਰੀ, 2020 ਨੂੰ ਆਪਦਾ ਦੂਜਾ ਪੂਰਨ ਬਜਟ ਪੇਸ਼ ਕਰ ਸਕਦੇ ਹਨ। ਸ੍ਰੀਮਤੀ ਸੀਤਾਰਮਣ ਨੇ ਮੀਟਿੰਗ ਦੌਰਾਨ ਦੱਸਿਆ ਕਿ ਜਿਹਡੇ ਭੁਗਤਾਨ ਮੋਡਜ਼ ਨੂੰ 1 ਜਨਵਰੀ, 2020 ਤੋਂ ਅਧਿਸੂਚਿਤ ਕੀਤਾ ਜਾਵੇਗਾ, ਉਨ੍ਹਾਂ ਉੱਤੇ ਮਰਚੈਂਟ ਡਿਸਕਾਵੂਂਟ ਰੇਟ (MDR) ਅਧੀਨ ਕੋਈ ਫ਼ੀਸ ਨਹੀਂ ਲੱਗੇਗੀ।

 

 

ਇਹ ਵੀ ਪਤਾ ਲੱਗਾ ਹੈ ਕਿ ਨਵੇਂ ਬਜਟ ’ਚ ਕਾਰਪੋਰੇਟ ਟੈਕਸ ਦੀ ਤਰਜ਼ ’ਤੇ ਨਿਜੀ ਆਮਦਨ ਟੈਕਸ ਵਿੱਚ ਵੀ ਕਟੌਤੀ ਕੀਤੀ ਜਾ ਸਕਦੀ ਹੈ। ਵੱਧ ਆਮਦਨ ਵਾਲੇ ਲੋਕਾਂ ਉੱਤੇ ਵੱਧ ਟੈਕਸ ਲਾਇਆ ਜਾ ਸਕਦਾ ਹੈ।

 

 

ਇਹ ਸਾਰੇ ਕਦਮ ਦੇਸ਼ ਵਿੱਚ ਖਪਤ ਵਧਾਉਣ ਅਤੇ ਅਰਥ–ਵਿਵਸਥਾ ਦੀ ਮੱਠੀ ਰਫ਼ਤਾਰ ਨੂੰ ਮੁੜ–ਸੁਰਜੀਤ ਕਰਨ ਲਈ ਚੁੱਕੇ ਜਾ ਰਹੇ ਹਨ।

 

 

ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਬੀਤੀ 20 ਸਤੰਬਰ ਨੂੰ ਦੁਨੀਆ ਦੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਕਾਰਪੋਰੇਟ ਟੈਕਸ ਕਟੌਤੀਆਂ ਕੀਤੀਆਂ ਸਨ। ਅਜਿਹਾ ਦੇਸ਼ ਵਿੱਚ ਨਿਵੇਸ਼ਕਾਂ ਨੂੰ ਖਿੱਚਣ ਲਈ ਕੀਤਾ ਗਿਆ ਸੀ।

 

 

ਇਸ ਵੇਲੇ ਦੇਸ਼ ਵਿੱਚ ਢਾਈ ਲੱਖ ਰੁਪਏ ਤੱਕ ਦੀ ਆਮਦਨ ਟੈਕਸ–ਮੁਕਤ ਹੈ। ਢਾਈ ਤੋਂ 5 ਲੱਖ ਰੁਪਏ ਤੱਕ ਦੀ ਆਮਦਨ ਉੱਤੇ 5 ਫ਼ੀ ਸਦੀ ਟੈਕਸ ਲੱਗਦਾ ਹੈ; ਜਦ ਕਿ 5 ਤੋਂ 10 ਲੱਖ ਰੁਪਏ ਤੱਕ ਦੀ ਆਮਦਨ ਉੱਤੇ 20 ਫ਼ੀ ਸਦੀ ਟੈਕਸ ਲੱਗਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre meets with Banks before General Budget on 1 February 2020