ਕੇਂਦਰ ਸਰਕਾਰ ਹੁਣ ਉੱਤਰ–ਪੂਰਬੀ ਭਾਰਤ ’ਚ ਸਰਗਰਮ ਅੱਤਵਾਦੀਆਂ ਨੂੰ ਨੱਪਣ ਦੀਆਂ ਤਿਆਰੀਆਂ ’ਚ ਵਿਖਾਈ ਦੇ ਰਹੀ ਹੈ। ਖ਼ਾਸ ਤੌਰ ’ਤੇ ਨਾਗਰਿਕਤਾ ਕਾਨੂੰਨ ਲਾਗੂ ਹੋਣ ਤੋਂ ਬਾਅਦ ਦੇਸ਼ ਦੇ ਉਸ ਖਿ਼ੱਤੇ ਸਮੇਤ ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ’ਚ ਚੱਲ ਰਹੇ ਅੰਦੋਲਨਾਂ ਦੌਰਾਨ ਉੱਤਰ–ਪੂਰਬ ਦੀਆਂ ਸਰਕਾਰਾਂ ਤੋਂ ਕਈ ਅੱਤਵਾਦੀ ਜੱਥੇਬੰਦੀਆਂ ਦੀਆਂ ਗਤੀਵਿਧੀਆਂ ਦੇ ਵੇਰਵੇ ਮੰਗੇ ਗਏ ਹਨ।
ਕੇਂਦਰ ਤੇ ਰਾਜਾਂ ਦੀਆਂ ਏਜੰਸੀਆਂ ਨੇ ਵੀ ਇਸ ਮਾਮਲੇ ’ਚ ਤਾਲਮੇਲ ਬਣਾ ਕੇ ਰੱਖਿਆ ਹੋਇਆ ਹੈ। ਸੂਤਰਾਂ ਨੇ ਕਿਹਾ ਕਿ ਖ਼ੁਫ਼ੀਆ ਏਜੰਸੀਆਂ ਨੂੰ ਕੁਝ ਅਜਿਹੀਆਂ ਸੂਚਨਾਵਾਂ ਮਿਲੀਆਂ ਹਨ ਕਿ ਕੁਝ ਇਲਾਕਿਆਂ ’ਚ ਅੱਤਵਾਦੀ ਗੁੱਟ ਸਿਰ ਚੁੱਕਣ ਲਈ ਮੌਕੇ ਦੀ ਭਾਲ਼ ’ਚ ਹਨ। ਮਿਆਂਮਾਰ ਨਾਲ ਲੱਗਦੀ ਕੌਮਾਂਤਰੀ ਸਰਹੱਦ ਉੱਤੇ ਵੀ ਸ਼ੱਕੀ ਗਤੀਵਿਧੀਆਂ ਦੀਆਂ ਖ਼ਬਰਾਂ ਮਿਲੀਆਂ ਹਨ।
ਸੂਤਰਾਂ ਮੁਤਾਬਕ ਉੱਤਰ–ਪੂਰਬੀ ਭਾਰਤ ’ਚ ਸਰਗਰਮ ਅੱਤਵਾਦੀ ਗੁੱਟ ਕੋਈ ਪਰੇਸ਼ਾਨੀ ਪੈਦਾ ਨਾ ਕਰਨ, ਇਸ ਲਈ ਸੁਰੱਖਿਆ ਬਲਾਂ ਨੇ ਖ਼ਾਸ ਤਰੀਕੇ ਨਾਲ ਆਪਣੀਆਂ ਨਵੀਂਆਂ ਯੋਜਨਾਵਾਂ ਉਲੀਕੀਆਂ ਹਨ।
ਅੱਤਵਾਦੀ ਗੁਟਾਂ ਨਾਲ ਗੱਲਬਾਤ ਲਈ ਬਣਿਆ ਸਿਸਟਮ ਆਪਣਾ ਕੰਮ ਕਰ ਰਿਹਾ ਹੈ। ਨਾਗਾ ਬਾਗ਼ੀ ਗੁੱਟਾਂ ਤੇ ਉੱਤਰ–ਪੂਰਬੀ ਸੂਬਿਆਂ ਦੇ ਹੋਰ ਬਾਗ਼ੀ ਗੁੱਟਾਂ ਜਿਵੇਂ ਆਸਾਮ ਦੇ ਉਲਫ਼ਾ, ਐੱਨਡੀਐੱਫ਼ਬੀ, ਕੇਐੱਨਐੱਨਐੱਲਐੱਫ਼ ਤੇ ਮਨੀਪੁਰ ਦੇ ਕੇਐੱਨਓ ਤੇ ਯੂਡੀਐੱਫ਼ ਨਾਲ ਗੱਲਬਾਤ ਵੱਖੋ–ਵੱਖਰੇ ਵਾਰਤਾਕਾਰ ਪਹਿਲਾਂ ਤੋਂ ਹੀ ਕਰ ਰਹੇ ਹਨ।
ਨਾਲ ਅੱਤਵਾਦੀ ਗਤੀਆਂ ਨੂੰ ਅੰਜਾਮ ਦੇਣ ਦੇ ਜਤਨ ਕਰਨ ਵਾਲੀਆਂ ਜੱਥੇਬੰਦੀਆਂ ਤੇ ਅੱਤਵਾਦੀ ਤੱਤਾਂ ਦੀਆਂ ਗਤੀਵਿਧੀਆਂ ਨੂੰ ਵੀ ਵੱਖੋ–ਵੱਖਰੀਆਂ ਏਜੰਸੀਆਂ ਖੰਗਾਲ ਰਹੀਆਂ ਹਨ, ਤਾਂ ਜੋ ਉਨ੍ਹਾਂ ਉੱਤੇ ਨਕੇਲ ਕਸੀ ਜਾ ਸਕੇ। ਏਜੰਸੀਆਂ ਆਪਸ ’ਚ ਖ਼ੁਫ਼ੀਆ ਜਾਣਕਾਰੀ ਸਾਂਝੀ ਕਰ ਕੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਯੋਜਨਾ ਨਾਕਾਮ ਕਰਨ ਦੀ ਰਣਨੀਤੀ ਉੱਤੇ ਕੰਮ ਕਰ ਰਹੀਆਂ ਹਨ।
ਉੱਤਰ–ਪੂਰਬ ਦੇ ਵੱਖੋ–ਵੱਖਰੇ ਸੁਬਿਆਂ ਵਿੱਚ ਲਗਭਗ 20 ਮੁੱਖ ਵਿਰੋਧੀ ਗੁੱਟ ਸਰਗਰਮ ਹਨ। ਆਸਾਮ ’ਚ ਚਾਰਾ ਜੱਥੇਬੰਦੀਆਂ ਯੂਨਾਈਟਿਡ ਲਿਬਰੇਸ਼ਨ ਫ਼ਰੰਟ ਆੱਫ਼ ਆਸਾਮ, ਨੈਸ਼ਨਲ ਬੋਡੋਲੈਂਡ ਫ਼ਰੰਟ ਆੱਫ਼ ਬੋਡੋਲੈਂਡ, ਕਾਮਤਾਪੁਰ ਲਿਬਰੇਸ਼ਨ ਆਰਗੇਨਾਇਜ਼ੇਸ਼ਨ, ਕਾਰਬੀ ਲਾਂਗਰੀ ਐੱਨਸੀ ਹਿਲਜ਼ ਲਿਬਰੇਸ਼ਨ ਫ਼ਰੰਟ – ਕੇਐੱਨਐੱਲਐੱਫ਼ ਸਰਗਰਮ ਹਨ।
ਮੇਘਾਲਿਆ ਵਿੱਚ ਗਾਰੋ ਨੈਸ਼ਨਨ ਲਿਬਰੇਸ਼ਨ ਆਰਮੀ, ਹਾਈਨੀਵਟ੍ਰੈਪ ਨੈਸ਼ਨਲ ਲਿਬਰੇਸ਼ਨ ਕੌਂਸਲ ਸਰਗਰਮ ਹੈ। ਤ੍ਰਿਪੁਰਾ ’ਚ ਨੈਸ਼ਨਲ ਲਿਬਰੇਸ਼ਨ ਫ਼ਰੰਟ ਆੱਫ਼ ਤ੍ਰਿਪੁਰਾ – ਐੱਨਐੱਲਐੱਫ਼ਟੀ, ਆੱਲ ਤ੍ਰਿਪੁਰਾ ਟਾਈਗਰ ਫ਼ੋਰਸ ਦੀਆਂ ਗਤੀਵਿਧੀਆਂ ਚੱਲ ਰਹੀਆਂ ਹਨ।
ਇੰਝ ਹੀ ਮਨੀਪੁਰ ’ਚ ਸਭ ਤੋਂ ਵੱਧ 11 ਬਾਗ਼ੀ ਗੁੱਟ ਸਰਗਰਮ ਹਨ।