ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਵਾਤਾਵਰਣ ਦੇ ਅਨੁਕੂਲ ਸੰਕੁਚਿਤ ਕੁਦਰਤੀ ਗੈਸ ਦੀ ਪਹੁੰਚ ਦਾ ਵਿਸਤਾਰ ਕਰਦੇ ਹੋਏ, ਕੱਲ੍ਹ ਇੱਕ ਔਨਲਾਈਨ ਸਮਾਰੋਹ ਜ਼ਰੀਏ ਦੇਸ਼ ਦੇ 48 ਸੀਐੱਨਜੀ ਸਟੇਸ਼ਨ ਸਮਰਪਿਤ ਕੀਤੇ ਅਤੇ ਦੇਸ਼ ਦੇ 8 ਹੋਰ ਸੀਐੱਨਜੀ ਸਟੇਸ਼ਨਾਂ ਦਾ ਉਦਘਾਟਨ ਕੀਤਾ। ਇਹ 56 ਸਟੇਸ਼ਨ 11 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ-ਗੁਜਰਾਤ, ਹਰਿਆਣਾ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਨਵੀਂ ਦਿੱਲੀ, ਪੰਜਾਬ, ਰਾਜਸਥਾਨ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਵਿੱਚ ਫੈਲੇ ਹੋਏ ਹਨ ਅਤੇ 11 ਅਲੱਗ-ਅਲੱਗ ਸੰਸਥਾਵਾਂ-ਪਬਲਿਕ ਅਤੇ ਪ੍ਰਾਈਵੇਟ ਸੈਕਟਰ ਵਿੱਚ ਹਨ।
ਦੇਸ਼ ਵਿੱਚ ਗੈਸ ਨੈੱਟਵਰਕ ਦੇ ਵਿਸਤਾਰ ਵਿੱਚ ਸਾਰੇ ਹਿਤਧਾਰਕਾਂ ਦੇ ਯਤਨਾਂ ਦੀ ਸਰਾਹਨਾ ਕਰਦੇ ਹੋਏ, ਸ਼੍ਰੀ ਪ੍ਰਧਾਨ ਨੇ ਕਿਹਾ ਕਿ ਦੇਸ਼ ਦੀ 72% ਆਬਾਦੀ ਨੂੰ ਛੇਤੀ ਹੀ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ) ਨੈੱਟਵਰਕ ਜ਼ਰੀਏ ਕਵਰ ਕੀਤਾ ਜਾਵੇਗਾ, ਜਿਸ ਵਿੱਚ 53% ਭੂਗੋਲਿਕ ਖੇਤਰ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਗੈਸ ਅਧਾਰਿਤ ਅਰਥਵਿਵਸਥਾ ਵੱਲ ਵਧ ਰਿਹਾ ਹੈ। ਪੀਐੱਨਜੀ ਸਟੇਸ਼ਨਾਂ ਦੀ ਗਿਣਤੀ 25 ਲੱਖ ਤੋਂ 60 ਲੱਖ ਹੋ ਗਈ ਹੈ; ਉਦਯੋਗਿਕ ਗੈਸ ਕਨੈਕਸ਼ਨ 28 ਹਜ਼ਾਰ ਤੋਂ ਵਧ ਕੇ 41 ਹਜ਼ਾਰ ਹੋ ਗਏ ਹਨ ਅਤੇ ਸੀਐੱਨਜੀ ਵਾਹਨਾਂ ਦੀ ਗਿਣਤੀ 22 ਲੱਖ ਤੋਂ ਵਧ ਕੇ 34 ਲੱਖ ਹੋ ਗਈ ਹੈ। ਉਨ੍ਹਾਂ ਕਿਹਾ ਕਿ ਤਸੱਲੀ ਵਾਲੀ ਗੱਲ ਹੈ ਕਿ ਪਬਲਿਕ ਸੈਕਟਰ ਦੇ ਨਾਲ-ਨਾਲ ਪ੍ਰਾਈਵੇਟ ਕੰਪਨੀਆਂ ਪੂਰੇ ਮਨ ਨਾਲ ਦੇਸ਼ ਵਿੱਚ ਗੈਸ ਬੁਨਿਆਦੀ ਢਾਂਚੇ ਦੇ ਵਿਸਤਾਰ ਵਿੱਚ ਹਿੱਸਾ ਲੈ ਰਹੀਆਂ ਹਨ।
ਮੰਤਰੀ ਨੇ ਕਿਹਾ ਕਿ ਸਰਕਾਰ ਊਰਜਾ ਦਕਸ਼ਤਾ, ਸਮਰੱਥਾ, ਸੁਰੱਖਿਆ ਅਤੇ ਪਹੁੰਚਯੋਗਤਾ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ, ਗ੍ਰਾਹਕਾਂ ਨੂੰ ਕੇਵਲ ਇੱਕ ਹੀ ਸਥਾਨ 'ਤੇ ਜਾਣਾ ਪਵੇਗਾ,ਜਿੱਥੇ ਸਭ ਪ੍ਰਕਾਰ ਦੇ ਈਂਧਣ- ਪੈਟਰੋਲ, ਡੀਜ਼ਲ, ਸੀਐੱਨਜੀ, ਐੱਲਐੱਨਜੀ ਅਤੇ ਐੱਲਪੀਜੀ ਉਪਲੱਬਧ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪਹਿਲਾ ਹੀ ਡੀਜ਼ਲ ਦੇ ਲਈ ਮੋਬਾਈਲ ਡਿਸਪੈਂਸਰ ਸ਼ੁਰੂ ਕਰ ਦਿੱਤੇ ਹਨ ਅਤੇ ਪੈਟਰੋਲ ਅਤੇ ਐੱਲਐੱਨਜੀ ਦੇ ਲਈ ਇਸ ਦਾ ਵਿਸਤਾਰ ਕਰਨਾ ਚਾਹੁੰਦੇ ਹਨ। ਸ਼੍ਰੀ ਪ੍ਰਧਾਨ ਨੇ ਕਿਹਾ ਲੋਕ ਭਵਿੱਖ ਵਿੱਚ ਈਂਧਣ ਦੀ ਹੋਮ ਡਿਲਿਵਰੀ ਲੈ ਸਕਣਗੇ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਸ਼੍ਰੀ ਤਰੁਣ ਕਪੂਰ ਨੇ ਕਿਹਾ ਕਿ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਊਰਜਾ ਖਪਤਕਾਰ ਹੈ ਅਤੇ ਆਪਣੀ ਊਰਜਾ ਦੀ ਬਾਸਕਟ ਵਿੱਚ ਗੈਸ ਦਾ 15% ਹਿੱਸਾ ਪਾਉਣ ਲਈ ਦਿਲੋਂ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਦੇਸ਼ ਵਿੱਚ ਆਰਥਿਕ ਗਤੀਵਿਧੀ ਅਤੇ ਖਪਤ ਦਾ ਪੱਧਰ ਦਾ ਉੱਚਾ ਹੁੰਦਾ ਜਾ ਰਿਹਾ ਹੈ, ਊਰਜਾ ਦੀ ਖਪਤ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਵਾਤਾਵਰਣ ਦੇ ਅਨੁਕੂਲ,ਊਰਜਾ ਦਕਸ਼ ਅਤੇ ਆਰਥਿਕ ਪੱਖੋ ਕੁਸ਼ਲ ਹੋਣ ਲਈ ਸਰਕਾਰ ਗੈਸ ਨੂੰ ਈਂਧਣ ਵਜੋਂ ਉਤਸ਼ਾਹਿਤ ਅਤੇ ਸਹਾਇਤਾ ਕਰੇਗੀ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ,ਗੈਸ ਕੰਪਨੀਆਂ,ਓਐੱਮਸੀਜ਼,ਅਤੇ ਹੋਰਨਾਂ ਹਿਤਧਾਰਕਾਂ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਵਰਚੁਅਲ ਉਦਘਾਟਨ ਸਮਾਰੋਹ ਵਿੱਚ ਹਿੱਸਾ ਲਿਆ।
ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਦੇ ਲਈ ਕੀਤੇ ਗਏ ਦੇਸ਼ਵਿਆਪੀ ਲੌਕਡਾਊਨ ਦੇ ਕਾਰਨ ਇਨ੍ਹਾਂ ਸਟੇਸ਼ਨਾਂ 'ਤੇ ਕੰਮ ਪੂਰਾ ਨਹੀਂ ਹੋਇਆ। ਹਾਲਾਂਕਿ, ਪਿਛਲੇ ਮਹੀਨੇ ਪਾਬੰਦੀਆਂ ਵਿੱਚ ਢਿੱਲ ਦੇਣ ਦੇ ਬਾਅਦ, ਕੰਮ ਵਿੱਚ ਤੇਜ਼ੀ ਆਈ ਅਤੇ ਸਾਰੇ ਸੁਰੱਖਿਆ ਅਤੇ ਸਮਾਜਿਕ ਦੂਰੀਆਂ ਦੇ ਮਾਪਦੰਡਾਂ ਨੂੰ ਸੁਨਿਸ਼ਚਿਤ ਕਰਦਿਆਂ ਕੀਤਾ ਗਿਆ। ਇਸ ਨੇ ਅਸਲ ਸ਼ਡਿਊਲ ਦੇ ਮੁਕਾਬਲੇ ਇਨ੍ਹਾਂ ਸਟੇਸ਼ਨਾਂ ਦੇ ਚਾਲੂ ਹੋਣ ਵਿੱਚ ਘੱਟੋ-ਘੱਟ ਦੇਰੀ ਨੂੰ ਯਕੀਨੀ ਬਣਾਇਆ। ਭਾਰਤ ਦੇ ਸੀਐੱਨਜੀ ਨੈੱਟਵਰਕ ਦੇ ਲਈ ਇਨ੍ਹਾਂ ਨੂੰ ਸ਼ਾਮਲ ਕਰਨ ਦੇ ਨਾਲ 50,000 ਤੋਂ ਜ਼ਿਆਦਾ ਵਾਹਨਾਂ ਦੀ ਰੋਜ਼ਾਨਾ ਭਰਨ ਦੀ ਸਮਰੱਥਾ ਵਧ ਗਈ।