ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਵੱਲੋਂ ਖੇਤੀਬਾੜੀ ’ਵਰਸਿਟੀਆਂ ਨੂੰ ਆਨਲਾਈਨ ਕਲਾਸਾਂ ਲਾਉਣ ਦੇ ਹੁਕਮ

ਕੇਂਦਰ ਵੱਲੋਂ ਖੇਤੀਬਾੜੀ ’ਵਰਸਿਟੀਆਂ ਨੂੰ ਆਨਲਾਈਨ ਕਲਾਸਾਂ ਲਾਉਣ ਦੇ ਹੁਕਮ

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਵਿਸ਼ਵ–ਪੱਧਰੀ ਮਹਾਮਾਰੀ ਫੈਲਣ ਤੋਂ ਰੋਕਣ ਲਈ ਰਾਸ਼ਟਰ–ਪੱਧਰੀ ਲੌਕਡਾਊਨ ਅਤੇ ਕੋਵਿਡ–19 ਦੀ ਮਹਾਮਾਰੀ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਦੇ ਹੱਲ ਵਿੱਚ ਕਿਸਾਨਾਂ ਦੀ ਮਦਦ ਕਰ ਰਹੀ ‘ਇੰਡੀਅਨ ਕੌਂਸਲ ਆਵ੍ ਐਗਰੀਕਲਚਰਲ ਰਿਸਰਚ’ (ਆਈਸੀਏਆਰ – ਭਾਰਤੀ ਖੇਤੀ ਖੋਜ ਪ੍ਰੀਸ਼ਦ) ਦੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ। ਹੁਣ ਜਦਕਿ ਆਈਸੀਏਆਰ ਦੇ ਤਿੰਨ ਸੰਸਥਾਨ ਮਨੁੱਖਾਂ ਉੱਤੇ ਕੋਵਿਡ–19 ਦੀ ਟੈਸਟਿੰਗ (ਪਰਖ) ਵਿੱਚ ਲੱਗੇ ਹੋਏ ਹਨ, ਆਈਸੀਏਆਰ ਨੇ ਲੌਕਡਾਊਨ ਦੌਰਾਨ ਕਿਸਾਨਾਂ ਦੀ ਮਦਦ ਲਈ ਕਈ ਜਤਨ ਕੀਤੇ ਹਨ ਅਤੇ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਐਡਵਾਈਜ਼ਰੀਜ਼ (ਸਲਾਹਾਂ) ਜਾਰੀ ਕੀਤੀਆਂ ਗਈਆਂ ਹਨ। ਸ੍ਰੀ ਤੋਮਰ ਨੇ ਸਾਰੀਆਂ ਖੇਤੀਬਾੜੀ ਯੂਨੀਵਰਸਿਟੀਜ਼ ਨੂੰ ਆਨਲਾਈਨ ਕਲਾਸਾਂ ਲਾਉਣ ਦੀ ਹਦਾਇਤ ਜਾਰੀ ਕੀਤੀ ਹੈ।

 

 

ਸਮੀਖਿਆ ਮੀਟਿੰਗ ਦੌਰਾਨ, ਆਈਸੀਏਆਰ ਡਾਇਰੈਕਟਰ ਜਨਰਲ ਡਾ. ਤ੍ਰਿਲੋਚਨ ਮੋਹਾਪਾਤਰਾ ਨੇ ਸੂਚਿਤ ਕੀਤਾ ਕਿ ਆਈਸੀਏਆਰ ਨੇ ਕਿਸਾਨ ਕਿਸਾਨਾਂ ਲਈ ਰਾਸ਼ਟਰੀ ਤੇ ਰਾਜਾਂ ਨਾਲ ਸਬੰਧਤ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਨੂੰ 15 ਖੇਤਰੀ ਭਾਸ਼ਾਵਾਂ ’ਚ ਅਨੁਵਾਦ ਕੀਤਾ ਗਿਆ ਹੈ ਤੇ ਉਸ ਨੂੰ ਡਿਜੀਟਲ ਪਲੇਟਫ਼ਾਰਮਾਂ ਰਾਹੀਂ ਵਿਆਪਕ ਪੱਧਰ ’ਤੇ ਪ੍ਰਚਾਰਿਤ ਤੇ ਪ੍ਰਸਾਰਿਤ ਕੀਤਾ ਗਿਆ ਹੈ; ਜਿਸ ਵਿੱਚ ਕਿਸਾਨਾਂ ਨੂੰ ਲੌਕਡਾਊਨ ਦੌਰਾਨ ਖੇਤੀਬਾੜੀ ਨਾਲ ਸਬੰਧਤ ਗਤੀਵਿਧੀਆਂ ਤੇ ਮਹੱਤਵਪੂਰਨ ਖੇਤੀਬਾੜੀ ਆਪਰੇਸ਼ਨਜ਼ ਲਈ ਪੂਰੀਆਂ ਸਾਵਧਾਨੀਆਂ ਰੱਖ ਕੇ ਛੋਟ ਦਿੱਤੇ ਜਾਣ ਬਾਰੇ ਉਚਿਤ ਢੰਗ ਨਾਲ ਸੂਚਿਤ ਕੀਤਾ ਗਿਆ ਹੈ।

 

 

ਖੇਤੀਬਾੜੀ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਦੀਆਂ ਹਦਾਇਤਾਂ ’ਤੇ, 5.48 ਕਰੋੜ ਤੋਂ ਵੱਧ ਕਿਸਾਨਾਂ ਤੱਕ ਪਹਿਲਾਂ ਹੀ ਐੱਮ-ਕਿਸਾਨ ਪੋਰਟਲ ਰਾਹੀਂ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇਜ਼ –KVKs) ਦੁਆਰਾ ਸਾਰੇ ਰਾਜਾਂ ਦੇ 1,126 ਐਡਵਾਈਜ਼ਰੀਜ਼ ਜਾਰੀ ਕਰ ਕੇ ਪਹੁੰਚ ਕਰ ਲਈ ਗਈ ਹੈ। ਐਡਵਾਈਜ਼ਰੀ ਦਾ ਪਾਸਾਰ ਵ੍ਹਟਸਐਪ ਗਰੁੱਪਾਂ (5.75 ਲੱਖ ਕਿਸਾਨਾਂ ਦੇ 4893 ਕੇਵੀਕੇ ਵ੍ਹਟਸਐਪ ਗਰੁੱਪਸ) ਤੇ ਹੋਰ ਡਿਜੀਟਲ ਪਲੇਟਫ਼ਾਰਮਾਂ ਰਾਹੀਂ ਵੀ ਕੀਤਾ ਗਿਆ ਹੈ (8.06 ਲੱਖ ਕਿਸਾਨਾਂ ਤੱਕ ਪਹੁੰਚ ਕੀਤੀ)। ਕੇਵੀਕੇਜ਼ ਵੱਲੋਂ ਜਾਰੀ ਐਡਵਾਈਜ਼ਰੀਜ਼ ’ਤੇ 936 ਖ਼ਬਰਾਂ ਅਖ਼ਬਾਰਾਂ ’ਚ ਪ੍ਰਕਾਸ਼ਿਤ ਹੋਈਆਂ; 193 ਰੇਡੀਓ ਟਾਕਸ ਤੇ 57 ਟੀਵੀ ਪ੍ਰੋਗਰਾਮਾਂ ਦੇ ਪ੍ਰਸਾਰਣ ਰਾਹੀਂ ਸੰਦੇਸ਼ਾਂ ਦੇ ਪਾਸਾਰ ਕੀਤੇ ਗਏ ਸਨ।

 

 

ਖੋਜ–ਸੰਸਥਾਨਾਂ ਨੇ ਮਾਹਿਰ ਪ੍ਰਣਾਲੀਆਂ ਤੇ ਮੋਬਾਇਲ ਐਪਸ ਸਮੇਤ ਆਈਸੀਟੀ ਟੂਲਜ਼ ਦੀ ਵਰਤੋਂ ਕੀਤੀ ਤੇ ਵਾਜਬ ਫ਼ਸਲ ਪ੍ਰਬੰਧ, ਕਣਕ, ਚੌਲ, ਮੱਕੀ, ਦਾਲਾਂ, ਜੌਂ–ਬਾਜਰਾ, ਤੇਲ–ਬੀਜ, ਗੰਨਾ, ਫ਼ਾਈਬਰ ਫ਼ਸਲਾ, ਅੰਬ, ਨਿੰਬੂ ਜਾਤੀ ਦੇ ਫਲ, ਕੇਲਾ, ਅਨਾਰ, ਅੰਗੂਰ, ਲੀਚੀ, ਮਸਾਲੇ, ਫੁੱਲ, ਸਬਜ਼ੀਆਂ, ਖ਼ਰੂਜ਼ੇ ਤੇ ਪੌਦਿਆਂ ਦੀਆਂ ਫ਼ਸਲਾਂ ਜਿਵੇਂ ਨਾਰੀਆ, ਸੁਪਾਰੀ, ਕੋਕੋ ਅਤੇ ਟਿਊਬਰ ਫ਼ਸਲਾਂ ਬਾਰੇ ਸਲਾਹਾਂ ਮੁਹੱਈਆ ਕਰਵਾਈਆਂ।

 

 

ਵਿਭਿੰਨ ਸਬੰਧਤ ਧਿਰਾਂ ਨੂੰ ਅਤੇ ਉੱਦਮੀਆਂ, ਨਿਜੀ ਫ਼ਰਮਾਂ ਤੇ ਰਾਜ ਸਰਕਾਰਾਂ ਨੂੰ ਪ੍ਰੋਸੈਸਿੰਗ, ਮੁੱਲ–ਵਾਧਾ ਤੇ ਫੁੱਲਾਂ, ਸਬਜ਼ੀਆਂ ਤੇ ਫਲਾਂ ਦੇ ਉਤਪਾਦਨ ਦੀ ਮਾਰਕਿਟਿੰਗ ਲਈ ਤਕਨਾਲੋਜੀਆਂ ਬਾਰੇ ਸਲਾਹਾਂ ਦਿੱਤੀਆਂ ਗਈਆਂ ਹਨ।

 

 

ਫ਼ਿਸ਼ਰੀਜ਼ ਵਿੱਚ ਲੱਗੀਆਂ ਵਿਭਿੰਨ ਸਬੰਧਤ ਧਿਰਾਂ ਨੂੰ ਪਾਸਾਰ ਲਈ ਫ਼ਿਸ਼ਰੀਜ਼ ਉਤਪਾਦਨ ਵਿੱਚ ਸਮੱਗਰੀਆਂ,

ਆਈਸੀਏਆਰ ਅਧੀਨ ਫ਼ਿਸ਼ਰੀਜ਼ ਇੰਸਟੀਚਿਊਟਸ ਵੱਲੋਂ ਜਾਣਕਾਰੀ, ਸਿੱਖਿਆ ਤੇ ਸੰਚਾਰ (ਆਈਈਸੀ) ਤਿਆਰ ਕੀਤੇ। ਕੋਰੋਨਾ–ਵਾਇਰਸ ਨਾਲ ਲੜਨ ਲਈ ਰੋਗ–ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਨ ਵਾਸਤੇ ਆਈਸੀਏਆਰ ਦੇ ਡੇਅਰੀ, ਪਸ਼ੂ–ਧਨ ਤੇ ਪੋਲਟਰੀ ਖੋਜ ਸੰਸਥਾਨਾਂ ਵੱਲੋਂ ਪਸ਼ੂਆਂ ਦੀ ਫ਼ੀਡਿੰਗ, ਬ੍ਰੀਡਿੰਗ ਤੇ ਸਿਹਤ–ਸੰਭਾਲ ਦੇ ਨਾਲ–ਨਾਲ ਦੁੱਧ, ਆਂਡਿਆਂ ਤੇ ਚਿਕਨ ਦੀ ਘੱਟ ਤੋਂ ਘੱਟ ਪੋਸੈਸਿੰਗ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।

 

 

ਸ੍ਰੀ ਤੋਮਰ ਦੀ ਸਲਾਹ ’ਤੇ, ਆਈਸੀਏਆਰ ਨੇ ਖੇਤੀਬਾੜੀ ਯੂਨੀਵਰਸਿਟੀਜ਼ ਦੇ ਸਾਰੇ ਵਾਈਸ–ਚਾਂਸਲਰ ਨੂੰ ਆਨਲਾਈਨ ਵਿਧੀ ਰਾਹੀਂ ਕਲਾਸਾਂ ਲੈਣ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਉਨ੍ਹਾਂ ’ਚੋਂ ਬਹੁਤੇ ਆਨਲਾਈਨ ਟੂਲਜ਼ ਦੀ ਵਰਤੋਂ ਕਰਦਿਆਂ ਇੰਝ ਕਰ ਰਹੇ ਹਨ। ਆਈਸੀਏਆਰ ਨੇ ਆਪਣੇ ਤਿੰਨ ਖੋਜ–ਸੰਸਥਾਨਾਂ; NIHSAD, ਭੋਪਾਲ, ਆਈਵੀਆਰਆਈ, ਇੱਜ਼ਤਨਗਰ ਤੇ ਐੱਨਆਰਸੀ ਆਨ ਇਕੁਈਨਜ਼, ਹਿਸਾਰ ਨੂੰ ਮਨੁੱਖਾਂ ਵਿੱਚ ਕੋਵਿਡ–19 ਟੈਸਟਿੰਗ ਲਈ ਨੋਟੀਫ਼ਾਈ ਕੀਤਾ ਹੈ। ਇਹ ਸੰਸਥਾਨ ਵਾਤਾਵਰਣ ਤੇ ਵਣ ਮੰਤਰਾਲੇ ਚਿੜੀਆਘਰ ਦੇ ਜਾਨਵਰਾਂ ਦੇ ਸੈਂਪਲਾਂ ਦੀ ਕੋਵਿਡ ਟੈਸਟਿੰਗ ਲਈ ਨਾਮਜ਼ਦ ਕੀਤੇ ਗਏ ਹਨ। NIHSAD, ਭੋਪਾਲ ਨੇ ਕੋਵਿਡ–19 ਦੇ 23 ਸ਼ੱਕੀ ਸੈਂਪਲ ਟੈਸਟ ਕੀਤੇ ਗਏ ਸਨ ਤੇ ਉਹ ਸਾਰੇ ਹੀ ਨੈਗੇਟਿਵ ਪਾਏ ਗਏ ਸਨ। ਡਾ. ਮੋਹਾਪਾਤਰਾ ਨੇ ਕਿਹਾ ਕਿ ਆਈਸੀਏਆਰ ਜਲਵਾਯੂ ਤਬਦੀਲੀ, ਵੀਰੋਲੋਜੀ ਤੇ ਹੋਰ ਰੋਗਾਂ ਵਿੱਚ ਅਧਿਐਨ ਕਰਵਾਏਗਾ ਤੇ ਚਿੜੀਆਘਰ ਦੇ ਜਾਨਵਰਾਂ ਤੇ ਪੰਛੀਆਂ ਤੋਂ ਅਤੇ ਕੁਦਰਤ ’ਚੋਂ ਮਨੁੱਖਾਂ ਤੱਕ ਅਤੇ ਇਸ ਦੇ ਉਲਟ ਵਾਇਰਸ ਦੇ ਫੈਲਣ ਬਾਰੇ ਖੋਜ ਕਰੇਗਾ ਅਤੇ ਇਹ ਖੋਜ ਵੀ ਕੀਤੀ ਜਾਵੇਗੀ ਕੀ ਫ਼ਸਲਾਂ ਅਜਿਹੀਆਂ ਚੁਣੌਤੀਆਂ ਨਾਲ ਲੜਨ ਵਿੱਚ ਮਦਦ ਕਰ ਸਕਦੀਆਂ ਹਨ।

 

 

ਆਈਸੀਏਆਰ ਸੰਸਥਾਨ ਤੇ ਕੇਵੀਕੇਜ਼ ਨੇ ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਨਾਲ ਜੰਗ ਲੜਨ ਲਈ ਆਰੋਗਯ–ਸੇਤੂ ਮੋਬਾਇਲ ਐਪਲੀਕੇਸ਼ਨ ਦੀ ਵਰਤੋਂ ਵਾਸਤੇ ਸੰਦੇਸ਼ ਦਾ ਪ੍ਰਮੁੱਖਤਾ ਨਾਲ ਪਾਸਾਰ ਕੀਤਾ ਹੈ। ਇਸ ਦੇ ਨਤੀਜੇ ਵਜੋਂ, 25.04 ਲੱਖ ਕਿਸਾਨਾਂ ਤੱਕ ਪਹੁੰਚ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 2.92 ਲੱਖ ਕਿਸਾਨਾਂ ਨੇ ਪਹਿਲਾਂ ਹੀ ਆਪਣੀ ਵਰਤੋਂ ਲਈ ਇਹ ਐਪਲੀਕੇਸ਼ਨ ਡਾਊਨਲੋਡ ਕਰ ਲਈ ਹੈ।

 

 

ਸ੍ਰੀ ਤੋਮਰ ਦੀਆਂ ਹਦਾਇਤਾਂ ’ਤੇ, ਆਈਸੀਏਆਰ ਨੇ ਪੂਰੇ ਦੇਸ਼ ਦੇ ਵਿਭਿੰਨ ਸੰਸਥਾਨਾਂ ਵਿੱਚ ਕੋਵਿਡ–19 ਜਾਂਚ ਲਈ ਆਰਟੀ–ਪੀਸੀਆਰ ਉਪਕਰਣ ਤੇ ਆਪਰੇਟਿੰਗ ਸਟਾਫ਼ ਮੁਹੱਈਆ ਕਰਵਾਉਣ ਤੋਂ ਇਲਾਵਾ ਕੁਆਰੰਟੀਨ ਸੁਵਿਧਾਵਾਂ ਸਥਾਪਤ ਕਰਨ ਲਈ ਆਪਣੇ ਗੈਸਟ–ਹਾਊਸ ਮੁਹੱਈਆ ਕਰਵਾਏ ਹਨ। ਡਾ. ਮੋਹਾਪਾਤਰਾ ਨੇ ਕਿਹਾ ਕਿ ਆਈਸੀਏਆਰ ਮੁਫ਼ਤ ਭੋਜਨ ਮੁਹੱਈਆ ਕਰਵਾਉਣ ਲਈ ਪ੍ਰਭਾਵਿਤ ਗ਼ਰੀਬ ਲੋਕਾਂ ਨੂੰ ਮਦਦ ਵੀ ਪਹੁੰਚਾ ਰਿਹਾ ਹੈ, ਜਦ ਕਿ ਡੀਏਆਰਈ/ਈਸੀਏਆਰ ਪਰਿਵਾਰ ਨੇ ਪੀਐੱਮ–ਕੇਅਰਜ਼ ਫ਼ੰਡ ਵਿੱਚ 6.06 ਕਰੋੜ ਰੁਪਏ ਦੇ ਲਗਭਗ ਦਾ ਯੋਗਦਾਨ ਪਾਇਆ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre ordered Agriculture Universities to conduct Online Classes