ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਨੇ ਲਿਆ ਮੁਲਾਜ਼ਮਾਂ ਤੇ ਮਾਲਕਾਂ ਦੋਵਾਂ ਦੇ ਹੱਕ 'ਚ ਫ਼ੈਸਲਾ

ਕੇਂਦਰ ਨੇ ਲਿਆ ਮੁਲਾਜ਼ਮਾਂ ਤੇ ਮਾਲਕਾਂ ਦੋਵਾਂ ਦੇ ਹੱਕ 'ਚ ਫ਼ੈਸਲਾ

ਕੇਂਦਰ ਸਰਕਾਰ ਨੇ ਇੱਕ ਵੱਡਾ ਫ਼ੈਸਲਾ ਲੈਂਦਿਆਂ ਈਐੱਸਆਈ ਅੰਸ਼ਦਾਨ (ESI Contribution) ਦੀ ਦਰ ਘਟਾ ਦਿੱਤੀ ਹੈ। ਈਐੱਸਆਈ (ਕਰਮਚਾਰੀ ਰਾਜ ਬੀਮਾ) ਐਕਟ ਅਧੀਨ ਇਸ ਦੀ ਦਰ ਹੁਣ 6.5 ਫ਼ੀ ਸਦੀ ਤੋਂ ਘਟਾ ਕੇ ਚਾਰ ਫ਼ੀ ਸਦੀ ਕਰ ਦਿੱਤੀ ਗਈ ਹੈ। ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਮੁਲਾਜ਼ਮਾਂ ਤੇ ਉੱਦਮਾਂ ਦੇ ਮਾਲਕਾਂ ਦੋਵਾਂ ਨੂੰ ਹੀ ਫ਼ਾਇਦਾਾ ਹੋਵੇਗਾ।

 

 

ਇਸ ਵਿੱਚ ਰੁਜ਼ਗਾਰਦਾਤਿਆਂ ਦਾ ਅੰਸ਼ਦਾਨ 4.75 ਫ਼ੀ ਸਦੀ ਤੋਂ ਘਟਾ ਕੇ 3.25 ਫ਼ੀ ਸਦੀ ਕਰ ਦਿੱਤਾ ਗਿਆ ਹੈ। ਮੁਲਾਜ਼ਮਾਂ ਨੂੰ ਹੁਣ 1.75 ਫ਼ੀ ਸਦੀ ਦੀ ਥਾਂ 0.75 ਫ਼ੀ ਸਦੀ ਅੰਸ਼ਦਾਨ ਦੇਣਾ ਹੋਵੇਗਾ। ਘਟੀਆਂ ਦਰਾਂ ਪਹਿਲੀ ਜੁਲਾਈ, 2019 ਤੋਂ ਲਾਗੂ ਹੋ ਜਾਣਗੀਆਂ।

 

 

ਸਰਕਾਰ ਦੇ ਇਸ ਫ਼ੈਸਲੇ ਨਾਲ 12.85 ਲੱਖ ਰੁਜ਼ਗਾਰਦਾਤਿਆਂ ਨੂੰ ਹਰ ਸਾਲ 5,000 ਕਰੋੜ ਰੁਪਏ ਦੀ ਬੱਚਤ ਹੋਵੇਗੀ ਤੇ 3.6 ਕਰੋੜ ਕਰਮਚਾਰੀਆਂ ਨੁੰ ਲਾਭ ਪੁੱਜੇਗਾ।

 

 

ਇੱਥੇ ਵਰਨਣਯੋਗ ਹੈ ਕਿ 12.85 ਲੱਖ ਰੁਜ਼ਗਾਰਦਾਤਿਆਂ ਤੇ 3.6 ਕਰੋੜ ਮੁਲਾਜ਼ਮਾਂ ਨੇ ਵਿੱਤੀ ਸਾਲ 2018–19 ਵਿੱਚ ਈਐੱਸਆਈ ਯੋਜਨਾ ਵਿੱਚ 22,279 ਕਰੋੜ ਰੁਪਏ ਦਾ ਅੰਸ਼ਦਾਨ ਕੀਤਾ। ਅੰਸ਼ਦਾਨ ਵਿੱਚ ਕਮੀ ਨਾਲ ਇਨ੍ਹਾਂ ਕੰਪਨੀਆਂ ਨੂੰ ਸਾਲਾਨਾ ਘੱਟੋ–ਘੱਟ 5,000 ਕਰੋੜ ਰੁਪਏ ਦੀ ਬੱਚਤ ਹੋਵੇਗੀ।

 

 

ਕਿਰਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅੰਸ਼ਦਾਨ ਦੀਆਂ ਘਟੀਆਂ ਹੋਈਆਂ ਦਰਾਂ ਨੂੰ ਮੁਲਾਜ਼ਮਾਂ ਨੂੰ ਬਹੁਤ ਰਾਹਤ ਮਿਲੇਗੀ ਤੇ ਇਸ ਨਾਲ ਹੋਰ ਵਧੇਰੇ ਮੁਲਾਜ਼ਮਾਂ ਨੂੰ ਈਐੱਸਆਈ ਯੋਜਨਾ ਅਧੀਨ ਨਾਮਜ਼ਦ ਕਰ ਸਕਣਾ ਸੁਖਾਲਾ ਹੋ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre reduces ESI contribution to 4 per cent