ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਮਤਾ ਨੂੰ ਕੇਂਦਰ ਦਾ ਝਟਕਾ, ਪੱਛਮੀ ਬੰਗਾਲ ਦਾ ਨਾਮ ਬਦਲਣ ਦਾ ਪ੍ਰਸਤਾਵ ਠੁਕਰਾਇਆ

ਮਮਤਾ ਨੂੰ ਕੇਂਦਰ ਦਾ ਝਟਕਾ, ਪੱਛਮੀ ਬੰਗਾਲ ਦਾ ਨਾਮ ਬਦਲਣ ਦਾ ਪ੍ਰਸਤਾਵ ਠੁਕਰਾਇਆ

ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੂੰ ਕੇਂਦਰ ਵੱਲੋਂ ਝਟਕਾ ਲਗਿਆ ਹੈ। ਕੇਂਦਰ ਸਰਕਰ ਨੇ ਪੱਛਮੀ ਬੰਗਾਲ ਦਾ ਨਾਮ ਬਦਲਕੇ ‘ਬੰਗਲਾ’ ਰੱਖਣ ਦੇ ਪ੍ਰਸਤਾਵ ਨੂੰ ਨਾਮਨਜ਼ੂਰ ਕਰ ਦਿੱਤਾ ਹੈ।

 

ਪੱਛਮੀ ਬੰਗਾਲ ਵਿਧਾਨ ਸਭਾ ਨੇ 2016 ਵਿਚ ਸੂਬਾ ਦੇ ਨਾਮ ਪੱਛਮੀ ਬੰਗਲਾ ਤੋਂ ਬਦਲਕੇ ਬੰਗਲਾ ਕਰਨ ਦਾ ਪ੍ਰਸਤਾਵ ਪਾਸ ਕੀਤਾ ਸੀ। ਉਸ ਪ੍ਰਸਤਾਵ ਵਿਚ ਇਹ ਪ੍ਰਾਵਧਾਨ ਸੀ ਕਿ ਪੱਛਮੀ ਬੰਗਾਲ ਦਾ ਨਾਮ ਬੰਗਾਲੀ ਵਿਚ ਬੰਗਲਾ, ਅੰਗਰੇਜ਼ੀ ਵਿਚ ਬੇਂਗੌਲ ਅਤੇ ਹਿੰਦੀ ਵਿਚ ਬੰਗਾਲ ਰਹੇਗਾ। ਵਿਰੋਧੀ ਪਾਰਟੀ ਕਾਂਗਰਸ, ਭਾਜਪਾ ਅਤੇ ਖੱਬੇ ਪੱਖੀ ਨੇ ਇਸਦਾ ਵਿਰੋਧ ਕੀਤਾ ਸੀ।

 

ਕੇਂਦਰ ਸਰਕਾਰ ਨੇ ਵੀ ਸੂਬੇ ਦੇ ਤਿੰਨ ਨਾਮਾਂ ਉਤੇ ਕੁਝ ਇੰਤਰਾਜ ਪ੍ਰਗਟਾਇਆ ਸੀ, ਜਿਸ ਨੂੰ ਦੇਖਦੇ ਹੋਏ ਰਾਜ ਮੰਤਰੀ ਮੰਡਲ ਨੇ ਅੱਠ ਸਤੰਬਰ 2017 ਨੂੰ ਇਕ ਪ੍ਰਸਤਾਵ ਪਾਸ ਕਰਕੇ ਸਾਰੀਆਂ ਭਾਸ਼ਾ ਵਿਚ ਨਾਮ ਬਾਂਗਲਾ ਰੱਖਣ ਦਾ ਫੈਸਲਾ ਕੀਤਾ ਸੀ।
ਉਥੇ, ਰਾਜ ਸਭਾ ਵਿਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਸਰਕਾਰ ਨੇ ਪੱਛਮੀ ਬੰਗਾਲ ਸਰਕਾਰ ਦੇ ਪ੍ਰਸਤਾਵ ਬਾਂਗਲਾ ਨਾਮ ਨੂੰ ਪੱਛਮੀ ਬੰਗਾਲ ਲਈ ਮਨਜ਼ੂਰੀ ਦੇ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:centre rejects proposal to change name of West Bengal