ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਨੇ ਅੰਫਾਨ ਪ੍ਰਭਾਵਿਤ ਖੇਤਰਾਂ 'ਚ ਲਿਆ ਬਿਜਲੀ ਬਹਾਲੀ ਪ੍ਰਬੰਧਾਂ ਦਾ ਜਾਇਜ਼ਾ

ਕੇਂਦਰ ਨੇ ਅੰਫਾਨ ਪ੍ਰਭਾਵਿਤ ਖੇਤਰਾਂ 'ਚ ਲਿਆ ਬਿਜਲੀ ਬਹਾਲੀ ਪ੍ਰਬੰਧਾਂ ਦਾ ਜਾਇਜ਼ਾ

ਕੇਂਦਰੀ ਬਿਜਲੀ ਮੰਤਰੀ ਸ਼੍ਰੀ ਆਰ.ਕੇ.ਸਿੰਘ ਨੇ ਅੱਜ ਪੱਛਮ ਬੰਗਾਲ ਦੇ ਐਡੀਸ਼ਨਲ ਮੁੱਖ ਸਕੱਤਰ, ਬਿਜਲੀ; ਓਡੀਸ਼ਾ ਦੇ ਪ੍ਰਿੰਸੀਪਲ ਸਕੱਤਰ, ਬਿਜਲੀ; ਵੱਖ-ਵੱਖ ਡਿਸਕੌਮਸ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰਾਂ (ਸੀਐੱਮਡੀ); ਭਾਰਤ ਸਰਕਾਰ ਦੇ ਸਕੱਤਰ, ਬਿਜਲੀ,  ਭਾਰਤ ਸਰਕਾਰ ਦੇ ਐਡੀਸ਼ਨਲ ਸਕੱਤਰ, ਬਿਜਲੀ, ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ (ਸੀਐੱਮਡੀ) ਪਾਵਰ ਗ੍ਰਿੱਡ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਅੰਫਾਨ ਚੱਕਰਵਾਤ ਦੇ ਬਾਅਦ ਪੱਛਮ ਬੰਗਾਲ ਅਤੇ ਓਡੀਸ਼ਾ ਵਿੱਚ ਬਿਜਲੀ ਪ੍ਰਬੰਧਾਂ ਦੀ ਬਹਾਲੀ ਦੀ ਪ੍ਰਗਤੀ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਸਮੀਖਿਆ ਕੀਤੀ।

 

 

ਇਸ ਮੌਕੇ ਬੋਲਦਿਆਂ, ਸ਼੍ਰੀ ਸਿੰਘ ਨੇ ਕਿਹਾ ਕਿ ਚੱਕਰਵਾਤ ਕਾਰਨ ਬਿਜਲੀ ਪ੍ਰਣਾਲੀ ਵਿੱਚ ਕਾਫੀ ਵਿਘਨ ਪਿਆ ਹੈ ਪਰ ਬਹਾਲੀ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਜੀ ਟਰਾਂਸਮਿਸ਼ਨ ਪ੍ਰਣਾਲੀ ਦੀ ਬਹਾਲੀ ਕੁਝ ਘੰਟਿਆਂ ਵਿੱਚ ਹੀ ਹੋ ਗਈ ਸੀ ਅਤੇ ਕੇਂਦਰੀ ਬਿਜਲੀ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਨੇ ਵੀ ਚੱਕਰਵਾਤ ਪ੍ਰਭਾਵਿਤ ਖੇਤਰਾਂ ਵਿੱਚ ਸਥਾਨਕ ਸਪਲਾਈ ਦੀ ਬਿਜਲੀ ਬਹਾਲੀ ਲਈ ਮਾਨਵ ਸੰਸਾਧਨ ਮੁਹੱਈਆ ਕਰਵਾਏ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਓਡੀਸ਼ਾ ਵਿੱਚ ਬਹਾਲੀ ਅੱਜ ਹੀ ਹੋ ਜਾਵੇਗੀ ਅਤੇ ਕੋਲਕਾਤਾ ਦੇ ਕੁਝ ਹਿੱਸਿਆਂ ਅਤੇ ਪੱਛਮ ਬੰਗਾਲ ਦੇ ਹੋਰ ਜ਼ਿਲ੍ਹਿਆਂ ਵਿੱਚ ਕੰਮ ਪ੍ਰਗਤੀ 'ਤੇ ਹੈ।

 

 

ਮੰਤਰੀ ਨੇ ਮੰਤਰਾਲੇ ਨੂੰ ਹਿਦਾਇਤ ਕੀਤੀ ਹੈ ਕਿ ਪਹਿਲਾਂ ਦਿੱਤੀ ਮੈਨਪਾਵਰ/ਸਹਾਇਤਾ ਪਹਿਲਾਂ ਹੀ ਉਪਲਬਧ ਹੈ, ਉਨ੍ਹਾਂ ਨੂੰ ਐੱਨਟੀਪੀਸੀ ਅਤੇ ਪਾਵਰ ਗ੍ਰਿੱਡ ਜ਼ਰੀਏ ਵਧੀਕ ਮੈਨਪਾਵਰ ਦੇ ਕੇ ਕੰਮ ਨੂੰ ਹੋਰ ਗਤੀ ਦਿੱਤੀ ਜਾਵੇ।  ਇਹ ਮੈਨਪਾਵਰ ਪੱਛਮ ਬੰਗਾਲ ਦੇ ਬਿਜਲੀ ਵਿਭਾਗ ਨੂੰ ਬਹਾਲੀ ਦੇ ਕੰਮ ਵਿੱਚ ਮਦਦ ਦੇਣ ਲਈ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। ਉਹ ਪੱਛਮ ਬੰਗਾਲ ਦੀ ਰਾਜ ਸਰਕਾਰ ਨਾਲ ਸੰਪਰਕ ਵਿੱਚ ਰਹਿਣਗੇ ਤਾਂ ਜੋ ਉਨ੍ਹਾਂ ਨੂੰ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾ ਸਕੇ।

 

 

ਸਮੀਖਿਆ ਬੈਠਕ ਬਿਜਲੀ ਮੰਤਰਾਲੇ ਦੇ ਪਿਛਲੇ ਮੰਗਲਵਾਰ ਦੇ ਬਿਆਨ ਦੇ ਪਿਛੋਕੜ ਵਿੱਚ ਦੇਖੀ ਜਾ ਸਕਦੀ ਹੈ, ਕਿ ਇਸ ਨੇ ਸੁਪਰ ਚੱਕਰਵਾਤੀ ਤੂਫਾਨ ਅੰਫਾਨ ਦੇ ਮੱਦੇਨਜ਼ਰ ਬਿਜਲੀ ਸਪਲਾਈ ਦੀ ਸਥਿਤੀ ਦੇ ਪੁਖਤਾ ਇੰਤਜ਼ਾਮ/ਤਿਆਰੀਆਂ ਕੀਤੀਆਂ ਹੋਈਆਂ ਸਨ। ਪੀਜੀਸੀਆਈਐੱਲ ਅਤੇ ਐੱਨਟੀਪੀਸੀ ਵੱਲੋਂ 24x7 ਕੰਟਰੋਲ ਰੂਮ ਭੁਵਨੇਸ਼ਵਰ ਅਤੇ ਕੋਲਕਾਤਾ ਵਿਖੇ ਸਥਾਪਿਤ ਕੀਤੇ ਗਏ ਸਨ। ਪੀਜੀਸੀਆਈਐੱਲ ਨੇ 24x7 ਕੰਟਰੋਲ ਰੂਮ ਪੀਜੀਸੀਆਈਐੱਲ ਹੈੱਡਕੁਆਰਟਰ/ਮਨੇਸਰ ਵਿਖੇ ਸਥਾਪਿਤ ਕੀਤਾ।

 

 

ਮੰਤਰਾਲੇ ਨੇ ਰਾਜ ਬਿਜਲੀ ਯੂਟੀਲਿਟੀਜ਼ ਨੂੰ ਚੱਕਰਵਾਤ ਕਾਰਨ ਰਾਜ ਟਰਾਂਸਮਿਸ਼ਨ ਲਾਈਨਾਂ ਅਤੇ ਹੋਰ ਬਿਜਲੀ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਲਈ ਸਾਰੀ ਲੋੜੀਂਦੀ ਮਦਦ ਦੇਣ ਦਾ  ਭਰੋਸਾ ਦਿਵਾਇਆ। ਢਹੇ ਟਰਾਂਸਮਿਸ਼ਨ ਟਾਵਰਾਂ ਅਤੇ ਖ਼ਰਾਬ ਹੋਈਆਂ ਟਰਾਂਸਮਿਸ਼ਨ ਲਾਈਨਾਂ ਲਈ, ਪੁਖਤਾ ਮੈਨਪਾਵਰ ਦੇ ਨਾਲ ਐਮਰਜੈਂਸੀ ਰੈਸਟੋਰੇਸ਼ਨ ਸਿਸਟਮ (ਈਆਰਐੱਸ) (400 ਕੇਵੀ 'ਤੇ 32 ਅਤੇ 765 ਕੇਵੀ 'ਤੇ 24) ਪਹਿਲਾਂ ਹੀ ਮੁੱਖ ਥਾਵਾਂ 'ਤੇ ਲਗਾਏ ਜਾ ਚੁੱਕੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre Reviews Electricity Restoration in Amphan affected areas