ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਮੀ ਸਿੱਖਿਆ ਨੀਤੀ ਦੇ ਖਰੜੇ ਦਾ ਤਾਮਿਲ ਨਾਡੂ ’ਚ ਹੋ ਰਿਹਾ ਹੈ ਜ਼ੋਰਦਾਰ ਵਿਰੋਧ

ਕੌਮੀ ਸਿੱਖਿਆ ਨੀਤੀ ਦੇ ਖਰੜੇ ਦਾ ਤਾਮਿਲ ਨਾਡੂ ’ਚ ਹੋ ਰਿਹਾ ਹੈ ਜ਼ੋਰਦਾਰ ਵਿਰੋਧ

ਡੀਐੱਮਕੇ ਸਮੇਤ ਤਾਮਲ ਨਾਡੂ ਦੀਆਂ ਸਾਰੀਆਂ ਪਾਰਟੀਆਂ ਨੇ ਕੌਮੀ ਸਿੱਖਿਆ ਨੀਤੀ ਦੇ ਉਸ ਖਰੜੇ ਦਾ ਸਖ਼ਤ ਵਿਰੋਧ ਕੀਤਾ ਹੈ, ਜਿਸ ਵਿੱਚ ਤਿੰਨ–ਭਾਸ਼ਾ ਦੇ ਫ਼ਾਰਮੂਲੇ ’ਤੇ ਵਿਚਾਰ ਕੀਤੇ ਜਾਣ ਦੀ ਗੱਲ ਆਖੀ ਗਈ ਹੈ।

 

 

ਸਿਆਸੀ ਪਾਰਟੀਆਂ ਨੇ ਦੋਸ਼ ਲਾਇਆ ਹੈ ਕਿ ਹਿੰਦੀ ਨੂੰ ਠੋਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਮਿਲ ਨਾਡੂ ਸਰਕਾਰ ਨੇ ਕਿਹਾ ਕਿ ਰਾਜ ਅੰਦਰ ਸਿੱਖਿਆ ਵਿੱਚ ਦੋ–ਭਾਸ਼ਾ ਦੀ ਨੀਤੀ ਜਾਰੀ ਰਹੇਗੀ।

 

 

ਕਾਂਗਰਸ ਦੇ ਸੀਨੀਅਰ ਆਗੂ ਤੇ ਐੱਨਡੀਏ ਸਰਕਾਰ ਵਿੱਚ ਵਿੱਤ ਮੰਤਰੀ ਰਹੇ ਪੀ. ਚਿਦੰਬਰਮ ਨੇ ਤਾਮਿਲ ਭਾਸ਼ਾ ਵਿੱਚ ਲਿਖੇ ਲੜੀਵਾਰ ਟਵੀਟਸ ਵਿੱਚ ਕਿਹਾ ਕਿ – ‘ਸਕੂਲ ਵਿੱਚ ਤਿੰਨ–ਭਾਸ਼ਾਈ ਫ਼ਾਰਮੂਲੇ ਦਾ ਮਤਲਬ ਕੀ ਹੈ? ਇਸ ਦਾ ਮਤਲਬ ਇਹ ਹੈ ਕਿ ਉਹ ਹਿੰਦੀ ਨੂੰ ਇੱਕ ਲਾਜ਼ਮੀ ਵਿਸ਼ਾ ਬਣਾਉਣਾ ਚਾਹੁੰਦੇ ਹਲ।’ ਇੱਕ ਹੋਰ ਟਵੀਟ ਰਾਹੀਂ ਉਨ੍ਹਾਂ ਕਿਹਾ ਕਿ ‘ਭਾਜਪਾ ਸਰਕਾਰ ਦਾ ਅਸਲ ਚਿਹਰਾ ਸਾਹਮਣੇ ਆਉਣ ਲਈ ਤਿਆਰ ਹੈ।‘

 

 

ਨਵੀਂ ਕੌਮੀ ਸਿੱਖਿਆ ਨੀਤੀ (NEP) ਲਈ ਗਠਤ ਮਾਹਿਰ ਕਮੇਟੀ ਨੇ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਨੂੰ ਸਿਲੇਬਸ ਵਿੱਚ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਸ਼ਾਮਲ ਕਰਨ, ਰਾਸ਼ਟਰੀ ਸਿੱਖਿਆ ਕਮਿਸ਼ਨ ਦਾ ਗਠਨ ਤੇ ਨਿਜੀ ਸਕੂਲਾਂ ਵੱਲੋਂ ਮਨਮਰਜ਼ੀ ਨਾਲ ਫ਼ੀਸ ਵਧਾਉਣ ਉੱਤੇ ਰੋਕ ਲਾਉਣ ਜਿਹੀਆਂ ਸਿਫ਼ਾਰਸ਼ਾਂ ਕੀਤੀਆਂ ਹਨ।

 

 

ਇਸਰੋ ਦੇ ਸਾਬਕਾ ਮੁਖੀ ਕੇ. ਕਸਤੂਰੀਰੰਗਨ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਤਿਆਰ ਨਵੀਂ ਕੌਮੀ ਸਿੱਖਿਆ ਨੀਤੀ ਦਾ ਖਰੜਾ ਬੀਤੀ 3! ਮਈ ਨੂੰ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਰਮੇਸ਼ੀ ਪੋਖਰੀਆਲ ਨਿਸ਼ੰਕ ਨੂੰ ਸੌਂਪਿਆ ਗਿਆ। ਸ੍ਰੀ ਨਿਸ਼ੰਕ ਨੇ ਕੱਲ੍ਹ ਹੀ ਆਪਣਾ ਅਹੁਦਾ ਸੰਭਾਲਿਆ ਸੀ।

 

 

ਮੌਜੂਦਾ ਸਿੱਖਿਆ ਨੀਤੀ 1986 ’ਚ ਤਿਆਰ ਹੋਈ ਸੀ ਤੇ 1992 ’ਚ ਇਸ ਦੀ ਸੋਧ ਹੋਈ ਸੀ। ਨਵੀਂ ਸਿੱਖਿਆ ਨੀਤੀ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਮੈਨੀਫ਼ੈਸਟੋ ਦਾ ਹਿੱਸਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre s Draft of National Education Plan faces backlash in Tamil Nadu