ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਪੁਲਿਸ ਤੈਅ ਕਰੇ ਕਿ ਨਫ਼ਰਤੀ ਭਾਸ਼ਣ ਦੇਣ ਵਾਲਿਆਂ ਵਿਰੁੱਧ ਕਦੋਂ ਦਾਇਰ ਕਰਨੈ ਕੇਸ: ਕੇਂਦਰ

ਦਿੱਲੀ ਪੁਲਿਸ ਤੈਅ ਕਰੇ ਕਿ ਨਫ਼ਰਤੀ ਭਾਸ਼ਣ ਦੇਣ ਵਾਲਿਆਂ ਵਿਰੁੱਧ ਕਦੋਂ ਦਾਇਰ ਕਰਨੈ ਕੇਸ: ਕੇਂਦਰ

ਸੁਪਰੀਮ ਕੋਰਟ ਨੇ ਦਿੱਲੀ ’ਚ ਹੋਈ ਹਿੰਸਾ ਨੂੰ ਕਥਿਤ ਤੌਰ ਉੱਤੇ ਭੜਕਾਉਣ ਵਾਲੇ ਨਫ਼ਰਤੀ ਭਾਸ਼ਣਾਂ ਲਈ ਸਿਆਸੀ ਆਗੂਆਂ ਵਿਰੁੱਧ ਐੱਫ਼ਆਈਆਰ ਦਰਜ ਕਰਨ ਦੀ ਬੇਨਤੀ ਵਾਲੀ ਇੱਕ ਪਟੀਸ਼ਨ ਉੱਤੇ ਅੱਜ ਬੁੱਧਵਾਰ ਨੂੰ ਸੁਣਵਾਈ ਕੀਤੀ। ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਇਹ ਪੁਲਿਸ ਨੂੰ ਤੈਅ ਕਰਨ ਦਿੱਤਾ ਜਾਵੇ ਕਿ ਨਫ਼ਰਤੀ ਭਾਸ਼ਣਾਂ ਦੇ ਮਾਮਲੇ ਐੱਫ਼ਆਈਆਰ ਕਦੋਂ ਦਾਇਰ ਕੀਤੀ ਜਾਵੇ।

 

 

ਚੀਫ਼ ਜਸਟਿਸ ਐੱਸਏ ਬੋਬੜੇ ਦੀ ਪ੍ਰਧਾਨਗੀ ਹੇਠਲਾ ਬੈਂਚ ਪਟੀਸ਼ਨ ਉੱਤੇ ਸੁਣਵਾਈ ਕਰਨ ਲਈ ਸਹਿਮਤ ਹੋਇਆ ਸੀ।

 

 

ਦੰਗਾ ਪੀੜਤਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕੋਲਿਨ ਗੌਂਜ਼ਾਲਵਿਸ ਨੇ ਇਸ ਪਟੀਸ਼ਨ ਦਾ ਵਰਨਣ ਤੁਰੰਤ ਸੁਣਵਾਈ ਲਈ ਕੀਤਾ ਸੀ। ਸ੍ਰੀ ਗੌਂਜ਼ਾਲਵਿਸ ਨੇ ਬੀਤੀ 2 ਮਾਰਚ ਨੂੰ ਸੁਣਵਾਈ ਦੌਰਾਨ ਕਿਹਾ ਸੀ ਕਿ ਬੀਤੇ ਦਿਨੀਂ ਦਿੱਲੀ ’ਚ ਹੋਈ ਹਿੰਸਾ ਕਾਰਨ ਲੋਕਾਂ ਦੇ ਮਰਨ ਦੀਆਂ ਖ਼ਬਰਾਂ ਆਉਣਾ ਬਾਦਸਤੂਰ ਜਾਰੀ ਰਹਿਣ ਦੇ ਬਾਵਜੂਦ ਦਿੱਲੀ ਹਾਈ ਕੋਰਟ ਨੇ ਰਾਸ਼ਟਰੀ ਰਾਜਧਾਨੀ ’ਚ ਦੰਗਿਆਂ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਚਾਰ ਹਫ਼ਤਿਆਂ ਤੱਕ ਲਈ ਟਾਲ਼ ਦਿੱਤੀ ਹੈ।

 

 

ਜਸਟਿਸ ਬੋਬੜੇ ਨੇ ਕਿਹਾ ਸੀ ਕਿ ਅਸੀਂ ਰੋਜ਼ਾਨਾ ਅਖ਼ਬਾਰ ਪੜ੍ਹਦੇ ਹਾਂ, ਜਿਨ੍ਹਾਂ ਵਿੱਚ ਸਾਡੇ ਉੱਤੇ ਦੋਸ਼ ਲਾਇਆ ਜਾਂਦਾ ਹੈ। ਸਾਡੇ ਉੱਤੇ ਬਹੁਤ ਦਬਾਅ ਹੁੰਦਾ ਹੈ। ਅਸੀਂ ਨਹੀਂ ਚਾਹੁੰਦੇ ਕਿ ਲੋਕ ਮਰਨ… ਅਸੀਂ ਸ਼ਾਂਤੀ ਚਾਹੁੰਦੇ ਹਾਂ। ਪਰ ਅਦਾਲਤ ਕਦੇ ਵੀ ਇਸ ਤਰ੍ਹਾਂ ਦੀ ਹਿੰਸਾ ਨਹੀਂ ਰੋਕ ਸਕਿਆ।

 

 

ਦਿੱਲੀ ਵਿਧਾਨ ਸਭਾ ਚੋਦਾਂ ਦੌਰਾਨ ਨਫ਼ਰਤ ਭਰੇ ਭਾਸ਼ਣ ਦੇਣ ਦੇ ਮਾਮਲੇ ’ਚ ਦੋ ਭਾਜਪਾ ਆਗੂਆਂ ਵਿਰੁੱਧ ਐੱਫ਼ਆਈਆਰ ਦਰਜ ਕਰਨ ਵਾਲੀ ਪਟੀਸ਼ਨ ਉੱਤੇ ਦਿੱਲੀ ਦੀ ਅਦਾਲਤ ਨੇ 23 ਅਪ੍ਰੈਲ ਤੱਕ ਸੁਣਵਾਈ ਟਾਲ਼ ਦਿੱਤੀ ਹੈ।

 

 

ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐੱਸਏ ਬੋਬੜੇ ਦੀ ਅਗਵਾਈ ਹੇਠਲੇ ਬੈਂਚ ਸਾਹਵੇਂ ਦਿੱਲੀ ਦੇ ਦੰਗਾ–ਪੀੜਤਾਂ ਨੇ ਪਟੀਸ਼ਨ ਦਾਖ਼ਲ ਕੀਤੀ ਸੀ। ਇਸ ਪਟੀਸ਼ਨ ਨੂੰ ਦਾਖ਼ਲ ਕਰਨ ਵਾਲੇ ਵਕੀਲ ਨੇ ਮਾਮਲੇ ਦੀ ਛੇਤੀ ਸੁਣਵਾਈ ਦੀ ਮੰਗ ਕੀਤੀ ਸੀ; ਜਿਸ ਲਈ ਸੁਪਰੀਮ ਕੋਰਟ ਤਿਆਰ ਹੋ ਗਈ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre says Supreme Court Delhi Police should determine when to file cases against Hate Speakers