ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਵੱਲੋਂ ਡਰਾਇਵਰਾਂ ਲਈ ਨਵੀਂ ਸਹੂਲਤ ਸ਼ੁਰੂ

ਕੇਂਦਰ ਵੱਲੋਂ ਡਰਾਇਵਰਾਂ ਲਈ ਨਵੀਂ ਸਹੂਲਤ ਸ਼ੁਰੂ

ਭਾਰਤ ਦੇ ਟਰਾਂਸਪੋਰਟ ਵਿਭਾਗ ਨੇ ਵਾਹਨ ਚਾਲਕਾਂ (ਡਰਾਇਵਰਾਂ) ਲਈ ਇੱਕ ਨਵੀਂ ਸਹੂਲਤ ਲਾਗੂ ਕੀਤੀ ਹੈ; ਜਿਸ ਅਧੀਨ ਜੇ ਕੋਈ ਡਰਾਇਵਰ ਆਪਣਾ ਮੋਬਾਇਲ ਨੰਬਰ ਵਿਭਾਗ ਦੀ ਵੈੱਬਸਾਈਟ ’ਤੇ ਰਜਿਸਟਰ ਕਰਦਾ ਹੈ, ਤਾਂ ਡਰਾਇਵਰ ਨੂੰ ਵਿਭਾਗ ਦੀਆਂ ਸਾਰੀਆਂ ਜਾਣਕਾਰੀਆਂ ਮਿਲਦੀਆਂ ਰਹਿਣਗੀਆਂ। ਹਾਲੇ ਇਹ ਸਹੂਲਤ ਸਿਰਫ਼ ਦਿੱਲੀ ਤੇ ਗੁਜਰਾਤ ਵਿੱਚ ਸ਼ੁਰੂ ਕੀਤੀ ਗਈ ਹੈ ਪਰ ਛੇਤੀ ਹੀ ਇਸ ਦੇ ਸਮੁੱਚੇ ਦੇਸ਼ ਵਿੱਚ ਸ਼ੁਰੂ ਹੋਣ ਦੀ ਆਸ ਹੈ।

 

 

ਇਸ ਨੰਬਰ ਨੂੰ ਕੋਈ ਵੀ ਡਰਾਇਵਰ ਆਪਣੇ ਘਰੋਂ ਆੱਨਲਾਈਨ ਰਜਿਸਟਰ ਕਰ ਸਕੇਗਾ। ਵਿਭਾਗ ਦੇ ਸਕੱਤਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੀ ਵੈੱਬਸਾਈਟ ਉੱਤੇ ਵਾਹਨ ਮਾਲਕਾਂ ਦਾ ਨੰਬਰ ਰਜਿਸਟਰ ਹੋਣ ਉੱਤੇ ਫ਼ਿਟਨੈੱਸ, ਬੀਮਾ, ਪ੍ਰਦੂਸ਼ਣ ਆਦਿ ਖ਼ਤਮ ਹੋਣ ਤੋਂ ਪਹਿਲਾਂ ਹੀ ਮੋਬਾਇਲ ਉੱਤੇ ਮੈਸੇਜ ਕਰ ਕੇ ਵਾਹਨ ਮਾਲਕ ਨੂੰ ਸੂਚਿਤ ਕਰ ਦਿੱਤਾ ਜਾਵੇਗਾ।

 

 

ਇਸ ਤੋਂ ਇਲਾਵਾ ਜੇ ਕਿਤੇ ਈ–ਚਾਲਾਨ ਕੱਟਿਆ ਜਾਵੇਗਾ, ਤਾਂ ਵੀ ਉਸ ਦੀ ਜਾਣਕਾਰੀ ਮੋਬਾਇਲ ’ਤੇ ਮਿਲ ਸਕੇਗੀ।

 

 

ਇਸ ਲਈ ਪਹਿਲਾਂ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ https://parivahan.gov.in/parivahan/ ’ਤੇ ਲਾੱਗ–ਇਨ ਕਰੋ। ਫਿਰ ਵਾਹਨ ਸਬੰਧੀ ਆੱਨਲਾਈਨ ਸੇਵਾਵਾਂ ਦੀ ਚੋਣ ਕਰੋ। ਹੋਰ ਸਟੇਟ ਭਾਵ ਦੂਜੇ ਰਾਜ ਦੇ ਵਿਕਲਪ ਉੱਤੇ ਕਲਿੱਕ ਕਰੋ। ਉਸ ਤੋਂ ਬਾਅਦ ਆਪਣੇ ਰਾਜ ਦੀ ਚੋਣ ਕਰਨ ਤੋਂ ਬਾਅਦ ਰਜਿਸਟ੍ਰੇਸ਼ਨ ਨੰਬਰ ਉੱਤੇ ਆਪਣੇ ਵਾਹਨ ਦਾ ਨੰਬਰ ਲਿਖੋ।

 

ਮੋਬਾਇਲ ਨੰਬਰ ਅਪਡੇਟ ਉੱਤੇ ਕਲਿੱਕ ਕਰੋ। ਵਾਹਨ ਇੰਜਣ ਨੰਬਰ ਤੇ ਚੇਸਿਸ ਨੰਬਰ ਲਿਖੋ। ਮੋਬਾਇਲ ਨੰਬਰ ਪਾਓ। ਇਸ ਨਾਲ ਸਬੰਧਤ ਮੋਬਾਇਲ ਨੰਬਰ ਉੱਤੇ ਓਟੀਪੀ (OTP) ਆਵੇਗਾ।

 

 

ਫਿਰ ਓਟੀਪੀ ਲਿਖੋ ਤੇ ਤੁਹਾਡਾ ਨੰਬਰ ਅਪਡੇਟ ਹੋ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre starts a new facility for drivers