ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘਰਾਂ ਨੂੰ ਪਰਤ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਜੱਦੀ ਰਾਜਾਂ 'ਤੇ ਕੇਂਦਰ ਦੀ ਚੌਕਸ ਨਜ਼ਰ

ਘਰਾਂ ਨੂੰ ਪਰਤ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਜੱਦੀ ਰਾਜਾਂ 'ਤੇ ਕੇਂਦਰ ਦੀ ਚੌਕਸ ਨਜ਼ਰ

ਸਿਹਤ ਸਕੱਤਰ ਸੁਸ਼੍ਰੀ ਪ੍ਰੀਤੀ ਸੂਦਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵਿੱਚ ਓਐੱਸਡੀ ਸ਼੍ਰੀ ਰਾਜੇਸ਼ ਭੂਸ਼ਣ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ,  ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੇ ਮੁੱਖ ਸਕੱਤਰਾਂ, ਸਿਹਤ ਸਕੱਤਰਾਂ ਅਤੇ ਐੱਨਐੱਚਐੱਮ ਡਾਇਰੈਕਟਰਾਂ  ਨਾਲ ਵੀਡੀਓ ਕਾਨਫਰੰਸ ਜ਼ਰੀਏ ਇੱਕ ਉੱਚ ਪੱਧਰ ਸਮੀਖਿਆ ਬੈਠਕ ਕੀਤੀ । ਲੌਕਡਾਊਨ ਨਿਯਮਾਂ ਵਿੱਚ ਢਿੱਲ ਦਿੱਤੇ ਜਾਣ ਅਤੇ ਅੰਤਰਰਾਜੀ ਪਲਾਇਨ ਦੀ ਇਜਾਜ਼ਤ ਦਿੱਤੇ ਜਾਣ ਦੇ ਬਾਅਦ ਇਨ੍ਹਾਂ ਰਾਜਾਂ ਵਿੱਚ ਪਿਛਲੇ ਤਿੰਨ ਹਫ਼ਤਿਆਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ।

 

 

ਰਾਜਾਂ ਨੂੰ ਅਲੱਗ-ਅਲੱਗ ਮਾਮਲੇ ਵਿੱਚ ਮੌਤ ਦਰ, ਡਬਲਿੰਗ ਟਾਈਮ, ਪ੍ਰਤੀ ਮਿਲੀਅਨ ਟੈਸਟਿੰਗ ਅਤੇ ਪੁਸ਼ਟੀ ਪ੍ਰਤੀਸ਼ਤ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ। ਪ੍ਰਭਾਵੀ ਨਿਯੰਤਰਣ ਰਣਨੀਤੀ ਲਈ ਜਿਨ੍ਹਾਂ ਕਾਰਕਾਂ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ, ਪੈਰੀਮੀਟਰ ਕੰਟਰੋਲ, ਵਿਸ਼ੇਸ਼ ਨਿਗਰਾਨੀ ਟੀਮਾਂ  ਜ਼ਰੀਏ ਘਰ-ਘਰ ਸਰਵੇਖਣ, ਜਾਂਚ, ਸਰਗਰਮ ਸੰਪਰਕ ਦਾ ਪਤਾ ਲਗਾਉਣਾ ਅਤੇ ਪ੍ਰਭਾਵੀ ਨੈਦਾਨਿਕ ਪ੍ਰਬੰਧਨ ਜਿਹੇ ਵਿਸ਼ਿਆਂ ’ਤੇ ਪ੍ਰਕਾਸ਼ ਪਾਇਆ ਗਿਆ। ਇਸ ਗੱਲ ’ਤੇ ਵੀ ਜ਼ੋਰ ਦਿੱਤਾ ਗਿਆ ਕਿ ਦਿਸ਼ਾ ਤੈਅ ਕਰਨ ਅਤੇ ਸੂਖਮ ਯੋਜਨਾਵਾਂ ਦੇ ਉਚਿਤ ਨਿਰਮਾਣ ਅਤੇ ਲਾਗੂਕਰਨ ਦੇ ਜ਼ਰੀਏ ਨਿਯਮਾਂ ਵਿੱਚ ਸੁਧਾਰ ਕਰਨ ਦੇ ਉਪਾਵਾਂ ਨੂੰ ਅਪਣਾਉਣ ਲਈ ਹਰ ਇੱਕ ਕਨਟੇਨਮੈਂਟ ਜ਼ੋਨ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ। ਬਫਰ ਜ਼ੋਨ ਦੇ ਅੰਦਰ ਦੀਆਂ ਗਤੀਵਿਧੀਆਂ ਨੂੰ ਵੀ ਦੁਹਰਾਇਆ ਗਿਆ ਸੀ।

 

 

ਇਹ ਦੁਹਰਾਇਆ ਗਿਆ ਕਿ ਰਾਜਾਂ ਨੂੰ ਕੁਆਰੰਟੀਨ ਕੇਂਦਰਾਂ, ਆਈਸੀਯੂ/ਵੈਂਟੀਲੇਟਰ/ਆਕਸੀਜਨ ਬੈੱਡ ਆਦਿ ਦੇ ਨਾਲ ਮੌਜੂਦਾ ਉਪਲੱਬਧ ਸਿਹਤ ਢਾਂਚੇ ਦੇ ਆਕਲਨ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ,  ਅਤੇ ਅਗਲੇ ਦੋ ਮਹੀਨਿਆਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਆਰੋਗਯ ਸੇਤੂ ਤੋਂ ਨਿਕਲਣ ਵਾਲੇ ਡੇਟਾ ਦੀ ਵਰਤੋਂ ਬਾਰੇ ਵੀ ਹਿੱਸਾ ਲੈਣ ਵਾਲੇ ਰਾਜਾਂ ਨੂੰ ਦੱਸਿਆ ਗਿਆ ਸੀ।

 

 

ਗ਼ੈਰ-ਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਦੇ ਸਬੰਧ ਵਿੱਚ, ਰਾਜਾਂ ਨੂੰ ਯਾਦ ਦਿਵਾਇਆ ਗਿਆ ਕਿ ਟੀਬੀ,  ਕੁਸ਼ਠ ਰੋਗ, ਸੀਓਪੀਡੀ,  ਗ਼ੈਰ-ਸੰਚਾਰੀ ਰੋਗਾਂ ਜਿਹੇ ਉੱਚ ਰਕਤਚਾਪ, ਸ਼ੂਗਰ, ਚੋਟਾਂ ਲਈ ਇਲਾਜ ਅਤੇ ਦੁਰਘਟਨਾਵਾਂ ਦੇ ਕਾਰਨ ਟਰਾਮਾ ਲਈ ਤਤਕਾਲ ਉਪਾਅ ਕਰਨ ਦੀ ਜ਼ਰੂਰਤ ਹੈ।

 

 

ਇਹ ਸਲਾਹ ਦਿੱਤੀ ਗਈ ਸੀ ਕਿ ਮੋਬਾਈਲ ਮੈਡੀਕਲ ਯੂਨਿਟ (ਐੱਮਐੱਮਯੂ) ਕੁਆਰੰਟੀਨ ਕੇਂਦਰਾਂ ’ਤੇ ਲਗਾਈ ਜਾ ਸਕਦੀ ਹੈ। ਮੌਜੂਦਾ ਭਵਨਾਂ ਵਿੱਚ ਅਸਥਾਈ ਉਪ-ਸਿਹਤ ਕੇਂਦਰ ਸਥਾਪਿਤ ਕੀਤੇ ਜਾ ਸਕਦੇ ਹਨ ਅਤੇ ਆਰਬੀਐੱਸਕੇ ਜਿਹੀਆਂ ਟੀਮਾਂ ਦੀ ਫਰੰਟ ਲਾਈਨ ਦੇ ਹੋਰ ਵਰਕਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨੂੰ ਆਯੁਸ਼ਮਾਨ ਭਾਰਤ ਦੇ ਨਾਲ ਜੋੜਨ ਦੀ ਸਲਾਹ ਦਿੱਤੀ ਗਈ ਸੀ - ਸਿਹਤ ਅਤੇ ਤੰਦਰੁਸਤੀ ਕੇਂਦਰਾਂ ਨੂੰ ਸਥਾਪਿਤ ਕਰਨ ਦੀ ਜ਼ਰੂਰਤ ਹੈ ਤਾਕਿ ਤਤਕਾਲ ਸਿਹਤ ਜਾਂਚ ਦੀ ਵਿਵਸਥਾ ਕੀਤੀ ਜਾ ਸਕੇ।  ਇਨ੍ਹਾਂ ਕੇਂਦਰਾਂ ਤੋਂ ਟੈਲੀ ਮੈਡੀਸਿਨ ਸੇਵਾਵਾਂ ਨੂੰ ਚਾਲੂ ਕੀਤਾ ਜਾ ਸਕਦਾ ਹੈ।  ਸਿਹਤ ਕਰਮੀਆਂ ਦੀ ਵਧੇਰੇ ਤੈਨਾਤੀ ਦੇ ਨਾਲ ਮੌਜੂਦਾ ਉਪ ਸਿਹਤ ਕੇਂਦਰਾਂ ਨੂੰ ਮੌਜੂਦਾ ਭਵਨਾਂ ਵਿੱਚ ਵੀ ਸੰਚਾਲਿਤ ਕੀਤਾ ਜਾ ਸਕਦਾ ਹੈ ।

 

 

ਆਪਣੇ ਗ੍ਰਹਿ ਰਾਜ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਸੰਖਿਆ ਵਿੱਚ ਵਾਧੇ ਨਾਲ ਨਜਿੱਠਣ ਲਈ ਆਸ਼ਾ ਅਤੇ ਏਐੱਨਐੱਮ ਨੂੰ ਵਧੇਰੇ ਪ੍ਰੋਤਸਾਹਨ ਦਿੱਤਾ ਜਾ ਸਕਦਾ ਹੈ। ਰਾਜਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਅੱਗੇ ਵਧਕੇ ਕੰਮ ਕਰਨ ਵਾਲੀਆਂ ਟੀਮਾਂ ਦੇ ਸਬੰਧ ਵਿੱਚ ਪੀਪੀਈ ਦਿਸ਼ਾ-ਨਿਰਦੇਸ਼ਾਂ ਦਾ ਲਾਗੂਕਰਨ ਸੁਨਿਸ਼ਚਿਤ ਕਰਨ। ਰਾਜ ਆਪਣੀ ਤਾਕਤ ਵਧਾਉਣ ਲਈ ਐੱਨਓਜੀ, ਐੱਸਐੱਚਜੀ, ਨਿਜੀ ਹਸਪਤਾਲਾਂ,  ਸਵੈ-ਸੇਵੀ ਸਮੂਹਾਂ ਆਦਿ ਨੂੰ ਆਪਣੇ ਨਾਲ ਲੈਣ। ਰਾਜਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਗਰਭਵਤੀ ਮਹਿਲਾਵਾਂ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਬਜ਼ੁਰਗਾਂ, ਸਹਿ-ਰੁਗਣਤਾਵਾਂ ਵਾਲੇ ਕਮਜ਼ੋਰ ਸਮੂਹਾਂ ’ਤੇ ਵਿਸ਼ੇਸ਼ ਧਿਆਨ ਦੇਣ ਅਤੇ ਜ਼ਿਲ੍ਹਿਆਂ ਵਿੱਚ ਆਂਗਨਵਾੜੀ ਕਾਰਜਬਲ ਨੂੰ ਵੀ ਜੁਟਾਉਣ। ਇਹ ਜ਼ੋਰ ਦੇਕੇ ਕਿਹਾ ਗਿਆ ਸੀ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਰਮਿਆਨ ਪੋਸ਼ਣ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਪੋਸ਼ਣ ਪੁਨਰਵਾਸ ਕੇਂਦਰਾਂ (ਐੱਨਆਰਸੀ) ਵਿੱਚ ਸਿਫਾਰਿਸ਼ ਕਰਨੀ ਚਾਹੀਦੀ ਹੈ।

 

 

ਅੱਜ ਵੀਡੀਓ ਕਾਨਫਰੰਸ ਵਿੱਚ ਆਯੋਜਿਤ ਵਿਸਤ੍ਰਿਤ ਚਰਚਾ ਅਤੇ ਸਲਾਹ-ਮਸ਼ਵਰੇ ਦੇ ਅਨੁਸਾਰ ਰਾਜਾਂ ਨੂੰ ਅਨੁਵਰਤੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre strictly observing the States where Migrant Labourers Returning