ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ 370, 3 ਤਲਾਕ, NRC, NAA ਪਿੱਛੋਂ ਹੁਣ ਕੇਂਦਰ ਬਣਾਏਗਾ ਆਬਾਦੀ ਕੰਟਰੋਲ ਕਾਨੂੰਨ

ਧਾਰਾ 370, 3 ਤਲਾਕ, NRC, NAA ਪਿੱਛੋਂ ਹੁਣ ਕੇਂਦਰ ਬਣਾਏਗਾ ਆਬਾਦੀ ਕੰਟਰੋਲ ਕਾਨੂੰਨ

ਤਿੰਨ ਤਲਾਕ, ਧਾਰਾ 370 ਅਤੇ ਦੇਸ਼ ’ਚ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਮਚੇ  ਹੰਗਾਮੇ ਦੌਰਾਨ ਸਰਕਾਰ ਨੇ ਹੁਣ ਆਬਾਦੀ ਕੰਟਰੋਲ ਕਾਨੂੰਨ ਬਣਾਉਣ ਉੱਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਿਲਸਿਲੇ ’ਚ ਆਬਾਦੀ ਕੰਟਰੋਲ ਕਾਨੂੰਨ ਦਾ ਖਰੜਾ ਤਿਆਰ ਕੀਤਾ ਜਾਵੇਗਾ।

 

 

ਮੰਨਿਆ ਜਾ ਰਿਹਾ ਹੈ ਕਿ ਅੱਜ ਹੋ ਰਹੀ ਇਸ ਮੀਟਿੰਗ ’ਚ ਪਰਿਵਾਰ ਨਿਯੋਜਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਢੰਗ–ਤਰੀਕਿਆਂ ਉੱਤੇ ਵੀ ਵਿਚਾਰ ਹੋ ਸਕਦਾ ਹੈ। ਕਮਿਸ਼ਨ ਨੇ ਕਿਹਾ ਹੈ ਕਿ ਗਰਭ–ਨਿਰੋਧਕ ਦੇ ਵਿਕਲਪ ਨੂੰ ਹੱਲਾਸ਼ੇਰੀ ਦੇਣ ਤੇ ਇਸ ਬਾਰੇ ਸੂਚਨਾਵਾਂ ਔਰਤਾਂ ਤੱਕ ਪਹੁੰਚਾਉਣ ਉੱਤੇ ਵਿਚਾਰ–ਵਟਾਂਦਰਾ ਹੋਵੇਗਾ।

 

 

ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਵੀ ਦੇਸ਼ ਵਿੱਚ ਰੋਸ ਪ੍ਰਦਰਸ਼ਨ ਹੋ ਸਕਦੇ ਹਨ। ਅੱਜ ਦੀ ਮੀਟਿੰਗ ਵਿੱਚ ਆਬਾਦੀ ਕੰਟਰੋਲ ਤੇ ਪਰਿਵਾਰ ਨਿਯੋਜਨ ਨੂੰ ਹੋਰ ਵੀ ਮਜ਼ਬੂਤ ਬਣਾਏ ਜਾਣ ਉੱਤੇ ਚਰਚਾ ਹੋਵੇਗੀ। ਨੀਤੀ ਆਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਮੁਤਾਬਕ ਇਹ ਸਿਰਫ਼ ਇੱਕ ਸੁਝਾਅ ਦੇਣ ਲਈ ਮੀਟਿੰਗ ਸੱਦੀ ਗਈ ਹੈ।

 

 

ਕਮਿਸ਼ਨ ਮੁਤਾਬਕ ਭਾਰਤ ਵਿੱਚ ਜਨਮ–ਦਰ ਤਾਂ ਘਟ ਰਹੀ ਹੈ ਪਰ ਆਬਾਦੀ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ। ਅੱਜ ਹੋ ਰਹੀ ਮੀਟਿੰਗ ’ਚ ਪਾਪੂਲੇਸ਼ਨ ਫ਼ਾਊਂਡੇਸ਼ਨ ਆੱਫ਼ ਇੰਡੀਆ ਵਿਸ਼ੇ ਨਾਲ ਜੁੜੇ ਜਾਣਕਾਰ, ਮਾਹਿਰ ਤੇ ਅਧਿਕਾਰੀ ਹਿੱਸਾ ਲੈਣਗੇ। ਆਬਾਦੀ ਕੰਟਰੋਲ ਦਾ ਖਰੜਾ ਤਿਆਰ ਕਰਨ ਲਈ ਮੀਟਿੰਗ ਵਿੱਚ ਚਰਚਾ ਹੋਵੇਗੀ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre to invoke Population control law after Article 370 triple talaq NRC and CAA