ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਹਟਾਏਗਾ ਕਾਰਬਨ ਟੈਕਸ, ਬਿਜਲੀ ਹੋਵੇਗੀ ਸਸਤੀ

ਕੇਂਦਰ ਹਟਾਏਗਾ ਕਾਰਬਨ ਟੈਕਸ, ਬਿਜਲੀ ਹੋਵੇਗੀ ਸਸਤੀ

ਪ੍ਰਧਾਨ ਮੰਤਰੀ ਦਫ਼ਤਰ ਨੇ ਕੋਲ਼ੇ ’ਤੇ ਲੱਗਣ ਵਾਲਾ ਕਾਰਬਨ ਟੈਕਸ ਹਟਾਉਣ ਦਾ ਪ੍ਰਸਤਾਵ ਰੱਖਿਆ ਹੈ। ਇਸ ਨੂੰ ਅਮਲੀ ਰੂਪ ਮਿਲਣ ਨਾਲ ਬਿਜਲੀ ਉਤਪਾਦ ਤੇ ਟ੍ਰਾਂਸਮਿਸ਼ਨ ਕੰਪਨੀਆਂ ਦੀ ਵਿੱਤੀ ਹਾਲਤ ਕੁਝ ਸੁਧਰੇਗੀ। ਹੁਣ ਤੱਕ 400 ਰੁਪਏ ਪ੍ਰਤੀ ਟਨ ਕਾਰਬਨ ਟੈਕਸ ਦੇਸੀ ਤੇ ਦਰਾਮਦਸ਼ੁਦਾ ਕੋਲ਼ੇ ਉੱਤੇ ਲੱਗਦਾ ਹੈ।

 

 

ਇੰਝ ਸਰਕਾਰ ਹੁਣ ਕੋਲਾ ਖੇਤਰ ਨੂੰ ਰਾਹਤ ਦੇਣ ਦੀ ਤਿਆਰੀ ਕਰ ਰਹੀ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕੋਲ਼ੇ ਉੱਤੇ ਲੱਗਣ ਵਾਲਾ ਕਾਰਬਨ ਟੈਕਸ ਇਸੇ ਲਈ ਹਟਾਇਆ ਜਾ ਰਿਹਾ ਹੈ। ਇੰਝ ਬਿਜਲੀ, ਸੂਰਜੀ ਊਰਜਾ ਤੇ ਪੌਣ ਊਰਜਾ ਦੇ ਮੁਕਾਬਲੇ ਸਸਤੀ ਹੋ ਸਕੇਗੀ ਤੇ ਕੰਪਨੀਆਂ ਨੂੰ ਪ੍ਰਦੂਸ਼ਣ ਕੰਟਰੋਲ ਉਪਕਰਣ ਲਾਉਣ ਲਈ ਵਾਧੂ ਰਕਮ ਮਿਲੇਗੀ।

 

 

ਪ੍ਰਸਤਾਵ ਮੁਤਾਬਕ ਇਸ ਨਾਲ ਬਿਜਲੀ ਟ੍ਰਾਂਸਮਿਸ਼ਨ ਕੰਪਨੀਆਂ ਦੀ ਵਿੱਤੀ ਹਾਲਤ ਸੁਧਰੇਗੀ ਤੇ ਬਿਜਲੀ ਉਤਪਾਦਕਾਂ ਨੂੰ ਪ੍ਰਦੂਸ਼ਣ ਕੰਟਰੋਲ ਵਾਲੇ ਉਪਕਰਣ ਲਾਉਣ ਵਿੱਚ ਮਦਦ ਮਿਲੇਗੀ। ਉਂਝ ਭਾਵੇਂ ਇਸ ਬਾਰੇ ਹਾਲੇ ਪ੍ਰਧਾਨ ਮੰਤਰੀ ਦਫ਼ਤਰ ਤੇ ਬਿਜਲੀ ਮੰਤਰਾਲੇ ਦਾ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

 

 

ਇੱਥੇ ਵਰਨਣਯੋਗ ਹੈ ਕਿ ਭਾਰਤ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ ਤੇ 2022 ਤੱਕ ਇਸ ਨੇ ਕਾਰਬਨ–ਨਿਕਾਸੀ ਦੇ ਮਾਪਦੰਡਾਂ ਵਿੱਚ ਕਟੋਤੀ ਕਰਨ ਦਾ ਟੀਚਾ ਰੱਖਿਆ ਹੈ। ਕੋਲੇ ਨਾਲ ਬਿਜਲੀ ਉਤਪਾਦਨ ਕਰਨ ਵਾਲੇ ਪਲਾਂਟਾਂ ਨੇ ਸਲਫ਼ਰ ਆਕਸਾਈਡ ਦੀ ਨਿਕਾਸੀ ਵਿੱਚ ਕਟੌਤੀ ਕਰਨੀ ਹੈ; ਜਿਸ ਕਾਰਨ ਲੋਕਾਂ ਨੂੰ ਫੇਫੜਿਆਂ ਦੇ ਸਾਰੇ ਰੋਗ ਹੁੰਦੇ ਹਨ।

 

 

ਇਹ ਪ੍ਰਸਤਾਵ ਭਾਰਤ ਦੇ ਕੋਲ਼ਾ ਉਦਯੋਗ ਲਈ ਇੱਕ ਵੱਡੀ ਜਿੱਤ ਹੈ; ਜੋ ਕਾਫ਼ੀ ਸਮੇਂ ਤੋਂ ਇਸ ਦੀ ਮੰਗ ਕਰ ਰਹੀ ਸੀ। ਕੋਲਾ ਕੰਪਨੀਆਂ ਉੱਤੇ ਭਾਰੀ ਕਰਜ਼ਾ ਹੈ ਤੇ ਬਿਜਲੀ ਕੰਪਨੀਆਂ ਉੱਤੇ ਉਨ੍ਹਾਂ ਦਾ ਕਾਫ਼ੀ ਬਕਾਇਆ ਹੈ। ਇਸ ਕਾਰਨ ਉਨ੍ਹਾਂ ਉੱਤੇ ਦਬਾਅ ਹੈ ਅਤੇ ਉਹ ਲੰਮੇ ਸਮੇਂ ਤੋਂ ਕਾਰਬਨ ਟੈਕਸ ਵਿੱਚ ਕਟੌਤੀ ਦੀ ਮੰਗ ਕਰ ਰਹੀਆਂ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre to remove Carbon Tax Electricity to be cheaper