ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੇਂਦਰ ਨੇ ਸਨਅਤਕਾਰਾਂ ਦੇ ਕਰਜ਼ੇ ਮਾਫ਼ ਕੀਤੇ, ਕਿਸਾਨਾਂ ਦੇ ਨਹੀਂ: ਰਾਹੁਲ ਗਾਂਧੀ

​​​​​​​ਕੇਂਦਰ ਨੇ ਸਨਅਤਕਾਰਾਂ ਦੇ ਕਰਜ਼ੇ ਮਾਫ਼ ਕੀਤੇ, ਕਿਸਾਨਾਂ ਦੇ ਨਹੀਂ: ਰਾਹੁਲ ਗਾਂਧੀ

ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਓੜੀਸ਼ਾ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਰਾਜ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸਿੰਜਾਈ, ਕੋਲਡ ਸਟੋਰੇਜ ਆਦਿ ਦੇ ਵਾਅਦੇ ਕੀਤੇ ਸਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ 15 ਸਨਅਤਕਾਰਾਂ ਦੇ ਕਰਜ਼ੇ ਮਾਫ਼ ਕੀਤੇ ਜਾਂਦੇ ਹਨ ਪਰ ਕਿਸਾਨਾਂ ਦੀ ਕਰਜ਼ਾ–ਮਾਫ਼ੀ ਨਹੀਂ ਹੁੰਦੀ।

 

 

ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਛੱਤੀਸਗੜ੍ਹ ਵਿੱਚ ਜਿੱਤ ਤੋਂ ਬਾਅਦ 10 ਦਿਨਾਂ ਦੇ ਅੰਦਰ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿੱਤਾ। ਇਸ ਦੇ ਇੱਕ ਦੋ ਦਿਨਾਂ ਬਾਅਦ ਹਰੇਕ ਕਿਸਾਨ ਨੂੰ ਢਾਈ–ਢਾਈ ਹਜ਼ਾਰ ਰੁਪਏ ਵੀ ਦਿੱਤੇ।

 

 

ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਪ੍ਰੈਲ–ਮਈ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣੇ ਮੈਨੀਫ਼ੈਸਟੋ ਵਿੱਚ ਸਿਹਤ ਸੇਵਾ ਕਾਨੂੰਨ ਦਾ ਵਾਅਦਾ ਸ਼ਾਮਲ ਕਰਨ ਬਾਰੇ ਵਿਚਾਰ ਕਰ ਰਹੀ ਹੈ। ਰਾਹੁਲ ਗਾਂਧੀ ਨੇ ਇੱਕ ਗ਼ੈਰ–ਸਰਕਾਰੀ ਜੱਥੇਬੰਦੀ ਦੇ ਇੱਕ ਪ੍ਰੋਗਰਾਮ ਵਿੱਚ ਮੈਡੀਕਲ ਪੇਸ਼ੇਵਰਾਂ ਨੂੰ ਕਿਹਾ ਕਿ ਇਹ ਯਕੀਨੀ ਬਣਾਉਣਾ ਕਾਂਗਰਸ ਦੀ ਪ੍ਰਤੀਬੱਧਤਾ ਦਾ ਹਿੱਸਾ ਹੈ ਕਿ ਮਿਆਰੀ ਸਿਹਤ ਸਹੂਲਤਾਂ ਤੱਕ ਹਰੇਕ ਦੀ ਪਹੁੰਚ ਹੋਵੇ।

 

 

ਕਾਂਗਰਸ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਿਹਤ–ਸੇਵਾ ਖੇਤਰ ਵਿੱਚ ਖ਼ਰਚ ਨੂੰ ਦੇਸ਼ ਦੇ ਕੁੱਲ ਘਰੇਲੂ ਉਤਪਾਦ (GDP) ਦੇ ਤਿੰਨ ਫ਼ੀ ਸਦੀ ਨਾਲ ਵਧਾਉਣਾ ਚਾਹੁੰਦੀ ਹੈ ਤੇ ਪਾਰਟੀ ਸਿਖਲਾਈ–ਪ੍ਰਾਪਤ ਮੈਡੀਕਲ ਪੇਸ਼ੇਵਰਾਂ ਦੀ ਗਿਣਤੀ ਵੀ ਵਧਾਉਣਾ ਚਾਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre waived off the loans of Industrialists but not of Farmers Rahul Gandhi