ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ 'ਚ ਵਧਦੀ ਜਾ ਰਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਤੋਂ ਕੇਂਦਰ ਚਿੰਤਤ

ਦਿੱਲੀ 'ਚ ਵਧਦੀ ਜਾ ਰਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਤੋਂ ਕੇਂਦਰ ਚਿੰਤਤ

"ਜਿਵੇਂ ਕਿ ਦਿੱਲੀ ਵਿੱਚ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਇਸ ਲਈ ਟੈਸਟਿੰਗ ਵਿੱਚ ਤੇਜ਼ੀ ਲਿਆਉਣ ਅਤੇ ਸਖਤ ਨਿਗਰਾਨੀ ਰੱਖਣ, ਸੰਪਰਕਾਂ ਦਾ ਪਤਾ ਲਗਾਉਣ ਅਤੇ ਸਖਤ ਰੋਕੂ ਅਤੇ ਪੈਰਾਮੀਟਰ ਕੰਟਰੋਲ ਸਰਗਰਮੀਆਂ ਅਪਣਾਉਣ ਦੀ ਲੋੜ ਹੈ।" ਇਹ ਟਿੱਪਣੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਇਕ ਵੀਡੀਓ ਕਾਨਫਰੰਸ ਮੀਟਿੰਗ ਵਿੱਚ ਕੀਤੀ  ਜੋ ਕਿ ਕੋਵਿਡ-19 ਦੀ ਰੋਕਥਾਮ ਅਤੇ ਉਸ ਤੋਂ ਬਚਾਅ ਅਤੇ ਜਾਇਜ਼ੇ ਲਈ ਆਯੋਜਿਤ ਕੀਤੀ ਗਈ ਸੀ। ਮੀਟਿੰਗ ਵਿੱਚ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਅਸ਼ਵਨੀ ਕੁਮਾਰ ਚੌਬੇ, ਦਿੱਲੀ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਅਨਿਲ ਬੈਜਲ ਅਤੇ ਦਿੱਲੀ ਦੇ ਸਿਹਤ ਮੰਤਰੀ ਸ਼੍ਰੀ ਸਤੇਂਦਰ ਜੈਨ ਵੀ ਮੌਜੂਦ ਸਨ।

 

 

ਕਿਉਂਕਿ  ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਦੇ ਸਾਰੇ ਜ਼ਿਲ੍ਹੇ ਕੋਵਿਡ-19 ਤੋਂ ਪ੍ਰਭਾਵਿਤ ਹੋਏ ਪਏ ਹਨ, ਡਾ. ਹਰਸ਼ ਵਰਧਨ ਨੇ ਕਿਹਾ ਕਿ "ਕੇਸਾਂ ਵਿੱਚ ਵਾਧਾ ਹੋਣ, ਉੱਚ ਪਾਜ਼ਿਟਿਵਿਟੀ ਦਰ ਅਤੇ ਕੁਝ ਜ਼ਿਲ੍ਹਿਆਂ ਵਿੱਚ ਟੈਸਟਿੰਗ ਦਾ ਨੀਵਾਂ ਪੱਧਰ ਚਿੰਤਾ ਦਾ ਕਾਰਣ ਬਣਿਆ ਹੋਇਆ ਹੈ।" ਜਦਕਿ ਔਸਤਨ ਟੈਸਟਿੰਗ ਪ੍ਰਤੀ ਮਿਲੀਅਨ ਆਬਾਦੀ ਪਿੱਛੇ 2018 ਸੀ, ਕੁਝ ਜ਼ਿਲ੍ਹਿਆਂ,  ਜਿਵੇਂ ਕਿ ਉੱਤਰ ਪੂਰਬੀ (517 ਟੈਸਟ ਪ੍ਰਤੀ ਮਿਲੀਅਨ ਆਬਾਦੀ) ਅਤੇ ਦੱਖਣ ਪੂਰਬੀ ਦਿੱਲੀ (506 ਟੈਸਟ ਪ੍ਰਤੀ ਮਿਲੀਅਨ ਆਬਾਦੀ) ਔਸਤ ਤੋਂ ਕਾਫੀ ਹੇਠਾਂ ਸੀ। ਉਨ੍ਹਾਂ ਕਿਹਾ, ਜਦਕਿ ਪੂਰੇ ਯੂਟੀ ਦੀ ਪਿਛਲੇ ਹਫਤੇ ਦੀ ਪਾਜ਼ਿਟਿਵਿਟੀ ਦਰ 25.7% ਸੀ, ਪਰ ਕਈ ਜ਼ਿਲ੍ਹਿਆਂ ਵਿੱਚ ਇਹ ਅੰਕੜਾ 38% ਤੋਂ ਉੱਪਰ ਸੀ। ਸਿਹਤ ਸੰਭਾਲ਼ ਵਰਕਰਾਂ ਵਿੱਚ ਇਨਫੈਕਸ਼ਨ ਦੀ ਉੱਚ ਦਰ ਇੱਕ ਗੰਭੀਰ ਮਸਲਾ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸਿਹਤ ਸੰਭਾਲ਼ ਸੈਟਿੰਗ ਸਿਸਟਮ ਕਾਫੀ ਖਰਾਬ ਹੈ ਅਤੇ ਪਹਿਲ ਦੇ ਅਧਾਰ ‘ਤੇ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।

 

 

ਉਨ੍ਹਾਂ  ਸਿਹਤ ਸੰਭਾਲ਼ ਢਾਂਚੇ ਵਿੱਚ ਟੈਸਟਿੰਗ ਨੂੰ ਤੇਜ਼ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਤਾਕਿ ਕੋਵਿਡ-19 ਕੇਸਾਂ ਦਾ ਵਧੀਆ ਕਲੀਨਿਕਲ ਪ੍ਰਬੰਧਨ ਹੋ  ਸਕੇ ਅਤੇ ਮੌਤਾਂ ਦੀ ਦਰ ਵਿੱਚ ਕਮੀ ਆਵੇ। ਉਨ੍ਹਾਂ ਸੰਕੇਤ ਦਿੱਤਾ ਕਿ ਬੈੱਡਾਂ ਦੇ ਮੁਹੱਈਆ ਹੋਣ ਦੀ ਦਰ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਜਾਣਾ ਚਾਹੀਦਾ ਹੈ ਅਤੇ ਨਾਲ ਹੀ ਮਾਮਲਿਆਂ ਨੂੰ ਦਾਖ਼ਲ ਕਰਨ ਵਿੱਚ ਦੇਰੀ ਤੋਂ ਬਚਣ ਦੀ ਲੋੜ ਹੈ। ਉਨ੍ਹਾਂ ਕਿਹਾ, "ਕਿਉਂਕਿ ਅਹਿਮ ਅਨੁਪਾਤ ਵਿੱਚ ਲੋਕ ਘਰਾਂ ਵਿੱਚ ਆਈਸੋਲੇਸ਼ਨ ਵਿੱਚ ਹਨ, ਇਸ ਲਈ ਟੈਸਟਿੰਗ ਅਤੇ ਮਰੀਜ਼ਾਂ ਦੀ ਸਮਰਪਿਤ ਕੋਵਿਡ ਸੁਵਿਧਾ ਵਿੱਚ ਸ਼ਿਫਟਿੰਗ ਦੇ ਮਾਮਲਿਆਂ ਵਿੱਚ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ।" ਬਜ਼ੁਰਗ ਅਤੇ ਨਾਜ਼ੁਕ ਲੋਕ,  ਜੋ ਕਿ ਹੋਰ ਕਈ ਬਿਮਾਰੀਆਂ ਦੇ ਵੀ ਸ਼ਿਕਾਰ ਹਨ, ਦੀ ਪਛਾਣ ਕਰਕੇ ਉਨ੍ਹਾਂ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਹੋਰ ਕਿਹਾ ਕਿ ਨਾਜ਼ੁਕ ਵਰਗ ਦੇ ਲੋਕਾਂ ਦਾ ਵੱਡੇ ਕਲਸਟਰਾਂ ਵਿੱਚ ਸੰਸਥਾਗਤ ਕੁਆਰੰਟੀਨ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ।  ਜਿੱਥੇ ਹੋਮ ਆਈਸੋਲੇਸ਼ਨ ਵਧੇਰੇ ਪ੍ਰਭਾਵੀ ਸਿੱਧ ਨਹੀਂ ਹੋ ਰਹੀ, ਓਧਰ ਵੀ ਧਿਆਨ ਦੀ ਲੋੜ ਹੈ।

 

 

ਇਹ ਵੀ ਕਿਹਾ ਗਿਆ ਕਿ ਕੇਂਦਰ ਸਰਕਾਰ ਦੁਆਰਾ ਸਮੇਂ-ਸਮੇਂ ਉੱਤੇ ਜੋ ਹਿਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਅਨੁਸਾਰ  ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਕਿ ਮੌਤ ਦੀ ਦਰ ਵਿੱਚ ਕਮੀ ਆਵੇ ਅਤੇ ਸਥਿਤੀ ਵਿੱਚ ਸੁਧਾਰ ਹੋ ਸਕੇ। ਇਹ ਵੀ ਸਲਾਹ ਦਿੱਤੀ ਗਈ ਕਿ ਕੇਸਾਂ ਦੀ ਜਲਦੀ ਪਛਾਣ ਆਈਐੱਲਆਈ/ ਸਾਰੀ ਕੇਸਾਂ ਵਿੱਚ ਹੋਣੀ ਚਾਹੀਦੀ ਹੈ। ਸਿਹਤ ਸੰਭਾਲ਼ ਸੈਟਿੰਗ ਵਿੱਚ ਬੁਖਾਰ ਦੇ ਕਲੀਨਿਕ ਅਤੇ ਫਲੂ ਕਾਰਨਰ ਦਿੱਲੀ ਦੇ ਸਾਰੇ ਇਲਾਕਿਆਂ ਵਿੱਚ ਸਥਾਪਤ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸੰਪਰਕਾਂ  ਦੀ ਟ੍ਰੇਸਿੰਗ ਅਤੇ ਚੌਕਸੀ ਵੱਲ ਵਧੇਰੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਆਰੋਗਯ ਸੇਤੂ ਐਪ ਡਾਟਾ ਦੀ ਵਰਤੋਂ ਸੰਪਰਕ ਟ੍ਰੇਸਿੰਗ ਲਈ ਵਧਾਈ ਜਾਣੀ ਚਾਹੀਦੀ ਹੈ। ਰਿਸਕ ਸੰਚਾਰ ਅਤੇ ਆਈਈਸੀ ਸਰਗਰਮੀਆਂ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ ਤਾਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਲਗਾਏ ਜਾਂਦੇ ਦੋਸ਼ਾਂ ਤੋਂ ਬਚਿਆ ਜਾ ਸਕੇ। ਨਾਨ-ਕੋਵਿਡ ਜ਼ਰੂਰੀ ਸਿਹਤ ਸੰਭਾਲ਼ ਸੇਵਾਵਾਂ ਨੂੰ ਮੁੜ ਚਾਲੂ ਕੀਤਾ ਜਾਣਾ ਚਾਹੀਦਾ ਹੈ।

 

 

ਉਨ੍ਹਾਂ ਕਿਹਾ ਕਿ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਟੈਸਟਿੰਗ ਸੁਵਿਧਾਵਾਂ ਵਿੱਚ ਤੇਜ਼ੀ ਲਿਆਉਣ ਲਈ ਦਿੱਲੀ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਡੀਐੱਮਜ਼, ਕਮਿਸ਼ਨਰਾਂ ਅਤੇ ਦਿੱਲੀ ਦੇ ਮੇਅਰ ਨਾਲ ਵਿਸਤ੍ਰਿਤ ਵਿਚਾਰ ਵਟਾਂਦਰੇ ਤੋਂ ਬਾਅਦ ਉਨ੍ਹਾਂ ਕਿਹਾ ਕਿ ਕੁਝ ਮੁੱਦੇ,  ਜਿਵੇਂ ਕਿ ਕੁਝ ਕੰਟੇਨਮੈਂਟ ਜ਼ੋਨਾਂ ਵਿੱਚ ਆਬਾਦੀ ਦੀ ਘਣਤਾ ਪ੍ਰਸ਼ਾਸਨ ਲਈ ਇਕ ਗੰਭੀਰ ਚੁਣੌਤੀ ਬਣੀ ਹੋਈ ਹੈ।  ਇਹ ਅਹਿਮ ਹੈ ਕਿ ਸੰਸਾਧਨਾਂ ਅਤੇ ਅਨੁਭਵਾਂ ਦੇ ਮਾਮਲੇ ਵਿੱਚ ਪੂਲ ਕੀਤਾ ਜਾਵੇ ਤਾਕਿ ਇੱਕ ਸਾਂਝੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ, "ਇਹ ਇਕ ਸਾਂਝੀ ਜੰਗ ਹੈ ਅਤੇ ਅਸੀਂ ਇਥੇ ਦਿੱਲੀ ਦੀ ਮਦਦ ਲਈ ਮੌਜੂਦ ਹਾਂ।"

 

 

ਜ਼ਿਲ੍ਹਾ ਮੈਜਿਸਟ੍ਰੇਟਾਂ ਅਤੇ ਮਿਊਂਸਪਲ ਕਾਰਪੋਰੇਸ਼ਨਾਂ ਦੇ ਅਧਿਕਾਰੀਆਂ ਨੇ ਆਪਣੇ ਖੇਤਰਾਂ ਵਿੱਚ ਕੋਵਿਡ-19 ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕੰਟੇਨਮੈਂਟ ਜ਼ੋਨਾਂ ਵਿੱਚ ਪੈਰੀਮੀਟਰ ਕੰਟਰੋਲ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਉੱਤੇ ਚਰਚਾ ਕੀਤੀ ਅਤੇ ਨਾਲ ਹੀ ਮਰੀਜ਼ਾਂ ਦੀ ਸਮੇਂ ਸਿਰ ਪਛਾਣ ਅਤੇ ਕੇਸਾਂ ਦੇ ਵਰਗੀਕਰਨ ਬਾਰੇ ਵੀ ਚਰਚਾ ਕੀਤੀ। ਉਨ੍ਹਾਂ  ਕਿਹਾ ਕਿ ਲਗਦਾ ਹੈ ਕਿ ਲੋਕ ਸਮਾਜਿਕ ਦੂਰੀ ਬਣਾਈ ਰੱਖਣ ਦੇ ਕਦਮ ਅਤੇ ਕੁਝ ਹੋਰ ਕਦਮਾਂ ਦੇ ਮਾਮਲੇ ਵਿੱਚ ਢਿੱਲੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਕ ਪ੍ਰਮੁੱਖ ਕਾਰਕ ਹੈ ਜਿਸ ਨਾਲ ਕਿ ਕੇਸਾਂ ਵਿੱਚ ਫਿਰ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

 

 

ਫਰੰਟ ਲਾਈਨ ਵਰਕਰਾਂ, ਪ੍ਰਸ਼ਾਸਨ ਅਤੇ ਹੋਰ ਕੋਵਿਡ-ਵਾਰੀਅਰਸ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਡਾ. ਹਰਸ਼ ਵਰਧਨ ਨੇ ਸਲਾਹ ਦਿੱਤੀ ਕਿ ਹੁਣ ਪਹਿਲਾਂ ਤੋਂ ਵੱਧ ਕੇਸ ਆ ਰਹੇ ਹਨ ਇਸ ਲਈ ਸਾਡੇ ਆਲੇ-ਦੁਆਲੇ ਵਿੱਚ ਸਮਾਜਿਕ ਦੂਰੀ, ਹੱਥਾਂ ਦੀ ਸਫਾਈ ਅਤੇ ਸਾਹ ਵਲ ਵਧੇਰੇ ਧਿਆਨ ਦੇਣ ਦੀ ਲੋੜ ਹੈ। ਇਸ ਤੋਂ ਇਲਾਵਾ ਡਾਕਟਰਾਂ ਅਤੇ ਹੋਰ ਫਰੰਟ ਲਾਈਨ ਸਿਹਤ ਵਰਕਰਾਂ ਦਾ ਸਨਮਾਨ ਵੀ ਬਹੁਤ ਜ਼ਰੂਰੀ ਹੈ, ਅਫਵਾਹਾਂ ਨੂੰ ਸੁਣਨ ਤੋਂ ਪਰਹੇਜ਼ ਕਰਨਾ, ਦੂਜਿਆਂ ਦੀ ਮਦਦ ਲਈ ਸਹੀ ਜਾਣਕਾਰੀ ਪ੍ਰਦਾਨ ਕਰਨਾ, ਲੋੜਵੰਦਾਂ ਪ੍ਰਤੀ ਦਿਆਲਤਾ ਅਤੇ ਹਮਦਰਦੀ ਰੱਖਣਾ, ਬਜ਼ੁਰਗਾਂ ਅਤੇ ਨਾਜ਼ੁਕ ਆਬਾਦੀ ਪ੍ਰਤੀ ਮਦਦਗਾਰ ਸਿੱਧ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ, "ਮੈਨੂੰ ਪੂਰਾ ਭਰੋਸਾ ਹੈ ਕਿ ਸਾਡੇ ਸਾਂਝੇ ਯਤਨਾਂ ਨਾਲ ਅਸੀਂ ਕੋਵਿਡ-19 ਵਿਰੁੱਧ ਇਸ ਜੰਗ ਵਿੱਚ ਜੇਤੂ ਹੋ ਕੇ ਉੱਭਰਾਂਗੇ।"

 

 

ਕੇਂਦਰੀ ਸਿਹਤ ਸਕੱਤਰ ਸੁਸ਼੍ਰੀ ਪ੍ਰੀਤੀ ਸੂਦਨ, ਓਐੱਸਡੀ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ) ਸ਼੍ਰੀ ਰਾਜੇਸ਼ ਭੂਸ਼ਣ, ਐਡੀਸ਼ਨਲ ਸਕੱਤਰ (ਸਿਹਤ) ਸੁਸ਼੍ਰੀ ਆਰਤੀ ਅਹੂਜਾ, ਐਡੀਸ਼ਨਲ ਸਕੱਤਤਰ (ਸਿਹਤ) ਡਾ. ਐੱਸਕੇ ਸਿੰਘ, ਡਾਇਰੈਕਟਰ ਐੱਨਸੀਡੀਸੀ, ਦਿੱਲੀ ਦੇ ਸਾਰੇ ਜ਼ਿਲ੍ਹਿਆਂ ਦੇ ਡੀਐੱਮਜ਼, ਤਿੰਨ ਮਿਊਂਸਪਲ ਕਾਰਪੋਰੇਸ਼ਨਾਂ ਦੇ ਕਮਿਸ਼ਨਰਾਂ ਅਤੇ ਐੱਨਡੀਐੱਮਸੀ ਦੇ ਨੁਮਾਇੰਦਿਆਂ ਅਤੇ ਦਿੱਲੀ ਸਰਕਾਰ ਦੇ ਹੋਰ ਅਧਿਕਾਰੀਆਂ ਨੇ ਵੀ ਇਸ ਜਾਇਜ਼ਾ ਮੀਟਿੰਗ ਵਿੱਚ ਹਿੱਸਾ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre worried over Increasing Counting of Corona Patients in Delhi