ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਦੀ ਦਾ ਸਭ ਤੋਂ ਲੰਮਾ ਚੰਨ ਗ੍ਰਹਿਣ ਲੱਗੇਗਾ 27 ਜੁਲਾਈ ਨੂੰ

ਸਦੀ ਦਾ ਸਭ ਤੋਂ ਲੰਮਾ ਚੰਨ ਗ੍ਰਹਿਣ ਲੱਗੇਗਾ 27 ਜੁਲਾਈ ਨੂੰ

ਸਮੁੱਚਾ ਵਿਸ਼ਵ ਸ਼ੁੱਕਰਵਾਰ ਨੂੰ ਇਸ ਸਦੀ ਦਾ ਸਭ ਤੋਂ ਲੰਮਾ ਚੰਨ ਗ੍ਰਹਿਣ ਵੇਖੇਗਾ। ਇਹ ਚੰਨ ਗ੍ਰਹਿਣ ਇੱਕ ਘੰਟਾ 45 ਮਿੰਟ ਚੱਲੇਗਾ। ਸੀਐੱਨਐੱਨ ਅਨੁਸਾਰ ਚੰਨ ਉਸ ਦਿਨ ਸੂਰਜ ਤੇ ਧਰਤੀ ਦੀ ਬਿਲਕੁਲ ਸੀਧ ਵਿੱਚ ਧਰਤੀ ਤੇ ਸੂਰਜ ਦੇ ਐਨ ਵਿਚਕਾਰ ਹੋਵੇਗਾ। ਭਾਰਤ `ਚ ਇਹ 27 ਜੁਲਾਈ ਨੂੰ ਰਾਤੀਂ 11:54 ਵਜੇ ਤੋਂ ਬਾਅਦ ਵਿਖਾਈ ਦੇਵੇਗਾ।


ਇਸ ਦੌਰਾਨ ਚੰਨ ਦਾ ਰੰਗ ਗੂੜ੍ਹਾ ਲਾਲ ਤੇ ਨੀਲਾ ਵਿਖਾਈ ਦੇਵੇਗਾ। ਅਜਿਹਾ ਮੁਕੰਮਲ ਗ੍ਰਹਿਣ ਵੇਲੇ ਵਿਖਾਈ ਦਿੰਦਾ ਹੈ। ਇਹ ਸੂਰਜ ਦੀ ਰੌਸ਼ਨੀ ਕਾਰਨ ਲਾਲ ਵਿਖਾਈ ਦਿੰਦਾ ਹੈ।


ਜੁਲਾਈ ਦੇ ਇਸ ਮਹੀਨੇ ਤਿੰਨ ਵੱਡੀਆਂ ਖਗੋਲੀ ਘਟਨਾਵਾਂ ਵਾਪਰ ਰਹੀਆਂ ਹਨ - ਪਹਿਲਾਂ 13 ਜੁਲਾਈ ਨੂੰ ਅੰਸ਼ਕ ਸੂਰਜ ਗ੍ਰਹਿਣ ਲੱਗਿਆ ਸੀ; 27 ਜੁਲਾਈ ਦੀ ਰਾਤ ਨੂੰ ਚੰਨ ਗ੍ਰਹਿਣ ਲੱਗਣ ਵਾਲਾ ਹੈ ਅਤੇ ਆਉਂਦੀ 31 ਜੁਲਾਈ ਨੂੰ ਮੰਗਲ ਗ੍ਰਹਿ ਧਰਤੀ ਦੇ ਬਹੁਤ ਨੇੜੇ ਹੋ ਜਾਵੇਗਾ; ਜੋ 15 ਵਰ੍ਹਿਆਂ `ਚ ਇੱਕ ਵਾਰ ਵਾਪਰਦਾ ਹੈ।


ਐਮੇਚਿਓਰ ਐਸਟ੍ਰੌਨੋਮਰਜ਼ ਐਸੋਸੀਏਸ਼ਨ ਦਿੱਲੀ ਦੇ ਅਜੇ ਤਲਵਾਰ ਨੇ ਦੱਸਿਆ ਕਿ ਇਸ ਚੰਨ ਗ੍ਰਹਿਣ ਦਾ ਕੇਂਦਰ ਭਾਰਤ ਹੈ ਅਤੇ ਇਸ ਨੂੰ ਸਮੁੱਚੇ ਭਾਰਤ ਵਿੱਚ ਵੇਖਿਆ ਜਾ ਸਕੇਗਾ।


ਹੋ ਸਕਦਾ ਹੈ ਕਿ ਕੁਝ ਥਾਵਾਂ `ਤੇ ਬੱਦਲ਼ਵਾਈ ਕਾਰਨ ਇਹ ਚੰਨ ਗ੍ਰਹਿਣ ਵਿਖਾਈ ਨਾ ਦੇਵੇ ਪਰ ਕਿਉਂਕਿ ਇਸ ਗ੍ਰਹਿਣ ਦਾ ਸਮਾਂ ਕੁਝ ਲੰਮਾ ਹੈ, ਇਸ ਲਈ ਇਸ ਦੀ ਇੱਕ-ਅੱਧੀ ਝਲਕ ਤਾਂ ਹਰੇਕ ਨੂੰ ਵਿਖਾਈ ਦੇ ਹੀ ਜਾਵੇਗੀ। ਦਰਅਸਲ, ਚੰਨ ਹਰ ਵਾਰ ਸੂਰਜ ਤੇ ਧਰਤੀ ਦੀ ਬਿਲਕੁਲ ਸੀਧ ਵਿੱਚ ਨਹੀਂ ਆਉਂਦਾ, ਜਿਸ ਕਾਰਨ ਪੂਰਾ ਗ੍ਰਹਿਣ ਘੱਟ ਹੀ ਲੱਗਦਾ ਹੈ। ਜੇ ਕੋਈ ਚੰਨ ਤੋਂ ਜਾ ਕੇ ਇਹ ਨਜ਼ਾਰਾ ਵੇਖਣਾ ਚਾਹੇਗਾ, ਤਾਂ ਉਸ ਨੂੰ ਸੂਰਜ ਗ੍ਰਹਿਣ ਵਿਖਾਈ ਦੇਵੇਗਾ ਕਿਉਂਕਿ ਧਰਤੀ ਉਸ ਦਾ ਰਾਹ ਰੋਕੇਗੀ।


ਇਹ ਚੰਨ ਗ੍ਰਹਿਣ ਯੂਰੋਪ, ਅਫ਼ਰੀਕਾ, ਏਸ਼ੀਆ, ਆਸਟ੍ਰੇਲੀਆ ਤੇ ਦੱਖਣੀ ਅਮਰੀਕਾ ਵਿੱਚ ਵਿਖਾਈ ਦੇਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:century s longest Lunar eclipse on 27 July