ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਫੇਲ ਵਿਵਾਦ: ਦਸਾਲਟ ਦੇ ਸੀ.ਈ.ਓ. ਦਾ ਬਿਆਨ, ਅੰਬਾਨੀ ਨੂੰ ਅਸੀਂ ਖੁਦ ਚੁਣਿਆ

1 / 5ਡਸਾਲਟ ਦੇ ਸੀ. ਈ. ਓ.

2 / 5ਡਸਾਲਟ ਦੇ ਸੀ. ਈ. ਓ.

3 / 5Rafale_Fighter_Plance

4 / 5Rafale_Fighter_Plance

5 / 5Rafale_Fighter_Plance

PreviousNext

ਰਾਫੇਲ ਜਹਾਜ਼ ਬਣਾਉਣ ਵਾਲੀ ਫਰਾਂਸ ਦੀ ਕੰਪਨੀ ਦਸਾਲਟ ਦੇ ਸੀ.ਈ.ਓ. ਏਰਿਕ ਟ੍ਰੈਪਿਅਰ ਨੇ ਰਾਫੇਲ ਸੌਦੇ 'ਤੇ ਕਿਹਾ ਕਿ ਮੁਕੇਸ਼ ਅੰਬਾਨੀ ਨੂੰ ਉਨ੍ਹਾਂ ਦੀ ਕੰਪਨੀ ਨੇ ਖੁਦ ਚੁਣਿਆ ਹੈ। ਏਰਿਕ ਟ੍ਰੈਪਿਅਰ ਨੇ ਖ਼ਬਰ ਏਜੰਸੀ ਏ.ਐਨ.ਆਈ. ਨੂੰ ਇੰਟਰਵਿਊ ਦੌਰਾਨ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਰਿਲਾਇੰਸ ਤੋਂ ਇਲਾਵਾ 30 ਹੋਰ ਵੀ ਸਾਂਝੇਦਾਰ ਹਨ। ਐੱਚ. ਏ. ਐੱਲ. ਆਫਸੈੱਟ ਪਾਰਟਨਰ ਨਹੀਂ ਬਣਨਾ ਚਾਹੁੰਦੀ ਸੀ।


 

 

ਉਨ੍ਹਾਂ ਨੇ ਕਿਹਾ ਹੈ ਕਿ ਸੱਚ ਉਹ ਹੈ, ਜੋ ਮੈਂ ਪਹਿਲਾਂ ਕਿਹਾ ਹੈ, ਮੇਰੀ ਝੂਠ ਬੋਲਣ ਦੀ ਆਦਤ ਨਹੀਂ ਹੈ। ਸੀ.ਈ.ਓ. ਦੇ ਤੌਰ 'ਤੇ ਉਨ੍ਹਾਂ ਦੀ ਸਥਿਤੀ 'ਚ ਰਹਿ ਕੇ ਝੂਠ ਨਹੀਂ ਬੋਲਿਆ ਜਾ ਸਕਦਾ। ਕੰਪਨੀ ਦੇ ਸੀ.ਈ.ਓ ਨੇ ਕਿਹਾ ਕਿ ਭਾਰਤੀ ਏਅਰਫੋਰਸ ਇਸ ਸੌਦੇ ਦਾ ਸਮਰਥਨ ਕਰ ਰਹੀ ਹੈ, ਕਿਉਂਕਿ ਉਸ ਨੂੰ ਲੜਾਕੂ ਜਹਾਜਾਂ ਦੀ ਲੋੜ ਹੈ।


 

 

ਇਸ ਤੋਂ ਪਹਿਲਾ ਡਸਾਲਟ ਦੇ ਸੀ. ਈ. ਓ. ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਇਸ ਸੌਦੇ 'ਚ ਕੋਈ ਭ੍ਰਿਸ਼ਟਾਚਾਰ ਨਹੀਂ ਹੋਇਆ ਹੈ ਅਤੇ ਉਹ ਇਸ ਗੱਲ ਨੂੰ ਸਾਬਿਤ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਸੀ ਕਿ ਰਿਲਾਇੰਸ ਗਰੁੱਪ ਦੇ ਨਾਲ ਸਾਲ 2012 'ਚ ਉਨ੍ਹਾਂ ਦੀ ਕੰਪਨੀ ਦਾ ਰਿਸ਼ਤਾ ਹੈ ਅਤੇ ਉਨ੍ਹਾਂ ਦੀ ਕੰਪਨੀ ਰਾਫੇਲ ਡੀਲ 'ਚ ਕਿਸੇ ਵੀ ਜਾਂਚ ਦੇ ਲਈ ਤਿਆਰ ਹੈ। ਉਨ੍ਹਾਂ ਕਿਹਾ ਸੀ ਕਿ ਐੱਨ. ਡੀ. ਏ. ਸਰਕਾਰ ਨੇ ਜਿਸ ਕੀਮਤ 'ਤੇ ਡੀਲ ਕੀਤੀ ਉਹ ਉਸ ਕੀਮਤ ਤੋਂ 9% ਘੱਟ ਹੈ, ਜਿਸ 'ਤੇ 2014 ਤੋਂ ਪਹਿਲਾਂ ਚਰਚਾ ਕੀਤੀ ਗਈ ਸੀ।

 

 

ਅਸਲ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਡਸਾਲਟ ਦੇ ਸੀ. ਈ. ਓ. 'ਤੇ ਝੂਠ ਬੋਲਣ ਦਾ ਦੋਸ਼ ਲਗਾਇਆ ਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਏਰਿਕ ਟ੍ਰੈਪਿਅਰ ਨੇ ਕਿਹਾ ਕਿ ਉਹ ਝੂਠ ਨਹੀਂ ਬੋਲਦੇ, ਜੋ ਉਨ੍ਹਾਂ ਨੇ ਪਹਿਲਾ ਕਿਹਾ ਸੀ ਤੇ ਜੋ ਬਿਆਨ ਦਿੱਤੇ , ਉਹ ਸੱਚ ਹਨ। ਉਨ੍ਹਾਂ ਕਿਹਾ ਕਿ ਸੀ.ਈ.ਓ. ਦੇ ਤੌਰ 'ਤੇ ਉਨ੍ਹਾਂ ਦੀ ਸਥਿਤੀ 'ਚ ਰਹਿ ਕੇ ਝੂਠ ਨਹੀਂ ਬੋਲਿਆ ਜਾ ਸਕਦਾ।

 

 

 

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CEO of Dassault The statement we selected ourselves as Ambani