ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਮਕੀ ਬੁਖਾਰ : ਬਿਹਾਰ ’ਚ ਪੰਜ ਹੋਰ ਬੱਚਿਆਂ ਦੀ ਮੌਤ, ਹੁਣ ਤੱਕ 164 ਮੌਤਾਂ

ਚਮਕੀ ਬੁਖਾਰ : ਬਿਹਾਰ ’ਚ ਪੰਜ ਹੋਰ ਬੱਚਿਆਂ ਦੀ ਮੌਤ, ਹੁਣ ਤੱਕ 164 ਮੌਤਾਂ

ਉਤਰ ਬਿਹਾਰ ਦੇ ਮੁਜ਼ੱਫਰਪੁਰ ਤੇ ਆਸਪਾਸ ਦੇ ਜ਼ਿਲ੍ਹੇ ਵਿਚ ਚਮਕੀ ਬੁਖਾਰ (ਏਈਐਸ) ਨਾਲ ਬੱਚਿਆਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਨੂੰ 21ਵੇਂ ਦਿਨ ਦੋ ਦਰਜਨ ਨਵੇਂ ਮਰੀਜ਼ਾਂ ਨੂੰ ਐਸਕੇਐਮਸੀਐਚ ਤੇ ਕੇਜਰੀਵਾਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਥੇ ਪੰਜ ਬੱਚਿਆਂ ਦੀ ਮੌਤ ਹੋ ਗਈ। ਹੁਣ ਤੱਕ 164 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਕੁਲ 503 ਪੀੜਤ ਬੱਚੇ ਸਾਹਮਣੇ ਆ ਚੁੱਕੇ ਹਨ।

 

ਸਰਕਾਰੀ ਰਿਪੋਰਟ ਅਨੁਸਾਰ ਹੁਣ ਤੱਕ ਐਸਕੇਐਮਸੀਐਚ ਅਤੇ ਕੇਜਰੀਵਾਲ ਹਸਪਤਾਲ ਵਿਚ ਕੁਲ ਮਿਲਾਕੇ 124 ਮੌਤਾਂ ਹੋਈਆਂ ਹਨ। ਐਸਕੇਐਮਸੀਐਚ ਵਿਚ 104 ਅਤੇ ਕੇਜਰੀਵਾਲ ਹਸਪਤਾਲ ਵਿਚ 20 ਬੱਚਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਫਿਲਹਾਲ ਐਸਕੇਐਮਸੀਐਚ ਦੇ ਪੀਆਈਸੀਯੂ ਵਿਚ 54 ਅਤੇ ਜਨਰਲ ਵਾਰਡ ਵਿਚ 68 ਬੱਚੇ ਇਲਾਜ ਅਧੀਨ ਹੈ। ਉਥੇ ਕੇਜਰੀਵਾਲ ਹਸਪਤਾਲ ਵਿਚ 14 ਬੱਚਿਆਂ ਦਾ ਇਲਾਜ ਚਲ ਰਿਹਾ ਹੈ।

 

ਸ਼ੁੱਕਰਵਾਰ ਨੂੰ ਐਸਕੇਐਮਸੀਐਚ ਤੇ ਕੇਜਰੀਵਾਲ ਹਸਪਤਾਲ ਵਿਚ 24 ਮਰੀਜ਼ਾਂ ਨੂੰ ਭਰਤੀ ਕਰਾਇਆ ਗਿਆ ਹੈ। ਇਕ ਛੱਡ ਸਾਰੇ ਮਰੀਜ਼ਾਂ ਐਸਕੇਐਮਸੀਐਚ ਵਿਚ ਹੀ ਭਰਤੀ ਕਰਵਾਏ ਗਏ ਹਨ।  ਸਭ ਦਾ ਇਲਾਜ ਏਈਐਸ ਲਈ ਤੈਅ ਕੀਤੇ ਪ੍ਰੋਟੋਕਾਲ ਤਹਿਤ ਹੀ ਕੀਤਾ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:chamki bukhar: Five more children died in Muzaffarpur so far 164 deaths