ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ’ਚ ‘ਚਮਕੀ’ ਬੁਖਾਰ ਨਾਲ 11 ਦਿਨਾਂ ’ਚ 60 ਬੱਚਿਆਂ ਦੀ ਮੌਤ

ਬਿਹਾਰ ’ਚ ‘ਚਮਕੀ’ ਬੁਖਾਰ ਨਾਲ 11 ਦਿਨਾਂ ’ਚ 60 ਬੱਚਿਆਂ ਦੀ ਮੌਤ

ਉਤਰ ਬਿਹਾਰ ਦੇ ਬੱਚਿਆਂ ਉਤੇ ਦਿਮਾਗੀ ਬੁਖਾਰ ਦਾ ਕਹਿਰ ਜਾਰੀ ਹੈ। ਬੀਤੇ 24 ਘੰਟਿਆਂ ਵਿਚ ਮੁਜੱਫਰਪੁਰ ਦੇ ਐਸਕੇਐਮਸੀਐਚ ਤੇ ਕੇਜਰੀਵਾਲ ਹਸਪਤਾਲ ਵਿਚ ਇਲਾਜ ਅਧੀਨ ਪੰਜ ਬੱਚਿਆਂ ਦੀ ਮੌਤ ਹੋ ਗਈ। ਉਥੇ, ਇਸ ਬਿਮਾਰੀ ਨਾਲ ਪੀੜਤ 23 ਨਵੇਂ ਬੱਚਿਆਂ ਨੂੰ ਮੰਗਲਵਾਰ ਨੂੰ ਦੋਵਾਂ ਹਸਪਤਾਲਾਂ ਵਿਚ ਭਰਤੀ ਕਰਵਾਏ ਗਏ। ਇਨ੍ਹਾਂ ਵਿਚੋਂ 15 ਬੱਚਿਆਂ ਦਾ ਐਸਕੇਐਮਸੀਐਚ ਤੇ ਅੱਠ ਦਾ ਕੇਜਰੀਵਾਲ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ। ਇਨ੍ਹਾਂ ਬੱਚਿਆਂ ਦੀ ਮੌਤ ਨਾਲ ਬੀਤੇ 11 ਦਿਨਾਂ ਵਿਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 60 ਹੋ ਗਈ ਹੈ। ਉਥੇ, ਨਵੇਂ ਭਰਤੀ ਬੱਚਿਆਂ ਨੂੰ ਮਿਲਾਕੇ 154 ਪੀੜਤ ਸਾਹਮਣੇ ਆ ਚੁੱਕੇ ਹਨ।

 

ਦੂਜੇ ਪਾਸੇ ਪੀੜਤਾਂ ਤੇ ਮੌਤ ਦੀ ਵਧ ਰਹੀ ਗਿਣਤੇ ਦੇ ਮੱਦੇਨਜ਼ਰ ਪਟਨਾ ਮੁੱਖ ਦਫ਼ਤਰ ਵਿਚ ਉਚ ਪੱਧਰੀ ਮੀਟਿੰਗ ਹੋਈ। ਉਥੇ, ਮੁੱਖ ਮੰਤਰੀ ਦੇ ਹੁਕਮਾਂ ਉਤੇ ਸਿਹਤ ਵਿਭਾਗ ਦੇ ਡਾਇਰੈਕਟਰ ਪ੍ਰਮੁੱਖ ਡਾ. ਆਰ ਡੀ ਰੰਜਨ, ਰਾਜ ਵੈਕਟਰ ਬਾਰਨ ਡਿਜੀਜ ਕੰਟਰੋਲ ਅਧਿਕਾਰੀ ਡਾ. ਐਮਪੀ ਸ਼ਰਮਾ ਤੇ ਰਾਜ ਜੇਈ–ਏਈਐਸ ਦੇ ਨੋਡਲ ਕੋਆਰਡੀਨੇਟਰ ਸੰਜੇ ਕੁਮਾਰ ਨੇ ਐਸਕੇਐਮਸੀਐਚ ਪਹੁੰਚਕੇ ਪੂਰੀ ਸਥਿਤੀ ਦਾ ਜਾਇਜਾ ਲਿਆ।

 

ਇਸ ਦੌਰਾਨ ਅਧਿਕਾਰੀਆਂ ਨੈ ਦੋ ਰਾਉਂਡ ਚਾਰਾਂ ਪੀਆਈਸੀਯੂ ਦਾ ਨਿਰੀਖਣ ਕੀਤਾ। ਇਸਦੇ ਬਾਅਦ ਵਿਭਾਗ ਦੀ ਟੀਮ ਕੇਜਰੀਵਾਲ ਹਸਪਤਾਲ ਵੀ ਪਹੁੰਚੀ। ਸਿਵਿਲ ਸਰਜਨ ਡਾ. ਨੇ ਦੱਸਿਆ ਕਿ ਮੰਗਲਵਾਰ ਨੂੰ ਚਾਰ ਬੱਚਿਆਂ ਦੀ ਮੌਤ ਚਮਕੀ ਬੁਖਾਰ ਨਾਲ ਹੋਈ ਹੈ। ਭਰਤੀ ਮਰੀਜ਼ਾਂ ਦੀ ਗਿਣਤੀ ਵਿਚ ਵੀ ਅੰਤਰ ਦੇਖਿਆ ਜਾ ਰਿਹਾ ਹੈ। ਅਜਿਹੇ ਵਿਚ ਅਧਿਕਾਰੀਆਂ ਨੇ ਡਾਟਾ ਅਪਡੇਟ ਕਰਨ ਉਤੇ ਵੀ ਜ਼ੋਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chamki in Bihar 60 children death in 11 days