ਬੈਂਕ ਕਰਜ਼ ਧੋਖਾਧੜੀ ਨਾਲ ਜੁੜੇ ਧਨਸ਼ੋਧਨ ਮਾਮਲੇ ਵਿਚ ਆਈਸੀਆਈਸੀਆਈ ਬੈਂਕ ਦੀ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਐਮਡੀ ਚੰਦਾ ਕੋਚਰ ਈਡੀ ਦੇ ਦਫ਼ਤਰ ਪਹੁੰਚੀ। ਕੁਝ ਦਿਨ ਪਹਿਲਾਂ ਚੰਦਾ ਕੋਚਰ ਅਤੇ ਉਨ੍ਹਾਂ ਦੇ ਪਤੀ ਦੀਪਕ ਕੋਚਰ ਨੂੰ ਈਡੀ ਨੇ ਸਮਨ ਜਾਰੀ ਕਰਕੇ ਤਲਬ ਕੀਤਾ ਸੀ।
ਇਸ ਤੋਂ ਪਹਿਲਾਂ ਚੰਦਾ ਕੋਚਰ ਨੂੰ ਈਡੀ ਨੇ ਤਿੰਨ ਮਈ ਨੂੰ ਤਲਬ ਕੀਤਾ ਸੀ, ਇਸ ਨਾਲ ਪਹਿਲਾਂ ਦੀਪਕ ਅਤੇ ਉਨ੍ਹਾਂ ਦੇ ਭਾਈ ਰਾਜੀਵ ਨੂੰ 30 ਅਪ੍ਰੈਲ ਨੂੰ ਮਾਮਲੇ ਦੀ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਉਨ੍ਹਾਂ ਨੂੰ ਪੀਐਮਐਲਏ ਦੇ ਤਹਿਤ ਬਿਆਨ ਦਰਜ ਕਰਾਉਣ ਲਈ ਵੀ ਕਿਹਾ ਗਿਆ ਸੀ।
Delhi: Former ICICI Bank CEO and MD Chanda Kochhar and her husband Deepak Kochhar were summoned by Enforcement Directorate, in connection with ICICI-Videocon loan case. https://t.co/vTPnn2vEbn
— ANI (@ANI) May 13, 2019
ਬੈਂਕ ਕਰਜ ਮਾਮਲੇ ਵਿਚ ਇਕ ਮਾਰਚ ਨੂੰ ਛਾਪੇਮਾਰੀ ਦੇ ਬਾਅਦ ਵੀ ਈਡੀ ਨੇ ਚੰਦਾ ਕੋਚਰ ਅਤੇ ਉਨ੍ਹਾਂ ਦੇ ਪਤੀ ਨਾਲ ਈਡੀ ਦੇ ਮੁੰਬਈ ਦਫ਼ਤਰ ਵਿਚ ਪੁੱਛਗਿੱਛ ਕਰ ਰਿਹਾ ਹੈ। ਇਸ ਤੋਂ ਪਹਿਲਾਂ ਈਡੀ ਨੇ ਚੰਦਾ ਕੋਚਰ ਨੇ ਉਨ੍ਹਾਂ ਪਰਿਵਾਰ ਅਤੇ ਵੀਡੀਓਕਾਨ ਸਮੂਹ ਦੇ ਵੇਣੁਗੋਪਾਲ ਧੂਤ ਦੇ ਮੁੰਬਈ ਅਤੇ ਔਰੰਗਾਬਾਦ ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਸੀ।