ਆਈਸੀਆਈਸੀਆਈ ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਚਰ ਆਪਣੇ ਖਿ਼ਲਾਫ਼ ਚੱਲ ਰਹੀ ਸੁਤੰਤਰ ਜਾਂਚ ਵਿੱਚ ਸਹਿਯੋਗ ਦੇਣ ਲਈ ਉਸ ਦੇ ਮੁਕੰਮਲ ਹੋਣ ਤੱਕ ਛੁੱਟੀ `ਤੇ ਰਹਿਣਗੇ। ਉਨ੍ਹਾਂ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਅਹੁਦੇ ਦੀ ਕਥਿਤ ਦੁਰਵਰਤੋਂ ਕਰ ਕੇ ਭਾਈ-ਭਤੀਜਾਵਾਦ ਨੂੰ ਹੱਲਾਸ਼ੇਰੀ ਦਿੱਤੀ। ਚੰਦਾ ਕੋਚਰ ਦੀ ਗ਼ੈਰ-ਮੌਜੂਦਗੀ ਵਿੱਚ ਆਈਸੀਆਈਸੀਆਈ ਦੇ ਜੀਵਨ ਬੀਮਾ ਮਾਮਲਿਆਂ ਦੇ ਮੁਖੀ ਸੰਦੀਪ ਬਖ਼ਸ਼ੀ ਚੀਫ਼ ਆਪਰੇਟਿੰਗ ਆਫ਼ੀਸਰ ਵਜੋਂ ਵਿਚਰਨਗੇ।
ਬੈਂਕ ਸਮੂਹ ਵਿੱਚ ਇੰਝ ਉੱਚ-ਪੱਧਰੀ ਫੇਰ-ਬਦਲ ਵੀ ਹੋਣਗੇ; ਜਿਵੇਂ ਬੈਂਕ ਕਾਰਜਕਕਾਰੀ ਨਿਰਦੇਸ਼ਕ ਅੇੱਨਐੱਸ ਕੰਨਾਨ ਆਈਸੀਆਈਸੀਆਈ ਪਰੂਡੈਂਸ਼ੀਅਲ ਲਾਈਫ਼ ਇਨਸ਼ਯੋਰੈਂਸ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਬਣ ਜਾਣਗੇ।
ਬੈਂਕ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਸ਼ਾਸਨ ਤੇ ਕਾਰਪੋਰੇਟ ਜੁੱਗ ਦੇ ਉੱਚ ਮਿਆਰਾਂ ਨੂੰ ਧਿਆਨ ਵਿੱਚ ਰੱਖਦਿਆਂ ਚੰਦਾ ਕੋਚਰ ਨੇ ਜਾਂਚ ਮੁਕੰਮਲ ਹੋਣ ਤੱਕ ਛੁੱਟੀ `ਤੇ ਰਹਿਣ ਦਾ ਫ਼ੈਸਲਾ ਕੀਤਾ ਹੈ। ਬੋਰਡ ਨੇ ਉਨ੍ਹਾਂ ਦੀ ਇਸ ਪਹਿਲ ਨੂੰ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਦੀ ਛੁੱਟੀ ਦੌਰਾਨ ਸੀਓਓ ਹੀ ਬੋਰਡ ਨੂੰ ਰਿਪੋਰਟ ਕਰਨਗੇ।`
ਇੱਥੇ ਵਰਨਣਯੋਗ ਹੈ ਕਿ ਚੰਦਾ ਕੋਚਰ ਨੇ ਆਪਣੇ `ਤੇ ਲੱਗੇ ਦੋਸ਼ਾਂ ਦੇ ਚਾਰ ਮਹੀਨਿਆਂ ਬਾਅਦ ਛੁੱਟੀ `ਤੇ ਜਾਣ ਦਾ ਫ਼ੈਸਲਾ ਲਿਆ ਹੈ।