ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਾ ਕੋਚਰ ਦੇ ਮੁੰਬਈ ਵਾਲੇ ਮਕਾਨ ਸਮੇਤ 78 ਕਰੋੜ ਦੀ ਜਾਇਦਾਦ ਜ਼ਬਤ

ਚੰਦਾ ਕੋਚਰ ਦੇ ਮੁੰਬਈ ਵਾਲੇ ਮਕਾਨ ਸਮੇਤ 78 ਕਰੋੜ ਦੀ ਜਾਇਦਾਦ ਜ਼ਬਤ

ਆਈਸੀਆਈਸੀਆਈ (ICICI) ਬੈਂਕ ਦੇ ਸਾਬਕਾ ਐੱਮਡੀ ਤੇ ਸੀਈਓ ਚੰਦਾ ਕੋਚਰ ਵਿਰੁੱਧ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਕੱਲ੍ਹ ਸ਼ੁੱਕਰਵਾਰ ਨੂੰ ਚੰਦਾ ਕੋਚਰ ਤੇ ਉਨ੍ਹਾਂ ਦੇ ਪਰਿਵਾਰ ਦੀ ਜਾਇਦਾਦ ਜ਼ਬਤ ਕਰ ਲਈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ICICI ਦੇ ਸਾਬਕਾ ਅਧਿਕਾਰੀ ਚੰਦਾ ਕੋਚਰ ਦੀ ਕੁੱਲ 78 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ; ਜਿਸ ਵਿੱਚ ਉਨ੍ਹਾਂ ਦਾ ਮੁੰਬਈ ਵਾਲਾ ਮਕਾਨ ਤੇ ਉਨ੍ਹਾਂ ਦੇ ਪਤੀ ਦੀ ਕੰਪਨੀ ਦੀਆਂ ਕੁਝ ਸੰਪਤੀਆਂ ਵੀ ਸ਼ਾਮਲ ਹਨ।

 

 

ਸ੍ਰੀਮਤੀ ਚੰਦਾ ਕੋਚਰ ਤੇ ਉਨ੍ਹਾਂ ਦੇ ਪਰਿਵਾਰ ਵਿਰੁੱਧ ਇਹ ਕਾਰਵਾਈ ਧੋਖਾਧੜੀ ਦੇ ਮਾਮਲੇ ’ਚ ਕੀਤੀ ਗਈ ਹੈ। ਇਹ ਮਾਮਲਾ ICICI ਬੈਂਕ ਵੱਲੋਂ ਵਿਡੀਓਕੌਨ ਸਮੂਹ ਨੂੰ ਸਾਲ 2009 ਤੋਂ ਲੈ ਕੇ 2011 ਦੌਰਾਨ ਦਿੱਤੀ 1,875 ਕਰੋੜ ਰੁਪਏ ਦੇ ਕਰਜ਼ੇ ਦੀ ਮਨਜ਼ੂਰੀ ਦੇਣ ਦੇ ਕਥਿਤ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ।

 

 

ਇਨਫ਼ੋਰਸਮੈਂਟ ਡਾਇਰੈਕੋਟਰੇਟ ਦਾ ਦੋਸ਼ ਹੈ ਕਿ ਚੰਦਾ ਕੋਚਰ ਨੇ ICICI ਬੈਂਕ ਦੇ ਮੁਖੀ ਵਜੋਂ ਗ਼ੈਰ–ਕਾਨੂੰਨੀ ਤਰੀਕੇ ਨਾਲ ਆਪਣੇ ਪਤੀ ਦੀ ਕੰਪਨੀ ‘ਨਿਊ ਪਾਵਰ ਰੀਨਿਊਏਬਲਜ਼’ ਨੂੰ ਕਰੋੜਾਂ ਰੁਪਏ ਦਿੱਤੇ।

 

 

ED ਇਸ ਮਾਮਲੇ ’ਚ ਸ੍ਰੀਮਤੀ ਚੰਦਾ ਕੋਚਰ ਤੋਂ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ। ED ਨੇ ਮਾਰਚ 2019 ਦੌਰਾਨ ਕੋਚਰ ਪਰਿਵਾਰ ਦੇ ਘਰ ਤੇ ਦਫ਼ਤਰਾਂ ਦੀ ਤਲਾਸ਼ੀ ਵੀ ਲਈ ਸੀ।  ED ਨੇ ਇਸ ਮਾਮਲੇ ਵਿਡੀਓਕੌਨ ਦੇ ਚੇਅਰਮੈਨ ਵੇਣੂਗੋਪਾਲ ਧੂਤ ਤੋਂ ਵੀ ਪੁੱਛਗਿੱਛ ਕੀਤੀ ਹੈ।

 

 

ਵਿਡੀਓਕੌਨ ਦੇ ਚੇਅਰਮੈਨ ਵੇਣੂਗੋਪਾਲ ਧੂਤ ਨੇ ਕਥਿਤ ਤੌਰ ’ਤੇ ICICI ਬੈਂਕ ਤੋਂ ਕਰਜ਼ੇ ਦੀ ਮਨਜ਼ੂਰੀ ਬਦਲੇ ਆਪਣੀ ਕੰਪਨੀ ‘ਸੁਪਰੀਮ ਐਨਰਜੀ’ ਰਾਹੀਂ ਨਿਊ ਪਾਵਰ ਰੀਨਿਊਏਬਲਜ਼ ਲਿਮਿਟੇਡ ਵਿੱਚ ਨਿਵੇਸ਼ ਕੀਤਾ।

 

 

ਵਿਡੀਓਕੌਨ ਸਮੂਹ ਨੂੰ ਦਿੱਤੇ ਕੁੱਲ ਕਰਜ਼ੇ 40,000 ਕਰੋੜ ਰੁਪਏ ਦੇ ਇੱਕ ਵੱਡੇ ਹਿੱਸੇ ਦੀ 2017 ਦੇ ਆਖ਼ਰ ’ਚ ਵਸੂਲੀ ਨਹੀਂ ਹੋ ਸਕੀ ਤੇ ਬੈਂਕ ਨੇ 2,810 ਕਰੋੜ ਰੁਪਏ ਦੇ ਕਰਜ਼ੇ ਨੂੰ NPA ਐਲਾਨ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chanda Kochhar s Rs 78 Crore property including Mumbai House confiscated