ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਚੰਦਰਯਾਨ–2 ਸੋਮਵਾਰ ਨੂੰ ਪੁਲਾੜ ਜਾਣ ਲਈ ਪੂਰੀ ਤਰ੍ਹਾਂ ਤਿਆਰ

​​​​​​​ਚੰਦਰਯਾਨ–2 ਸੋਮਵਾਰ ਨੂੰ ਪੁਲਾੜ ਜਾਣ ਲਈ ਪੂਰੀ ਤਰ੍ਹਾਂ ਤਿਆਰ

ਇਸਰੋ (ISRO – ਇੰਡੀਅਨ ਸਪੇਸ ਰੀਸਰਚ ਆਰਗੇਨਾਇਜ਼ੇਸ਼ਨ) ਭਾਵ ਭਾਰਤੀ ਪੁਲਾੜ ਖੋਜ ਸੰਗਠਨ ਨੇ ਚੰਦਰਯਾਨ–2 ਲਾਂਚ ਵਾਹਨ ਜੀਐੱਸਐੱਲਵੀ ਮਾਰਕ 3–ਐੱਮ1 ਦੀ ਲਾਂਚਿੰਗ ਦੀ ਰਿਹਰਸਲ ਸਫ਼ਲਤਾਪੂਰਬਕ ਕਰ ਲਈ ਹੈ ਤੇ ਇਸ ਦੀ ਕਾਰਗੁਜ਼ਾਰੀ ਐਤਕੀਂ ਬਿਲਕੁਲ ਦਰੁਸਤ ਹੈ।

 

 

ਇਸਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਨਵੇਂ ਪ੍ਰੋਗਰਾਮ ਮੁਤਾਬਕ ਚੰਦਰਯਾਨ–2 ਨੂੰ ਭਲਕੇ ਸੋਮਵਾਰ ਦੁਪਹਿਰ 2:43 ਵਜੇ ਪੁਲਾੜ ਵਿੱਚ ਦਾਗਿਆ ਜਾਵੇਗਾ।

 

 

ਇੱਥੇ ਵਰਨਣਯੋਗ ਹੈ ਕਿ ਬੀਤੀ 15 ਜੁਲਾਈ ਨੂੰ ਚੰਦਰਯਾਨ–2 ਦੀ ਲਾਂਚਿੰਗ ਐਨ ਆਖ਼ਰੀ ਮੌਕੇ ਰੋਕ ਦਿੱਤੀ ਗਈ ਸੀ। ਵਿਗਿਆਨੀਆਂ ਨੇ ਤਦ ਦੱਸਿਆ ਸੀ ਕਿ ਲਾਂਚ ਵਾਹਨ ਵਿੱਚ ਕੁਝ ਤਕਨੀਕੀ ਨੁਕਸ ਕਾਰਨ ਉਹ ਪ੍ਰੋਗਰਾਮ ਟਾਲ਼ਿਆ ਗਿਆ ਸੀ।

 

 

ਵਿਗਿਆਨੀਆਂ ਨੇ ਇਸਰੋ ਦੇ ਉਸ ਫ਼ੈਸਲੇ ਦੀ ਸ਼ਲਾਘਾ ਕੀਤੀ ਸੀ ਕਿਉਂਕਿ ਕੋਈ ਵੱਡਾ ਹਾਦਸਾ ਹੋਣ ਦੇਣ ਦੀ ਥਾਂ ਲਾਂਚਿੰਗ ਨੂੰ ਟਾਲ਼ ਦੇਣਾ ਬਿਹਤਰ ਸੀ।

 

 

ਭਾਰਤ ਆਪਣੀ ਇਸ ਮਿਸ਼ਨ ਦੀ ਸਫ਼ਲਤਾ ਨਾਲ ਆਪਣੀ ਪੁਲਾੜ ਮੁਹਿੰਮ ਵਿੱਚ ਅਮਰੀਕਾ, ਰੂਸ ਤੇ ਚੀਨ ਦੇ ਬਰਾਬਰ ਹੋ ਜਾਵੇਗਾਸਪੂਤਨਿਕਮੁਤਾਬਕ – ‘ਚੰਦਰਯਾਨ–2 ਦੀ ਕੁੱਲ ਲਾਗਤ ਲਗਭਗ 12.4 ਕਰੋੜ ਡਾਲਰ ਹੈ; ਜਿਸ ਵਿੱਚ 3.1 ਕਰੋੜ ਡਾਲਰ ਤਾਂ ਸਿਰਫ਼ ਇਸ ਦੀ ਲਾਂਚਿੰਗ ਲਈ ਹੀ ਹੈ ਅਤੇ 9.3 ਕਰੋੜ ਡਾਲਰ ਇਸ ਉੱਪਗ੍ਰਹਿ ਨੂੰ ਤਿਆਰ ਕਰਨਤੇ ਲੱਗੇ ਹਨ

 

 

ਇਹ ਲਾਗਤ ਹਾਲੀਵੁੱਡ ਦੀ ਫ਼ਿਲਮਏਵੇਂਜਰਸਦੀ ਲਾਗਤ ਦੇ ਅੱਧੇ ਤੋਂ ਵੀ ਘੱਟ ਹੈ। ਇਸ ਫ਼ਿਲਮ ਦਾ ਬਜਟ 35.6 ਕਰੋੜ ਡਾਲਰ ਹੈ

 

 

ਭਾਰਤੀ ਪੁਲਾੜ ਖੋਜ ਸੰਗਠਨ (ISRO – ਇਸਰੋ) ਦੇ ਸਾਬਕਾ ਮੁਖੀ ਕੇ. ਰਾਧਾਕ੍ਰਿਸ਼ਨਨ ਨੇ ਬੀਤੇ ਦਿਨੀਂ ਦੱਸਿਆ ਸੀ ਕਿ ਭਾਰਤ ਦਾ ਮੂਨਮਿਸ਼ਨ ਚੰਦਰਯਾਨ–2 ਰੋਬੋਟਿਕ ਪੁਲਾੜ ਖੋਜ ਦੀ ਦਿਸ਼ਾ ਵਿੱਚ ਦੇਸ਼ ਦਾ ਪਹਿਲਾ ਕਦਮ ਹੈ ਤੇ ਇਹ ਬਹੁਤ ਜ਼ਿਆਦਾ ਔਖਾ ਹੈ

 

 

ਇੰਡੀਅਨ ਇੰਸਟੀਚਿਊਟ ਆਫ਼ ਇਨਫ਼ਾਰਮੇਸ਼ਨ ਟੈਕਨਾਲੋਜੀ ਡਿਜ਼ਾਇਨ ਐਂਡ ਮੈਨੂਫ਼ੈਕਚਰਿੰਗ (IIITDM), ਕਾਂਚੀਪੁਰਮ ਦੀ ਸੱਤਵੀਂ ਕਨਵੋਕੇਸ਼ਨ ਮੌਕੇ ਸ੍ਰੀ ਰਾਧਾਕ੍ਰਿਸ਼ਨਨ ਨੇ ਇਹ ਵੀ ਦੱਸਿਆ ਸੀ ਕਿ ਚੰਨ ਦੇ ਪੰਧ ਵਿੱਚ ਪਰਿਕਰਮਾ ਕਰਨ ਵਾਲੇ ਵਿਕਰਮ ਕੋਲ ਲਗਭਗ 6,000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦਿਆਂ ਖ਼ੁਦ ਆਪਣੀ ਰਫ਼ਤਾਰ ਘੱਟ ਤੇ ਵੱਧ ਕਰਨ ਦੀ ਸਮਰੱਥਾ ਹੋਵੇਗੀ

 

 

ਕਿਸੇ ਪੁਲਾੜੀ ਧਰਤੀ ਉੱਤੇ ਉੱਤਰਨ ਦੀ ਇਸਰੋ ਦੀ ਇਹ ਪਹਿਲੀ ਮੁਹਿੰਮ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chanderyan-2 is absolutely ready to go into space