ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਚੰਦਰਯਾਨ–2 ਅੱਜ ਦੁਪਹਿਰ 2:43 ਵਜੇ ਪੁਲਾੜ ਜਾਣ ਲਈ ਪੂਰੀ ਤਰ੍ਹਾਂ ਤਿਆਰ

​​​​​​​ਚੰਦਰਯਾਨ–2 ਅੱਜ ਦੁਪਹਿਰ 2:43 ਵਜੇ ਪੁਲਾੜ ਜਾਣ ਲਈ ਪੂਰੀ ਤਰ੍ਹਾਂ ਤਿਆਰ

ਚੰਦਰਯਾਨ–2 ਅੱਜ ਬਾਅਦ ਦੁਪਹਿਰ 2:43 ਵਜੇ ਪੁਲਾੜ ’ਚ ਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ। ਆਂਧਰਾ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਵਿਖੇ ਸਥਿਤ ਸਤੀਸ਼ ਧਵਨ ਸਪੇਸ–ਸਟੇਸ਼ਨ (ਪੁਲਾੜ–ਕੇਂਦਰ) ਤੋਂ ਇਸ ਨੂੰ ਦਾਗਿਆ ਜਾਵੇਗਾ। ਇਸ ਨੂੰ ਪੁਲਾੜ ’ਚ ਭੇਜੇ ਜਾਣ ਲਈ ਪੁੱਠੀ–ਗਿਣਤੀ ਕੱਲ੍ਹ ਸ਼ਾਮੀਂ ਸ਼ੁਰੂ ਹੋ ਗਈ ਸੀ।

 

 

ਇਸ ਤੋਂ ਪਹਿਲਾਂ ਇਸਰੋ (ISRO – ਇੰਡੀਅਨ ਸਪੇਸ ਰੀਸਰਚ ਆਰਗੇਨਾਇਜ਼ੇਸ਼ਨ) ਭਾਵ ਭਾਰਤੀ ਪੁਲਾੜ ਖੋਜ ਸੰਗਠਨ ਨੇ ਚੰਦਰਯਾਨ–2 ਲਾਂਚ ਵਾਹਨ ਜੀਐੱਸਐੱਲਵੀ ਮਾਰਕ 3–ਐੱਮ1 ਦੀ ਲਾਂਚਿੰਗ ਦੀ ਰਿਹਰਸਲ ਸਫ਼ਲਤਾਪੂਰਬਕ ਕਰ ਲਈ ਸੀ ਤੇ ਇਸ ਦੀ ਕਾਰਗੁਜ਼ਾਰੀ ਐਤਕੀਂ ਬਿਲਕੁਲ ਦਰੁਸਤ ਦੱਸੀ ਗਈ ਸੀ।।

 

 

ਇੱਥੇ ਵਰਨਣਯੋਗ ਹੈ ਕਿ ਬੀਤੀ 15 ਜੁਲਾਈ ਨੂੰ ਚੰਦਰਯਾਨ–2 ਦੀ ਲਾਂਚਿੰਗ ਐਨ ਆਖ਼ਰੀ ਮੌਕੇ ਰੋਕ ਦਿੱਤੀ ਗਈ ਸੀ। ਵਿਗਿਆਨੀਆਂ ਨੇ ਤਦ ਦੱਸਿਆ ਸੀ ਕਿ ਲਾਂਚ ਵਾਹਨ ਵਿੱਚ ਕੁਝ ਤਕਨੀਕੀ ਨੁਕਸ ਕਾਰਨ ਉਹ ਪ੍ਰੋਗਰਾਮ ਟਾਲ਼ਿਆ ਗਿਆ ਸੀ।

 

 

ਵਿਗਿਆਨੀਆਂ ਨੇ ਇਸਰੋ ਦੇ ਉਸ ਫ਼ੈਸਲੇ ਦੀ ਸ਼ਲਾਘਾ ਕੀਤੀ ਸੀ ਕਿਉਂਕਿ ਕੋਈ ਵੱਡਾ ਹਾਦਸਾ ਹੋਣ ਦੇਣ ਦੀ ਥਾਂ ਲਾਂਚਿੰਗ ਨੂੰ ਟਾਲ਼ ਦੇਣਾ ਬਿਹਤਰ ਸੀ।

 

 

ਭਾਰਤ ਆਪਣੀ ਇਸ ਮਿਸ਼ਨ ਦੀ ਸਫ਼ਲਤਾ ਨਾਲ ਆਪਣੀ ਪੁਲਾੜ ਮੁਹਿੰਮ ਵਿੱਚ ਅਮਰੀਕਾ, ਰੂਸ ਤੇ ਚੀਨ ਦੇ ਬਰਾਬਰ ਹੋ ਜਾਵੇਗਾਸਪੂਤਨਿਕਮੁਤਾਬਕ – ‘ਚੰਦਰਯਾਨ–2 ਦੀ ਕੁੱਲ ਲਾਗਤ ਲਗਭਗ 12.4 ਕਰੋੜ ਡਾਲਰ ਹੈ; ਜਿਸ ਵਿੱਚ 3.1 ਕਰੋੜ ਡਾਲਰ ਤਾਂ ਸਿਰਫ਼ ਇਸ ਦੀ ਲਾਂਚਿੰਗ ਲਈ ਹੀ ਹੈ ਅਤੇ 9.3 ਕਰੋੜ ਡਾਲਰ ਇਸ ਉੱਪਗ੍ਰਹਿ ਨੂੰ ਤਿਆਰ ਕਰਨਤੇ ਲੱਗੇ ਹਨ

 

 

ਇਹ ਲਾਗਤ ਹਾਲੀਵੁੱਡ ਦੀ ਫ਼ਿਲਮਏਵੇਂਜਰਸਦੀ ਲਾਗਤ ਦੇ ਅੱਧੇ ਤੋਂ ਵੀ ਘੱਟ ਹੈ। ਇਸ ਫ਼ਿਲਮ ਦਾ ਬਜਟ 35.6 ਕਰੋੜ ਡਾਲਰ ਹੈ

 

 

ਭਾਰਤੀ ਪੁਲਾੜ ਖੋਜ ਸੰਗਠਨ (ISRO – ਇਸਰੋ) ਦੇ ਸਾਬਕਾ ਮੁਖੀ ਕੇ. ਰਾਧਾਕ੍ਰਿਸ਼ਨਨ ਨੇ ਬੀਤੇ ਦਿਨੀਂ ਦੱਸਿਆ ਸੀ ਕਿ ਭਾਰਤ ਦਾ ਮੂਨਮਿਸ਼ਨ ਚੰਦਰਯਾਨ–2 ਰੋਬੋਟਿਕ ਪੁਲਾੜ ਖੋਜ ਦੀ ਦਿਸ਼ਾ ਵਿੱਚ ਦੇਸ਼ ਦਾ ਪਹਿਲਾ ਕਦਮ ਹੈ ਤੇ ਇਹ ਬਹੁਤ ਜ਼ਿਆਦਾ ਔਖਾ ਹੈ

 

 

ਇੰਡੀਅਨ ਇੰਸਟੀਚਿਊਟ ਆਫ਼ ਇਨਫ਼ਾਰਮੇਸ਼ਨ ਟੈਕਨਾਲੋਜੀ ਡਿਜ਼ਾਇਨ ਐਂਡ ਮੈਨੂਫ਼ੈਕਚਰਿੰਗ (IIITDM), ਕਾਂਚੀਪੁਰਮ ਦੀ ਸੱਤਵੀਂ ਕਨਵੋਕੇਸ਼ਨ ਮੌਕੇ ਸ੍ਰੀ ਰਾਧਾਕ੍ਰਿਸ਼ਨਨ ਨੇ ਇਹ ਵੀ ਦੱਸਿਆ ਸੀ ਕਿ ਚੰਨ ਦੇ ਪੰਧ ਵਿੱਚ ਪਰਿਕਰਮਾ ਕਰਨ ਵਾਲੇ ਵਿਕਰਮ ਕੋਲ ਲਗਭਗ 6,000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦਿਆਂ ਖ਼ੁਦ ਆਪਣੀ ਰਫ਼ਤਾਰ ਘੱਟ ਤੇ ਵੱਧ ਕਰਨ ਦੀ ਸਮਰੱਥਾ ਹੋਵੇਗੀ

 

 

ਕਿਸੇ ਪੁਲਾੜੀ ਧਰਤੀ ਉੱਤੇ ਉੱਤਰਨ ਦੀ ਇਸਰੋ ਦੀ ਇਹ ਪਹਿਲੀ ਮੁਹਿੰਮ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chanderyan-2 is being launched into space this afternoon