ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਤੋਂ ਚੰਬਾ ਜਾ ਰਹੀ ਬੱਸ ਹਾਦਸਾਗ੍ਰਸਤ, 5 ਯਾਤਰੀਆਂ ਦੀ ਮੌਤ, 32 ਜ਼ਖ਼ਮੀ

ਚੰਡੀਗੜ੍ਹ ਤੋਂ ਚੰਬਾ ਜਾ ਰਹੀ ਬੱਸ ਹਾਦਸਾਗ੍ਰਸਤ, 4 ਯਾਤਰੀਆਂ ਦੀ ਮੌਤ

ਚੰਡੀਗੜ੍ਹ ਤੋਂ ਚੰਬਾ ਜਾ ਰਹੀ ਹਿਮਾਚਲ ਪ੍ਰਦੇਸ਼ ਦੀ ਸਰਕਾਰੀ ਬੱਸ ਚੇਹਲੀ ਕੋਲ ਹਾਦਸਾਗ੍ਰਸਤ ਹੋ ਗਈ ਹੈ। ਇਸ ਹਾਦਸੇ ’ਚ ਪੰਜ ਯਾਤਰੀ ਮਾਰੇ ਗਏ ਹਨ ਤੇ 32 ਜ਼ਖ਼ਮੀ ਹਨ।

 

 

ਪ੍ਰਾਪਤ ਜਾਣਕਾਰੀ ਅਨੁਸਾਰ ਯਾਤਰੀਆਂ ਨਾਲ ਭਰੀ ਬੱਸ ਅਚਾਨਕ ਬੇਕਾਬੂ ਹੋ ਕੇ ਪਹਾੜ ਦੀ ਇੱਕ ਢਲਾਣ ਤੋਂ ਹੇਠਾਂ ਪਲਟਦੀ ਚਲੀ ਗਈ।

 

 

ਯਾਤਰੀਆਂ ਦੀਆਂ ਚੀਕਾਂ ਸੁਣ ਕੇ ਲਾਗਲੇ ਪਿੰਡ ਦੇ ਵਾਸੀਆਂ ਨੇ ਜ਼ਖ਼ਮੀਆਂ ਨੂੰ ਬੱਸ ’ਚੋਂ ਬਾਹਰ ਕੱਢਿਆ। ਉਨ੍ਹਾਂ ਨੂੰ ਨਿਜੀ ਵਾਹਨਾਂ ਰਾਹੀਂ ਚੰਬਾ ਦੇ ਮੈਡੀਕਲ ਕਾਲਜ ਪਹੁੰਚਾਇਆ ਗਿਆ।

 

 

ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪੁੱਜੇ। ਉੱਧਰ ਚੰਬਾ ਦੇ ਮੈਡੀਕਲ ਕਾਲਜ ’ਚ ਜ਼ਖ਼ਮੀਆਂ ਦੇ ਇਲਾਜ ਲਈ ਖ਼ਾਸ ਇੰਤਜ਼ਾਮ ਕੀਤੇ ਜਾ ਰਹੇ ਹਨ।

 

 

ਅੱਜ ਹੋਲੀ ਦੇ ਤਿਉਹਾਰ ਕਾਰਨ ਹਾਲੇ ਤੁਰੰਤ ਇਸ ਹਾਦਸੇ ਦੇ ਪੂਰੇ ਵੇਰਵੇ ਨਹੀਂ ਮਿਲ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh Chamba Bus met with accident 4 killed