ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੜਕ ਹਾਦਸੇ 'ਚ ਚੰਡੀਗੜ੍ਹ ਪੁਲਿਸ ਦੇ ਏਐਸਆਈ ਦੀ ਮੌਤ 

ਚੰਡੀਗੜ੍ਹ ਪੁਲਿਸ ਦੇ ਏਐਸਆਈ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਏਐਸਆਈ ਦੀ ਪਛਾਣ ਸੈਕਟਰ 46 ਦੇ ਰਹਿਣ ਵਾਲੇ ਵਰਿੰਦਰ ਵਸ਼ਿਸ਼ਠ ਵਜੋਂ ਹੋਈ ਹੈ। ਤੇਜ਼ ਰਫਤਾਰ ਵਾਹਨ ਨੇ ਮ੍ਰਿਤਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
 

ਜਾਣਕਾਰੀ ਅਨੁਸਾਰ ਹਾਦਸਾ ਥਾਣਾ 26 ਏਰੀਆ ਦੇ ਅਧੀਨ ਵਾਪਰਿਆ। ਪੁਲਿਸ ਨੂੰ ਤੁਰੰਤ ਸੂਚਿਤ ਦਿੱਤੀ ਗਈ। ਮੌਕੇ ਉੱਤੇ ਪਹੁੰਚੀ ਪੁਲਿਸ ਏਐਸਆਈ ਨੂੰ ਤਰੁੰਤ ਸੈਕਟਰ 32 ਦੇ ਹਸਪਤਾਲ ਪਹੁੰਚਾਇਆ। ਬਦਕਿਸਮਤੀ ਕਾਰਨ ਏਐਸਆਈ ਵਰਿੰਦਰ ਵਸ਼ਿਸ਼ਠ ਦੀ ਮੌਤ ਹੋ ਗਈ। ਡਾਕਟਰਾਂ ਨੇ ਏਐਸਆਈ ਵਰਿੰਦਰ ਵਸ਼ਿਸਠ ਨੂੰ ਮ੍ਰਿਤਕ ਐਲਾਨਿਆ ਦਿੱਤਾ।
 

ਪੁਲਿਸ ਨੇ ਦੱਸਿਆ ਕਿ ਮ੍ਰਿਤਕ ਏਐਸਆਈ ਸੈਕਟਰ 26 ਵਿਖੇ ਪੁਲਿਸ ਲਾਈਨ ਵਿੱਚ ਤਾਇਨਾਤ ਸੀ। ਸ਼ੁੱਕਰਵਾਰ ਰਾਤ 9 ਵਜੇ ਦੇ ਕਰੀਬ ਏਐਸਆਈ ਇੱਕ ਸਕੂਟਰ ਉੱਤੇ ਸਵਾਰ ਸੀ ਅਤੇ ਆਪਣੀ ਡਿਊਟੀ ਖ਼ਤਮ ਕਰਕੇ ਘਰ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਸੈਕਟਰ 27/28 ਨੂੰ ਵੰਡਦੀ ਹੋਈ ਸੜਕ ਨਜ਼ਦੀਕ ਪਹੁੰਚਿਆ ਤਾਂ ਇੱਕ ਅਣਪਛਾਤੇ ਵਾਹਨ ਨੇ ਸਕੂਟਰ ਸਵਾਰ ਏਐਸਆਈ ਨੂੰ ਟੱਕਰ ਮਾਰ ਦਿੱਤੀ। ਦੋਸ਼ੀ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।

 

ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾਇਆ ਹੈ। ਪੁਲਿਸ ਹਾਦਸੇ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਵੀ ਜਾਂਚ ਕਰ ਰਹੀ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh Police ASI dies in road accident