ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੇ ਭੁਪਿੰਦਰ ਸਿੰਘ ਨੇ ਜਿੱਤਿਆ ਕੌਮਾਂਤਰੀ ਫ਼ੋਟੋਗ੍ਰਾਫ਼ੀ ਮੁਕਾਬਲਾ

ਚੰਡੀਗੜ੍ਹ ਦੇ ਭੁਪਿੰਦਰ ਸਿੰਘ ਨੇ ਜਿੱਤਿਆ ਕੌਮਾਂਤਰੀ ਫ਼ੋਟੋਗ੍ਰਾਫ਼ੀ ਮੁਕਾਬਲਾ

ਚੰਡੀਗੜ੍ਹ ਦੇ ਭੁਪਿੰਦਰ ਸਿੰਘ (54) ਨੇ ਇੱਕ ਕੌਮਾਂਤਰੀ ਫ਼ੋਟੋਗ੍ਰਾਫ਼ੀ ਮੁਕਾਬਲਾ ਜਿੱਤ ਕੇ ਵੱਡਾ ਮਾਅਰਕਾ ਮਾਰਿਆ ਹੈ। ਉਹ ਉੱਤਰੀ ਭਾਰਤ ਦੇ ਪਹਿਲੇ ਅਜਿਹੇ ਐਮੇਚਿਓਰ ਫ਼ੋਟੋਗ੍ਰਾਫ਼ਰ ਹਨ, ਜਿਨ੍ਹਾਂ ਨੂੰ ‘ਕੈਮਰਾਮੈਨ ਅਕੈਡਮੀ’ ਦਾ ਸੋਨ ਤਮਗ਼ਾ ਜਿੱਤਣ ਦਾ ਮਾਣ ਹਾਸਲ ਹੋਇਆ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਕੌਮਾਂਤਰੀ ਆੱਨਲਾਈਨ ਮੁਕਾਬਲਾ ਸੀ; ਜਿਸ ਵਿੱਚ ਢਾਈ ਲੱਖ ਤੋਂ ਵੀ ਵੱਧ ਉਮੀਦਵਾਰ ਭਾਗ ਲੈ ਰਹੇ ਸਨ।

 

 

ਸ੍ਰੀ ਭੁਪਿੰਦਰ ਸਿੰਘ ਦੀਆਂ ਪ੍ਰਾਪਤੀਆਂ ਕਾਰਨ ਅਕੈਡਮੀ ਨੇ ਉਨ੍ਹਾਂ ਨੂੰ ਸੀਏ ਗੋਲਡ ਕੌਂਸਲ ਵਿੱਚ ਗੋਲਡ ਮੈਂਬਰਸ਼ਿਪ ਵੀ ਦਿੱਤੀ ਹੈ। ਉਹ ਮੁਕਾਬਲਿਆਂ ਦੇ ਜੱਜ ਵੀ ਬਣ ਸਕਣਗੇ ਤੇ ਚਾਹਵਾਨਾਂ ਨੂੰ ਫ਼ੋਟੋਗ੍ਰਾਫ਼ੀ ਦੇ ਹੁਨਰ ਸਿਖਾ ਵੀ ਸਕਣਗੇ।

 

 

ਸ੍ਰੀ ਭੁਪਿੰਦਰ ਸਿੰਘ ‘ਟ੍ਰਾਇਸਿਟੀ ਫ਼ੋਟੋ ਆਰਟ’ ਨਾਂਅ ਦੀ ਸੁਸਾਇਟੀਨਾਲ ਜੁੜੇ ਹੋਏ ਹਨ। ਉਨ੍ਹਾਂ ਦੀਆਂ ਤਸਵੀਰਾਂ ਨੇ ਪਹਿਲਾਂ 5 ਚਾਂਦੀ ਤੇ 4 ਕਾਂਸੇ ਦੇ ਤਮਗ਼ੇ ਜਿੱਤੇ ਸਨ। ਉਨ੍ਹਾਂ ਦੀਆਂ ਅਜਿਹੀਆਂ ਪ੍ਰਾਪਤੀਆਂ ਸਦਕਾ ਹੀ ਉਨ੍ਹਾਂ ਨੂੰ ਸੋਨ ਤਮਗ਼ਾ ਜਿੱਤਣ ਦਾ ਮਾਣ ਹਾਸਲ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh s Bhupinder Singh won International Photography Contest